ਨਵੀਂ ਦਿੱਲੀ— ਲੋਕ ਸਭਾ ਚੋਣ 2019 ਲਈ ਕਾਂਗਰਸ 2 ਅਪ੍ਰੈਲ ਨੂੰ ਮੈਨੀਫੈਸਟੋ ਦਾਰੀ ਕਰ ਸਕਦੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 2 ਅਪ੍ਰੈਲ ਨੂੰ ਪਾਰਟੀ ਮੁੱਖ ਦਫਤਰ 'ਚ ਪ੍ਰੈਸ ਕਾਨਫਰੰਸ ਕਰ ਚੋਣ ਮੈਨੀਫੈਸਟੋ ਜਾਰੀ ਕਰ ਸਕਦੇ ਹਨ। ਮਿਲੀ ਜਾਣਕਾਰੀ ਮੁਤਾਬਕ ਮੈਨੀਫੈਸਟੋ ਦੇ ਐਲਾਨ ਸਮੇਂ ਯੂ.ਪੀ.ਏ. ਪ੍ਰਮੁੱਖ ਸੋਨੀਆ ਗਾਂਧੀ, ਸਾਬਕਾ ਪੀ.ਐੱਮ ਮਨਮੋਹਨ ਸਿੰਘ, ਮਲਿੱਕਾਅਰਜੁਨ ਖੜਗੇ, ਗੁਲਾਮ ਨਵੀ, ਆਜ਼ਾਦ, ਅਹਿਮਦ ਪਟੇਲ, ਕੇਸੀ ਵੇਣੁਗੋਪਾਲ ਸਰੀਖੇ ਨੇਤਾ ਪ੍ਰੈਸ ਵਾਰਤਾ 'ਚ ਸ਼ਾਮਲ ਹੋਣਗੇ।
ਕਾਂਗਰਸ ਆਪਣੇ ਮੈਨੀਫੈਸਟੋ 'ਚ ਘੱਟ ਤੋਂ ਘੱਟ ਆਮਦਨ ਯੋਜਨਾ ਦੇ ਤਹਿਤ ਗਰੀਬਾਂ ਨੂੰ 72000 ਰੁਪਏ ਸਾਲਾਨਾ ਦੇਣ ਦੇ ਵਾਅਦੇ ਨਾਲ ਕੁਝ ਹੋਰ ਅਹਿਮ ਮੁੱਦਿਆਂ ਨੂੰ ਵੀ ਥਾਂ ਦੇ ਸਕਦੀ ਹੈ। ਕਾਂਗਰਸ ਪ੍ਰਧਾਨ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਪਾਰਟੀ ਸੱਤਾ 'ਚ ਆਈ ਤਾਂ ਗਰੀਬੀ ਹਟਾਉਣ ਲਈ ਘੱਟ ਤੋਂ ਘੱਟ ਆਮਦਨ ਯੋਜਨਾ ਲਾਗੂ ਕਰੇਗੀ। ਇਸ ਤੋਂ ਇਲਾਵਾ ਪਾਰਟੀ ਸਿਹਤ ਦਾ ਅਧਿਕਾਰ ਕਾਨੂੰਨ ਸਣੇ ਕਈ ਵਾਦਿਆਂ ਨਾਲ ਮੈਦਾਨ 'ਚ ਉਤਰੇਗੀ।
ਗੁਜਰਾਤ ਤੋਂ ਪੀ.ਐੱਮ. ਮੋਦੀ ਦੇ ਚੋਣ ਨਹੀਂ ਲੜਨ ਦੀ ਸੰਭਾਵਨਾ
NEXT STORY