ਨਿਊਯਾਰਕ/ਨਵੀਂ ਦਿੱਲੀ (ਵਾਰਤਾ)- ਸੰਯੁਕਤ ਰਾਸ਼ਟਰ ਮਹਾਸਭਾ ਨੇ ਭਾਰਤ ਵੱਲੋਂ ਸ਼ੁਰੂ ਕੀਤੀ ਗਈ ਪਹਿਲਕਦਮੀ ਇੰਟਰਨੈਸ਼ਨਲ ਸੋਲਰ ਅਲਾਇੰਸ (ISA) ਨੂੰ ਆਬਜ਼ਰਵਰ ਦਾ ਦਰਜਾ ਦਿੱਤਾ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤਿਰੁਮੂਰਤੀ ਨੇ ਇਸ ਨੂੰ ਇਤਿਹਾਸਕ ਫ਼ੈਸਲਾ ਕਰਾਰ ਦਿੱਤਾ ਅਤੇ ਕਿਹਾ ਕਿ ਆਈ.ਐੱਸ.ਏ. ਸਕਾਰਾਤਮਕ ਗਲੋਬਲ ਜਲਵਾਯੂ ਕਾਰਵਾਈ ਦੀ ਇਕ ਉਦਾਹਰਣ ਬਣ ਗਿਆ ਹੈ।
ਇਹ ਵੀ ਪੜ੍ਹੋ : ਭਾਰਤ ’ਚ ਲੋੜੀਂਦੇ ਅੱਤਵਾਦੀ ਕੁਲਦੀਪ ਸਿੰਘ ਦੀ ਹਵਾਲਗੀ ਦੀ ਅਪੀਲ ਬ੍ਰਿਟੇਨ ਦੀ ਅਦਾਲਤ ਨੇ ਕੀਤੀ ਰੱਦ
ਸ਼੍ਰੀ ਤਿਰੁਮੂਰਤੀ ਨੇ ਟਵੀਟ ਕੀਤਾ, 'ਅੰਤਰਰਾਸ਼ਟਰੀ ਸੋਲਰ ਅਲਾਇੰਸ ਨੂੰ ਆਬਜ਼ਰਵਰ ਦਾ ਦਰਜਾ ਦੇਣ ਲਈ ਸੰਯੁਕਤ ਰਾਸ਼ਟਰ ਮਹਾਸਭਾ ਦਾ ਫ਼ੈਸਲਾ ਇਤਿਹਾਸਕ। 6 ਸਾਲਾਂ ਵਿਚ ISA ਵਿਸ਼ਵ ਊਰਜਾ ਵਾਧਾ ਅਤੇ ਵਿਕਾਸ ਨੂੰ ਲਾਭ ਪਹੁੰਚਾਉਣ ਲਈ ਸਾਂਝੇਦਾਰੀ ਰਾਹੀਂ ਸਕਾਰਾਤਮਕ ਗਲੋਬਲ ਜਲਵਾਯੂ ਕਾਰਵਾਈ ਦੀ ਇਕ ਉਦਾਹਰਨ ਬਣ ਗਿਆ ਹੈ। ਸਾਰੇ ਮੈਂਬਰ ਦੇਸ਼ਾਂ ਦਾ ਧੰਨਵਾਦ।'
ਇਹ ਵੀ ਪੜ੍ਹੋ : ਦੱਖਣੀ ਮੈਕਸੀਕੋ ’ਚ ਵਾਪਰਿਆ ਵੱਡਾ ਹਾਦਸਾ, ਟਰਾਲਾ ਪਲਟਣ ਕਾਰਨ 49 ਲੋਕਾਂ ਦੀ ਮੌਤ
ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਅਤੇ ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਆਈ.ਐੱਸ.ਏ. ਨੂੰ ਆਬਜ਼ਰਵਰ ਦਾ ਦਰਜਾ ਦਿੱਤੇ ਜਾਣ ਲਈ ਵਧਾਈ ਦਿੱਤੀ ਹੈ। ਵਰਣਨਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਤਤਕਾਲੀ ਰਾਸ਼ਟਰਪਤੀ ਫਰਾਂਸੁਵਾ ਓਲਾਂਦ ਨੇ ਨਵੰਬਰ-2015 ਵਿਚ ਪੈਰਿਸ ਵਿਚ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ (ਸੀ.ਓ.ਪੀ.-21) ਦੇ 21ਵੇਂ ਸੈਸ਼ਨ ਵਿਚ ਆਈ.ਐੱਸ.ਏ. ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਸੀ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੇਂਦਰ ਨੇ CRPF ਦੇ ਕਬਜ਼ੇ ਵਾਲੀ ਤਿੰਨ ਏਕੜ ਜ਼ਮੀਨ UP ਸਰਕਾਰ ਨੂੰ ਟਰਾਂਸਫ਼ਰ ਕਰਨ ਦੀ ਦਿੱਤੀ ਮਨਜ਼ੂਰੀ
NEXT STORY