ਨਵੀਂ ਦਿੱਲੀ– ਕਾਂਗਰਸ ਨੇ ਉੱਤਰਾਖੰਡ ਦੀ ਚੰਪਾਵਤ ਵਿਧਾਨ ਸਭਾ ਸੀਟ ਦੀ ਉੱਪ ਚੋਣ ਲਈ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵਿਰੁੱਧ ਨਿਰਮਲਾ ਗਹਤੋੜੀ ਨੂੰ ਉਮੀਦਵਾਰ ਐਲਾਨਿਆ ਹੈ। ਪਾਰਟੀ ਦੇ ਜਨਰਲ ਸਕੱਤਰ ਮੁਕੁਲ ਵਾਸਨਿਕ ਮੁਤਾਬਕ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਨਿਰਮਲਾ ਦੀ ਉਮੀਦਵਾਰੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਥੇ 31 ਮਈ ਨੂੰ ਵੋਟਾਂ ਪੈਣੀਆਂ ਹਨ। ਉੱਤਰਾਖੰਡ ਕਾਂਗਰਸ ਦੀ ਇਕ ਚੋਟੀ ਦੀ ਆਗੂ ਨਿਰਮਲਾ ਦਾ ਸਬੰਧ ਬ੍ਰਾਹਮਣ ਭਾਈਚਾਰੇ ਨਾਲ ਹੈ। ਲੱਗਭਗ 30 ਸਾਲ ਪਹਿਲਾਂ ਸ਼ਰਾਬ ਵਿਰੋਧੀ ਅੰਦੋਲਨ ਕਾਰਨ ਉਹ ਸੁਰਖੀਆਂ ’ਚ ਆਈ ਸੀ।
ਪਿਛਲੇ ਮਹੀਨੇ ਆਏ ਅਸੈਂਬਲੀ ਚੋਣਾਂ ਦੇ ਨਤੀਜਿਆਂ ’ਚ ਭਾਜਪਾ ਨੂੰ 70 ’ਚੋਂ 47 ਸੀਟਾਂ ’ਤੇ ਜਿੱਤ ਹਾਸਲ ਹੋਈ ਸੀ ਅਤੇ ਉਸ ਦੀ ਇਥੇ ਸਰਕਾਰ ਬਣੀ ਸੀ। ਮੌਜੂਦਾ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਚੋਣ ਹਾਰ ਗਏ ਸਨ। ਉਨ੍ਹਾਂ ਲਈ 6 ਮਹੀਨਿਆਂ ਅੰਦਰ ਵਿਧਾਇਕ ਬਣਨਾ ਜਰੂਰੀ ਹੈ। ਵਿਧਾਇਕ ਬਣ ਕੇ ਹੀ ਉਹ ਮੁੱਖ ਮੰਤਰੀ ਦੇ ਅਹੁਦੇ ’ਤੇ ਟਿਕੇ ਰਹਿ ਸਕਦੇ ਸਨ। ਉਨ੍ਹਾਂ 23 ਮਾਰਚ ਨੂੰ ਮੁੱਖ ਮੰਤਰੀ ਵਜੋਂ ਸਹੂੰ ਚੁਕੀ ਸੀ ਅਤੇ 23 ਸਤੰਬਰ ਤੱਕ ਉਨ੍ਹਾਂ ਦਾ ਵਿਧਾਇਕ ਬਣਨਾ ਜ਼ਰੂਰੀ ਹੈ।
ਸ਼ਾਹ ਦੇ ਦੌਰੇ ਤੋਂ ਪਹਿਲਾਂ ਫਾਹੇ ਨਾਲ ਲਟਕੀ ਮਿਲੀ ਭਾਜਪਾ ਵਰਕਰ ਦੀ ਲਾਸ਼
NEXT STORY