ਨਵੀਂ ਦਿੱਲੀ - ਮੁਰਗਿਆਂ ਨੂੰ ਜੋ ਐਂਟੀਬਾਇਓਟਿਕ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਉਹ ਮਨੁੱਖੀ ਸਰੀਰ 'ਤੇ ਬਹੁਤ ਖਤਰਨਾਕ ਅਸਰ ਪਾਉਂਦੀਆਂ ਹਨ। ਇਕ ਗੈਰ-ਸਰਕਾਰੀ ਸੰਗਠਨ ਦੀ ਖੋਜ 'ਚ ਪਾਇਆ ਗਿਆ ਹੈ ਕਿ ਚੂਜ਼ਿਆਂ ਦੇ ਇਲਾਜ 'ਚ ਸੈਂਕੜੇ ਟਨ ਕੋਲਿਸਟਿਨ ਨਾਂ ਦੇ ਐਂਟੀਬਾਇਓਟਿਕ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਮਨੁੱਖ ਲਈ ਬੇਹੱਦ ਖਤਰਨਾਕ ਹੈ।
ਆਪਣੀ ਵੈੱਬਸਾਈਟ 'ਚ ਛਪੀ ਰਿਪੋਰਟ ਵਿਚ ਉਕਤ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਮੁਰਗੀਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਕੋਲਿਸਟਿਨ ਨਾਂ ਦਾ ਐੈਂਟੀਬਾਇਓਟਿਕ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਮੁਨਾਫਾ ਕਮਾਉਣ ਲਈ ਇਨ੍ਹਾਂ ਦਾ ਭਾਰ ਜਲਦ ਹੀ ਵਧ ਜਾਵੇ, ਇਸ ਲਈ ਵੀ ਇਨ੍ਹਾਂ ਐਂਟੀਬਾਇਓਟਿਕਸ ਦੀ ਵਰਤੋਂ ਕੀਤੀ ਜਾਂਦੀ ਹੈ।
ਰਿਪੋਰਟ 'ਚ ਸੰਯੁਕਤ ਰਾਸ਼ਟਰ ਦੇ ਐੈਂਟੀਮਾਈਕ੍ਰੋਬੀਅਲ ਰੈਜਿਸਟੈਂਸ ਦੇ ਸਲਾਹਕਾਰ ਪ੍ਰੋਫੈਸਰ ਵਲਸ਼ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਕੋਲਿਸਟਿਨ ਨੂੰ ਇਨਵਾਇਰਨਮੈਂਟਲ ਟਾਕਸਿਨ ਮਤਲਬ ਵਾਤਾਵਰਣ ਦੇ ਜ਼ਹਿਰ ਦੇ ਰੂਪ 'ਚ ਜਾਣਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਕੋਲਿਸਟਿਨ ਦੀ ਵਰਤੋਂ ਗੰਭੀਰ ਰੂਪ ਨਾਲ ਬੀਮਾਰ ਲੋਕਾਂ 'ਤੇ ਹੀ ਕਰਨੀ ਚਾਹੀਦੀ ਹੈ।
ਯੂ.ਪੀ. ਦੇ ਕੈਰਾਨਾ ਤੋਂ ਭਾਜਪਾ ਸੰਸਦ ਹੁਕੁਮ ਸਿੰਘ ਦਾ ਦਿਹਾਂਤ
NEXT STORY