ਨਵੀਂ ਦਿੱਲੀ— ਕੇਂਦਰੀ ਜਾਂਚ ਬਿਊਰੋ ਨੇ ਜੀ. ਐੱਸ. ਟੀ. ਅਤੇ ਸੈਂਟਰਲ ਐਕਸਾਈਜ਼ ਵਿਭਾਗ ਦੇ ਸਹਾਇਕ ਕਮਿਸ਼ਨਰ ਦੀਪਕ ਪੰਡਿਤ ਖਿਲਾਫ ਆਮਦਨ ਤੋਂ ਜ਼ਿਆਦਾ ਜਾਇਦਾਦ ਰੱਖਣ ਦੇ ਸਿਲਸਿਲੇ 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੰਡਿਤ ਕੋਲ ਲਗਭਗ 4 ਕਰੋੜ ਦੀ ਜਾਇਦਾਦ ਹੈ, ਜੋ ਉਨ੍ਹਾਂ ਦੀ ਆਮਦਨ ਦੇ ਸ੍ਰੋਤਾਂ ਤੋਂ 376 ਫੀਸਦੀ ਜ਼ਿਆਦਾ ਹੈ। ਕੇਂਦਰੀ ਜਾਂਚ ਬਿਊਰੋ ਵਲੋਂ ਦਾਇਰ ਐੱਫ. ਆਈ. ਆਰ. ਵਿਚ ਕਿਹਾ ਗਿਆ ਹੈ ਕਿ ਪੰਡਿਤ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਉਹ ਜਾਇਦਾਦ ਬਣਾਉਣ ਲਈ ਭ੍ਰਿਸ਼ਟਾਚਾਰ ਵਿਚ ਸ਼ਾਮਲ ਰਹੇ।
ਕੈਮੀਕਲ ਫੈਕਟਰੀ 'ਚ ਵੱਡਾ ਹਾਦਸਾ, ਬੁਆਇਲਰ ਫਟਣ ਨਾਲ 4 ਲੋਕਾਂ ਦੀ ਮੌਤ
NEXT STORY