ਰਾਜੌਰੀ- ਸਿਹਤ ਵਿਭਾਗ ਨੇ ਮੰਗਲਵਾਰ ਨੂੰ 15-18 ਸਾਲ ਦੇ ਉਮਰ ਵਰਗ ਦੇ ਬੱਚਿਆਂ ਨੂੰ ਦੂਜੀ ਖ਼ੁਰਾਕ ਦੇਣ ਲਈ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ। ਰਾਜੌਰੀ ਦੇ ਡਿਪਟੀ ਚੀਫ਼ ਮੈਡੀਕਲ ਅਧਿਕਾਰੀ ਡਾ. ਅਨੀਸ ਨਬੀ ਨੇ ਦੱਸਿਆ ਕਿ ਸਾਰੇ ਯੋਗ ਲਾਭਪਾਤਰੀਆਂ ਲਈ ਚੱਲ ਰਹੀ ਟੀਕਾਕਰਨ ਮੁਹਿੰਮ ਦਰਮਿਆਨ, ਜਿਸ 'ਚ 18 ਸਾਲ ਤੋਂ ਵੱਧ ਉਮਰ ਦੇ ਲੋਕ ਅਤੇ ਫਰੰਟਲਾਈਨ ਵਰਕਰਜ਼ ਅਤੇ 60 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਬੂਸਟਰ ਡੋਜ਼ ਸ਼ਾਮਲ ਹੈ। ਅਸੀਂ ਟੀਕਾਕਰਨ ਮੁਹਿੰਮ ਵੀ ਸ਼ੁਰੂ ਕੀਤੀ ਹੈ। ਸਾਰੇ ਯੋਗ ਬੱਚਿਆਂ ਨੂੰ ਦੂਜੀ ਖ਼ੁਰਾਕ ਦਿੱਤੀ ਜਾ ਰਹੀ ਹੈ। 92 ਫੀਸਦੀ ਯੋਗ ਬੱਚਿਆਂ ਨੂੰ ਉਨ੍ਹਾਂ ਦੇ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੀ ਜਾ ਚੁਕੀ ਹੈ ਅਤੇ ਬਾਕੀ ਸਾਰੇ ਬੱਚਿਆਂ ਨੂੰ ਟੀਕਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ।
ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਟੀਕੇ ਦੀ ਦੂਜੀ ਖ਼ੁਰਾਕ ਦੇਣ ਲਈ ਇਕ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ 'ਚ ਜਿਹੜੇ ਬੱਚਿਆਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਮਿਲੀ ਹੈ, ਉਨ੍ਹਾਂ ਨੂੰ ਵਿਸ਼ੇਸ਼ ਸਮਾਂ ਮਿਆਦ ਪੂਰੀ ਹੋਣ 'ਤੇ ਦੂਜੀ ਖ਼ੁਰਾਕ ਦਿੱਤੀ ਜਾਵੇਗੀ। ਡਾ. ਨਬੀ ਨੇ ਕਿਹਾ ਕਿ ਜ਼ਿਲ੍ਹੇ ਭਰ 'ਚ ਵਿਸ਼ੇਸ਼ ਟੀਕਾਕਰਨ ਸਥਾਨ ਸਥਾਪਤ ਕੀਤੇ ਗਏ ਅਤੇ ਮੰਗਲਵਾਰ ਨੂੰ 398 ਬੱਚਿਆਂ ਨੂੰ ਉਨ੍ਹਾਂ ਦਾ ਦੂਜਾ ਟੀਕਾ ਲਗਾਇਆ ਗਿਆ।
ਸਰਕਾਰ ਨੇ ਅਸਦੁਦੀਨ ਓਵੈਸੀ ਨੂੰ 'ਜ਼ੈੱਡ ਸ਼੍ਰੇਣੀ' ਦੀ ਸੁਰੱਖਿਆ ਦੇਣ ਦਾ ਕੀਤਾ ਫ਼ੈਸਲਾ
NEXT STORY