ਨਾਗਪੁਰ- ਕਾਕਰੋਚ ਜਨਤਾ ਪਾਰਟੀ (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਮੰਗਲਵਾਰ ਨੂੰ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਚੋਣਾਂ ਲੜਨ ਦੀ ਇਛੁੱਕ ਨਹੀਂ ਹੈ। ਦੀਪਕੇ ਨੇ ਨੀਟ-ਯੂਜੀ ਵਿਵਾਦ (ਮੈਡੀਕਲ ਦਾਖਲਾ ਪ੍ਰੀਖਿਆ 'ਚ ਪ੍ਰਸ਼ਨ ਪੱਤਰ ਲੀਕ ਹੋਣ) ਤੋਂ ਬਾਅਦ ਦੇਸ਼ ਦੇ ਵਿਦਿਆਰਥੀਆਂ ਨਾਲ ਗੱਲਬਾਤ ਨਾ ਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਆਲੋਚਨਾ ਕੀਤੀ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਸੀਜੇਪੀ ਦੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਦੀਪਕੇ ਨੇ ਇੱਥੇ ਇਕ ਪ੍ਰੈਸ ਕਾਨਫਰੰਸ ਕੀਤੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਸੀਜੇਪੀ ਚੋਣਾਂ ਲੜਨਗੇ, ਤਾਂ ਉਨ੍ਹਾਂ ਕਿਹਾ, "ਅਸੀਂ ਚੋਣਾਂ ਕਿਉਂ ਲੜੀਏ? ਮੇਰਾ ਮਤਲਬ ਹੈ, ਜੇਕਰ ਦੇਸ਼ 'ਚ ਹਰ ਕਿਸੇ ਨੂੰ ਆਪਣੇ ਅਧਿਕਾਰਾਂ ਦੀ ਮੰਗ ਕਰਨ ਲਈ ਚੋਣਾਂ ਲੜਨੀਆਂ ਪੈਣ... ਤਾਂ ਇਹ ਇਹ ਕਿਵੇਂ ਚੱਲੇਗਾ?''
ਜਦੋਂ ਦੀਪਕੇ ਨੂੰ ਇਹ ਕਿਹਾ ਗਿਆ ਕਿ ਕੀ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਨੌਜਵਾਨਾਂ ਨੂੰ ਸੰਬੋਧਨ ਕਰਨਾ ਚਾਹੀਦਾ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਉਣਾ ਚਾਹੀਦਾ ਕਿ ਪੇਪਰ ਲੀਕ ਮੁੜ ਨਹੀਂ ਹੋਵੇਗਾ ਤਾਂ ਉਨ੍ਹਾਂ ਨੇ ਕਿਹਾ ਕਿ ਪੀ.ਐੱਮ. ਮੋਦੀ ਨੂੰ ਸਭ ਤੋਂ ਪਹਿਲਾਂ ਉਨ੍ਹਾਂ 5 ਜਾਂ 6 ਵਿਦਿਆਰਥੀਆਂ ਦੇ ਮਾਤਾ-ਪਿਤਾ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ, ਜਿਨ੍ਹਾਂ ਨੇ (3 ਮਈ ਦੀ ਨੀਟ-ਯੂਜੀ ਪ੍ਰੀਖਿਆ ਰੱਦ ਹੋਣ ਮਗਰੋਂ) ਖੁਦਕੁਸ਼ੀ ਕਰ ਲਈ ਸੀ। ਦੀਪਕੇ ਨੇ ਕਿਹਾ,''ਪ੍ਰਧਾਨ ਮੰਤਰੀ ਦੁਨੀਆ ਭਰ 'ਚ ਕਿਤੇ ਵੀ ਕੁਝ ਹੋਣ 'ਤੇ ਟਵੀਟ ਕਰਦੇ ਹਨ ਪਰ ਇੱਥੇ ਦੇਸ਼ ਦੇ ਵਿਦਿਆਰਥੀ ਖੁਦਕੁਸ਼ੀ ਕਰ ਰਹੇ ਹਨ ਅਤੇ ਪ੍ਰਧਾਨ ਮੰਤਰੀ ਵਲੋਂ ਉਨ੍ਹਾਂ ਲਈ ਹਮਦਰਦੀ ਦਾ ਇਕ ਟਵੀਟ ਤੱਕ ਨਹੀਂ ਆਉਂਦਾ। ਤੁਸੀਂ ਕਦੋਂ ਤੱਕ ਆਪਣੀ 'ਮਨ ਕੀ ਬਾਤ' ਅਤੇ 'ਪ੍ਰੀਖਿਆ ਤੇ ਚਰਚਾ' ਦੀਂ ਗੱਲਾਂ ਕਰਦੇ ਰਹੋਗੇ? ਘੱਟੋ-ਘੱਟ ਵਿਦਿਆਰਥੀਆਂ ਦੀ 'ਮਨ ਦੀ ਗੱਲ' ਤਾਂ ਸੁਣੋ।'' ਸੀਜੇਪੀ ਦੇ ਸੰਸਥਾਪਕ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਤਾਂ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਪਾਉਂਦੇ ਅਤੇ ਉਨ੍ਹਾਂ ਦਾ ਹੱਲ ਕੱਢ ਪਾਉਂਦੇ। ਉਨ੍ਹਾਂ ਦੋਹਰਾਇਆ ਕਿ ਸੀਜੇਪੀ ਦਾ ਦੇਸ਼ਵਿਆਪੀ ਵਿਰੋਧ ਉਦੋਂ ਤੱਕ ਨਹੀਂ ਰੁਕੇਗਾ, ਜਦੋਂ ਕਿ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਅਸਤੀਫ਼ਾ ਨਹੀਂ ਦੇ ਦਿੰਦੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਹਾੜਾਂ 'ਚ ਲੱਗੀਆਂ ਰੌਣਕਾਂ ! ਹਿਮਾਚਲ ਦੇ 80 ਫੀਸਦੀ ਹੋਟਲ ਹੋਏ ਬੁੱਕ
NEXT STORY