ਸ਼੍ਰੀਨਗਰ— ਉੱਤਰੀ ਕਸ਼ਮੀਰ 'ਚ ਬਾਰਾਮੂਲਾ ਜ਼ਿਲਾ ਦੇ ਉੜੀ ਸੈਕਟਰ ਦੇ ਕਮਲਕੂਟ ਇਲਾਕੇ 'ਚ ਸ਼ਨੀਵਾਰ ਨੂੰ ਪਾਕਿਸਤਾਨ ਨੇ ਇਕ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਇਸ ਫਾਈਰਿੰਗ 'ਚ ਇਕ ਮਾਲਵਾਹਕ ਦੀ ਮੌਤ ਹੋ ਗਈ ਹੈ। ਪਾਕਿਸਤਾਨ ਦੀ ਕਾਰਵਾਈ 'ਤੇ ਭਾਰਤੀ ਫੌਜ ਨੇ ਸਖ਼ਤ ਜਵਾਬ ਦਿੱਤਾ। ਪਾਕਿਸਤਾਨ ਦੀ ਕਾਰਵਾਈ ਨੇ ਬਾਲਾਕੋਟ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਸੀ। ਭਾਰਤੀ ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਪਾਕਿਤਸਾਨ 'ਤੇ ਕਮਲਕੋਟ ਇਲਾਕੇ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਗਈ।
ਉਨ੍ਹਾਂ ਨੇ ਦੱਸਿਆ ਕਿ ਪਾਕਿਤਸਾਨ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਫੌਜ ਲਈ ਕੰਮ ਕਰ ਰਹੇ ਇਕ ਪੋਰਟਰ ਦੀ ਮੌਤ ਹੋ ਗਈ ਹੈ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਇਸ ਫਾਈਰਿੰਗ 'ਚ ਲੜਕੀ ਵੀ ਜ਼ਖਮੀ ਹੋਈ ਹੈ, ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਸਾਲ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਉਲੰਘਣਾ ਦੀ ਵਾਰਦਾਤਾਂ 'ਚ ਵਾਧਾ ਹੋਇਆ ਹੈ।
ਰਾਮ ਰਹੀਮ ਦੇ ਨਾਮ ਚਰਚਾ ਘਰ 'ਚ ਲੱਗੀ ਅੱਗ
NEXT STORY