ਬਿਜ਼ਨੈੱਸ ਡੈਸਕ : ਕਿਹਾ ਜਾਂਦਾ ਹੈ ਕਿ ਜੇਕਰ ਕੈਂਸਰ ਦਾ ਸ਼ੁਰੂਆਤੀ ਪੜਾਅ 'ਤੇ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ, ਪਰ ਭਾਰਤ ਵਰਗੇ ਦੇਸ਼ ਵਿਚ ਅਜਿਹਾ ਹੋਣਾ ਲਗਭਗ ਅਸੰਭਵ ਸੀ। ਪਰ ਹੁਣ ਇਹ ਸੰਭਵ ਹੋਵੇਗਾ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਸਹਾਇਕ ਕੰਪਨੀ ਅਤੇ ਜੀਨੋਮਿਕਸ ਅਤੇ ਬਾਇਓਇਨਫਾਰਮੈਟਿਕਸ ਵਿਚ ਮੋਹਰੀ ਸਟ੍ਰੈਂਡ ਲਾਈਫ ਸਾਇੰਸਿਜ਼ ਨੇ ਅਜਿਹਾ ਚਮਤਕਾਰ ਕੀਤਾ ਹੈ ਕਿ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ।
ਦਰਅਸਲ, ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਸਹਾਇਕ ਕੰਪਨੀ ਸਟ੍ਰੈਂਡ ਲਾਈਫ ਸਾਇੰਸਿਜ਼ ਨੇ ਕੈਂਸਰਸਪੌਟ ਨਾਂ ਦਾ ਇਕ ਨਵਾਂ ਬਲੱਡ-ਬੇਸਡ ਟੈਸਟ ਲਾਂਚ ਕੀਤਾ ਹੈ। ਇਸ ਰਾਹੀਂ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਖੂਨ ਦੇ ਸਾਧਾਰਨ ਨਮੂਨੇ ਰਾਹੀਂ ਕੀਤੀ ਜਾ ਸਕਦੀ ਹੈ।
ਕਿਵੇਂ ਕੰਮ ਕਰਦਾ ਹੈ ਇਹ ਟੈਸਟ?
ਕੈਂਸਰਸਪੌਟ ਡੀਐੱਨਏ ਮੈਥਿਲੇਸ਼ਨ ਦਸਤਖਤਾਂ ਦੀ ਵਰਤੋਂ ਕਰਦਾ ਹੈ, ਜੋ ਜੀਨੋਮ ਕ੍ਰਮ ਅਤੇ ਵਿਸ਼ਲੇਸ਼ਣ ਦੀ ਇਕ ਵਿਸ਼ੇਸ਼ ਪ੍ਰਕਿਰਿਆ ਦੁਆਰਾ ਪਛਾਣੇ ਜਾਂਦੇ ਹਨ। ਇਸ ਦਸਤਖਤ ਨੂੰ ਭਾਰਤੀ ਅੰਕੜਿਆਂ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਹੈ। ਹਾਲਾਂਕਿ, ਇਨ੍ਹਾਂ ਦੀ ਵਰਤੋਂ ਗਲੋਬਲ ਕਮਿਊਨਿਟੀਆਂ 'ਤੇ ਵੀ ਪ੍ਰਭਾਵਸ਼ਾਲੀ ਹੈ। ਇਹ ਟੈਸਟ ਪ੍ਰੋਐਕਟਿਵ ਅਤੇ ਰੁਟੀਨ ਕੈਂਸਰ ਸਕ੍ਰੀਨਿੰਗ ਲਈ ਇਕ ਸਾਧਾਰਨ ਅਤੇ ਸੁਵਿਧਾਜਨਕ ਬਦਲ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ : ਜੂਏ 'ਚ ਪੈਸੇ ਹਾਰਨ ਤੋਂ ਬਾਅਦ ਮਾਸਕ ਤੇ ਦਸਤਾਨੇ ਪਾ ਕੇ ਕੀਤੀ 50 ਲੱਖ ਦੀ ਚੋਰੀ, ਲਾਲ ਬੂਟਾਂ ਤੋਂ ਫੜਿਆ ਗਿਆ ਚੋਰ
ਈਸ਼ਾ ਅੰਬਾਨੀ ਨੇ ਕੀ ਕਿਹਾ?
ਇਸ ਸਫਲਤਾ 'ਤੇ ਈਸ਼ਾ ਅੰਬਾਨੀ ਪੀਰਾਮਲ, ਜੋ ਕਿ ਮੁਕੇਸ਼ ਅੰਬਾਨੀ ਦੀ ਬੇਟੀ ਹੈ ਅਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਬੋਰਡ ਮੈਂਬਰ ਵੀ ਹੈ, ਨੇ ਕਿਹਾ, ''ਰਿਲਾਇੰਸ ਦਾ ਉਦੇਸ਼ ਦਵਾਈਆਂ ਦੇ ਖੇਤਰ 'ਚ ਨਵੀਆਂ ਕਾਢਾਂ ਕੱਢਣਾ ਹੈ ਤਾਂ ਜੋ ਮਨੁੱਖਤਾ ਦੀ ਸੇਵਾ ਕੀਤੀ ਜਾ ਸਕੇ। ਕੈਂਸਰ ਇਕ ਤੇਜ਼ੀ ਨਾਲ ਵਧ ਰਹੀ ਬੀਮਾਰੀ ਹੈ। ਭਾਰਤ ਇਹ ਇਕ ਗੰਭੀਰ ਸਮੱਸਿਆ ਹੈ ਜੋ ਮਰੀਜ਼ਾਂ 'ਤੇ ਭਾਰੀ ਵਿੱਤੀ, ਸਮਾਜਿਕ ਅਤੇ ਮਨੋਵਿਗਿਆਨਕ ਬੋਝ ਪਾਉਂਦੀ ਹੈ ਅਤੇ ਇਹ ਨਵਾਂ ਕੈਂਸਰ ਸਕ੍ਰੀਨਿੰਗ ਟੈਸਟ ਸਾਡੀ ਸਿਹਤ ਸੰਭਾਲ ਪ੍ਰਣਾਲੀ ਨੂੰ ਬਦਲਣ ਲਈ ਜੀਨੋਮਿਕਸ ਦੀ ਸ਼ਕਤੀ ਦੀ ਇਕ ਵਧੀਆ ਉਦਾਹਰਣ ਹੈ। ਭਾਰਤ ਅਤੇ ਵਿਸ਼ਵ ਦੀ ਸਿਹਤ ਅਤੇ ਜੀਵਨ ਨੂੰ ਬਿਹਤਰ ਬਣਾਉਣ ਲਈ ਤਕਨਾਲੋਜੀ ਦੀ ਵਰਤੋਂ ਕਰਨ ਲਈ ਵਚਨਬੱਧ ਹੈ।"
ਸਟ੍ਰੈਂਡ ਲਾਈਫ ਸਾਇੰਸਿਜ਼ ਦੇ ਸੀ. ਈ. ਓ. ਨੇ ਕੀ ਕਿਹਾ
ਡਾ. ਰਮੇਸ਼ ਹਰੀਹਰਨ, ਜਿਹੜੇ ਸਟ੍ਰੈਂਡ ਲਾਈਫ ਸਾਇੰਸਿਜ਼ ਦੇ ਸੀਈਓ ਅਤੇ ਸਹਿ-ਸੰਸਥਾਪਕ ਹਨ, ਨੇ ਕਿਹਾ, “ਕੈਂਸਰ ਨੂੰ ਹਰਾਉਣ ਲਈ ਜਲਦੀ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ। ਸਾਨੂੰ ਮਾਣ ਹੈ ਕਿ ਅਸੀਂ ਇਕ ਅਜਿਹਾ ਆਸਾਨ ਅਤੇ ਸੌਖਾ ਟੈਸਟ ਲਾਂਚ ਕੀਤਾ ਹੈ, ਜਿਹੜਾ ਲੋਕਾਂ ਨੂੰ ਕੈਂਸਰ ਤੋਂ ਅੱਗੇ ਰਹਿਣ ਵਿਚ ਮਦਦ ਕਰੇਗਾ। 24 ਸਾਲਾਂ ਤੋਂ ਸਟ੍ਰੈਂਡ ਜੀਨੋਮਿਕਸ ਦੇ ਖੇਤਰ ਵਿਚ ਮੋਹਰੀ ਰਿਹਾ ਹੈ ਅਤੇ ਇਹ ਭਾਰਤ ਲਈ ਵੱਡੀ ਉਪਲੱਬਧੀ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੈਡਮਿੰਟਨ ਸਟਾਰ PV ਸਿੰਧੂ ਦੇ ਘਰ ਵੱਜਣਗੀਆਂ ਸ਼ਹਿਨਾਈਆਂ, ਖਿਡਾਰਨ ਦਾ 22 ਨੂੰ ਹੋਣ ਜਾ ਰਿਹੈ 'ਵਿਆਹ'
NEXT STORY