ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਦੇ ਚੀਫ ਜਸਟਿਸ ਐੱਨ. ਵੀ. ਰਮੰਨਾ ਦੀ ਪ੍ਰਧਾਨਗੀ ਵਾਲੇ ਕੋਲੇਜੀਅਮ ਨੇ ਸੁਪਰੀਮ ਕੋਰਟ ’ਚ ਜੱਜਾਂ ਵਜੋਂ ਨਿਯੁਕਤੀ ਲਈ 9 ਨਾਵਾਂ ਦੀ ਸਿਫਾਰਸ਼ ਕੀਤੀ ਹੈ। ਮਾਣਯੋਗ ਜੱਜ ਆਰ. ਐੱਫ. ਨਰੀਮਨ ਦੇ 12 ਅਗਸਤ ਨੂੰ ਸੇਵਾਮੁਕਤ ਹੋਣ ਨਾਲ ਸੁਪਰੀਮ ਕੋਰਟ ਵਿਚ ਜੱਜਾਂ ਦੀ ਗਿਣਤੀ ਘਟ ਕੇ 25 ਹੋ ਗਈ ਹੈ। ਇੱਥੇ ਚੀਫ ਜਸਟਿਸ ਸਮੇਤ ਜੱਜਾਂ ਦੀ ਪ੍ਰਵਾਨਤ ਗਿਣਤੀ 34 ਹੈ। 19 ਮਾਰਚ 2019 ਨੂੰ ਉਸ ਵੇਲੇ ਦੇ ਚੀਫ ਜਸਟਿਸ ਰੰਜਨ ਗੋਗੋਈ ਦੀ ਸੇਵਾਮੁਕਤੀ ਪਿੱਛੋਂ ਸੁਪਰੀਮ ਕੋਰਟ ’ਚ ਕੋਈ ਨਿਯੁਕਤੀ ਨਹੀਂ ਹੋਈ। 5 ਮੈਂਬਰੀ ਕਾਲੇਜੀਅਮ ਦਾ ਜਸਟਿਸ ਯੂ. ਯੂ. ਲਲਿਤ, ਜਸਟਿਸ ਏ. ਐੱਮ. ਖਾਨਵਿਲਕਰ, ਜਸਟਿਸ ਡੀ. ਵਾਈ. ਚੰਦਰਚੂੜ ਤੇ ਜਸਟਿਸ ਐੱਲ. ਨਾਗੇਸ਼ਵਰ ਰਾਓ ਵੀ ਹਿੱਸਾ ਹਨ।
ਇਹ ਵੀ ਪੜ੍ਹੋ : ਕਾਬੁਲ ’ਚ ਫਸੇ ਭਾਰਤੀ ਅਧਿਆਪਕਾਂ ਨੇ ਕਿਹਾ- ਉਮੀਦ ਹੈ ਕਿ ਸਰਕਾਰ ਸਾਨੂੰ ਜਲਦ ਬਚਾਏਗੀ
ਕਾਲੇਜੀਅਮ ਨੇ 3 ਮਹਿਲਾ ਜੱਜਾਂ ਦੇ ਨਾਂ ਭੇਜੇ ਹਨ, ਜਿਨ੍ਹਾਂ ਵਿਚ ਕਰਨਾਟਕ ਹਾਈ ਕੋਰਟ ਦੀ ਮਾਣਯੋਗ ਜੱਜ ਬੀ. ਵੀ. ਨਾਗਰਤਨਾ ਵੀ ਸ਼ਾਮਲ ਹਨ। ਉਹ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਮੁੱਖ ਜੱਜ ਬਣ ਸਕਦੀ ਹੈ। ਨਾਗਰਤਨਾ ਤੋਂ ਇਲਾਵਾ 2 ਹੋਰ ਮਹਿਲਾ ਜੱਜਾਂ ਦੇ ਨਾਂ ਵੀ ਭੇਜੇ ਗਏ ਹਨ। ਇਨ੍ਹਾਂ ਵਿਚ ਤੇਲੰਗਾਨਾ ਹਾਈ ਕੋਰਟ ਦੀ ਚੀਫ ਜਸਟਿਸ ਹਿਮਾ ਕੋਹਲੀ ਅਤੇ ਗੁਜਰਾਤ ਹਾਈ ਕੋਰਟ ਦੀ ਜਸਟਿਸ ਬੇਲਾ ਤ੍ਰਿਵੇਦੀ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਕਾਲੇਜੀਅਮ ਬਾਰੇ ਸਿੱਧੀ ਨਿਯੁਕਤੀ ਲਈ ਸੀਨੀਅਰ ਵਕੀਲ ਤੇ ਸਾਬਕਾ ਅਡੀਸ਼ਨਲ ਸਾਲਿਸਟਰ ਜਨਰਲ ਪੀ. ਐੱਸ. ਨਰਸਿਮ੍ਹਾ ਦੀ ਵੀ ਚੋਣ ਕੀਤੀ ਹੈ।
ਇਹ ਵੀ ਪੜ੍ਹੋ : MBBS ਦੀ ਟਾਪਰ ਰਹੀ ਆਕ੍ਰਿਤੀ ਹੁਣ ਬਣੀ SP, ਪਿਤਾ ਦੇ ਨਕਸ਼ੇ ਕਦਮਾਂ ’ਤੇ ਚੱਲ ਹਾਸਲ ਕੀਤਾ ਮੁਕਾਮ
ਹੋਰਨਾਂ ਨਾਵਾਂ ’ਚ ਜਸਟਿਸ ਅਭੈ ਸ਼੍ਰੀਨਿਵਾਸ ਓਕਾ (ਕਰਨਾਟਕ ਹਾਈ ਕੋਰਟ ਦੇ ਚੀਫ ਜਸਟਿਸ), ਜਸਟਿਸ ਵਿਕਰਮ ਨਾਥ (ਗੁਜਰਾਤ ਹਾਈ ਕੋਰਟ ਦੇ ਚੀਫ ਜਸਟਿਸ), ਜਸਟਿਸ ਜਤਿੰਦਰ ਕੁਮਾਰ ਮਹੇਸ਼ਵਰੀ (ਸਿੱਕਮ ਹਾਈ ਕੋਰਟ ਦੇ ਚੀਫ ਜਸਟਿਸ), ਜਸਟਿਸ ਸੀ. ਟੀ. ਰਵੀ ਕੁਮਾਰ (ਕੇਰਲ ਹਾਈ ਕੋਰਟ) ਅਤੇ ਜਸਟਿਸ ਐੱਮ. ਐੱਮ. ਸੁੰਦਰੇਸ਼ (ਕੇਰਲ ਹਾਈ ਕੋਰਟ) ਸ਼ਾਮਲ ਹਨ। ਜੇ ਇਨ੍ਹਾਂ ਸਿਫਾਰਸ਼ਾਂ ਨੂੰ ਪ੍ਰਵਾਨ ਕਰ ਲਿਆ ਜਾਂਦਾ ਹੈ ਤਾਂ ਇਸ ਨਾਲ ਸੁਪਰੀਮ ਕੋਰਟ ਵਿਚ ਮਾਣਯੋਗ ਜੱਜਾਂ ਦੀ ਗਿਣਤੀ 33 ਹੋ ਜਾਵੇਗੀ। ਬੁੱਧਵਾਰ ਇਕ ਹੋਰ ਅਹੁਦਾ ਖਾਲੀ ਹੋ ਗਿਆ ਜਦੋਂ ਮਾਣਯੋਗ ਜੱਜ ਨਵੀਨ ਸਿਨਹਾ ਸੇਵਾਮੁਕਤ ਹੋ ਗਏ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਭਾਰਤ ’ਚ ਮੱਠੀ ਪਈ ਕੋਰੋਨਾ ਦੀ ਰਫ਼ਤਾਰ, ਇਕ ਦਿਨ ’ਚ ਆਏ 36,401 ਨਵੇਂ ਮਾਮਲੇ
NEXT STORY