ਨਵੀਂ ਦਿੱਲੀ- ਅੱਜ ਸੰਵਿਧਾਨ ਦੇ ਜਨਕ ਡਾ. ਭੀਮਰਾਓ ਅੰਬੇਡਕਰ ਦੀ 67ਵੀਂ ਬਰਸੀ ਹੈ। ਇਸ ਮੌਕੇ 'ਤੇ ਸੀ.ਐੱਮ. ਭਗਵੰਤ ਮਾਨ ਨੇ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਦਿੱਤੀ ਹੈ।
ਸੀ.ਐੱਮ. ਨੇ ਡਾ.ਅੰਬੇਡਕਰ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਤੇ ਨਿਆਂ ਮੰਤਰੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਗਣਤੰਤਰ ਦੇ ਮੋਢੀ 'ਭਾਰਤ ਰਤਨ' ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ... ਜਿਨ੍ਹਾਂ ਨੇ ਭਾਰਤ 'ਚ ਦੱਬੇ-ਕੁਚਲੇ ਲੋਕਾਂ ਨੂੰ ਸੰਵਿਧਾਨਕ ਹੱਕ ਦਿੱਤੇ...ਅੱਜ ਮਹਾਨ ਰੂਹ 'ਤੇ ਗਰੀਬਾਂ ਦੇ ਮਸੀਹਾ ਬਾਬਾ ਸਾਹਿਬ ਜੀ ਦੀ ਬਰਸੀ ਮੌਕੇ ਸੀਸ਼ ਝੁਕਾ ਕੇ ਪ੍ਰਣਾਮ ਕਰਦੇ ਹਾਂ।
ਧਰਮ ਪਰਿਵਰਤਨ ਖ਼ਿਲਾਫ਼ ਐਕਸ਼ਨ, ਹਰਿਆਣਾ 'ਚ ਹਿੰਦੂ ਕੁੜੀ ਦਾ ਨਿਕਾਹ ਕਰਵਾਉਣ ਵਾਲਿਆਂ 'ਤੇ ਮਾਮਲਾ ਦਰਜ
NEXT STORY