ਨਵੀਂ ਦਿੱਲੀ- ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਦੇ ਇਕ ਤਰ੍ਹਾਂ ਤੋਂ ਆਪਣੇ-ਆਪ ਨੂੰ ਅਲੱਗ-ਥਲੱਗ ਕਰ ਲੈਣ ਅਤੇ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ਦੇ ਨਿਰਾਸ਼ ਹੋਣ ਜਾਣ ਨਾਲ ਕਾਂਗਰਸ ਕੋਲ ਸਭ ਤੋਂ ਵੱਡੇ ਸੂਬੇ ਵਿਚ ਇਸ ਸਿਫਰ ਨੂੰ ਭਰਨ ਦਾ ਮੌਕਾ ਹੈ। ਹਾਲਾਂਕਿ ਕਾਂਗਰਸ ਨੂੰ ਯੂ. ਪੀ. ਦੀਆਂ 80 ਸੀਟਾਂ ’ਚੋਂ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਵਿਚ 17 ਸੀਟਾਂ ਦਿੱਤੀਆਂ ਗਈਆਂ ਹਨ ਪਰ ਇਹ ਸਪੱਸ਼ਟ ਨਹੀਂ ਹੈ ਕਿ ਕਾਂਗਰਸ ਜਿੱਤ ਲਈ ਇਸ ਵੋਟ ਬੈਂਕ ’ਤੇ ਧਿਆਨ ਦੇਵੇਗੀ ਜਾਂ ਨਹੀਂ। ਹੁਣ ਤੱਕ ਗਾਂਧੀ ਪਰਿਵਾਰ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਯੂ. ਪੀ. ਜਾਂ ਕਿਤੇ ਹੋਰ ‘ਦਲਿਤ ਕਾਰਡ’ ਖੇਡਣ ਦਾ ਮੌਕਾ ਨਹੀਂ ਦਿੱਤਾ ਹੈ। ਕਾਂਗਰਸ ਚੋਣ ਕਮੇਟੀ ਭਲਕੇ ਕੁਝ ਸੂਬਿਆਂ ਵਿਚ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਸਕਦੀ ਹੈ ਪਰ ਖੜਗੇ ਦੇ ਯੂ. ਪੀ. ਦੇ ਦੌਰੇ ਦੇ ਪ੍ਰੋਗਰਾਮ ਅਤੇ ਮੁਲਾਂਕਣ ਅਤੇ ਹੋਰ ਸੂਬਿਆਂ ਦੀਆਂ ਚੋਣਾਂ ਵਿਚ ਦਲਿਤ ਕਾਰਡ ਨੂੰ ਕੈਸ਼ ਕਰਨ ਦੀਆਂ ਕੋਸ਼ਿਸ਼ਾਂ ਪ੍ਰਤੀਬਿੰਬਤ ਨਹੀਂ ਕਰ ਰਹੇ ਹਨ। ਰਾਹੁਲ ਗਾਂਧੀ ਜਾਤੀ ਮਰਦਮਸ਼ੁਮਾਰੀ ਅਤੇ ਜਾਤੀ ਕਾਰਡ ’ਤੇ ਧਿਆਨ ਕੇਂਦਰਿਤ ਕਰਦੇ ਰਹੇ ਪਰ ਉਨ੍ਹਾਂ ਨੇ ਕਦੇ ਇਹ ਸ਼ਬਦ ਨਹੀਂ ਕਿਹਾ ਕਿ ਪਾਰਟੀ ਦੀਆਂ ਜੜ੍ਹਾਂ ਦਲਿਤਾਂ ਵਿਚ ਹਨ ਜਾਂ ਉਨ੍ਹਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀਆਂ ਜਨਤਕ ਮੀਟਿੰਗਾਂ ਵਿਚ ਵਾਰ-ਵਾਰ ਦਾਅਵਾ ਕਰਦੇ ਹਨ ਕਿ ਭਾਜਪਾ ਨੇ ਆਦਿਵਾਸੀਆਂ ਅਤੇ ਦਲਿਤਾਂ ਦੀ ਚਿੰਤਾ ਕੀਤੀ ਹੈ ਅਤੇ ਉਨ੍ਹਾਂ ਨੂੰ ਸੰਵਿਧਾਨਕ ਅਹੁਦੇ ਦਿੱਤੇ ਹਨ ਪਰ ਨਾ ਤਾਂ ਰਾਹੁਲ ਅਤੇ ਨਾ ਹੀ ਸੋਨੀਆ ਗਾਂਧੀ ਨੇ ਅਜਿਹੇ ਦਾਅਵੇ ਕੀਤੇ। ਸਮਝਿਆ ਜਾਂਦਾ ਹੈ ਕਿ ਬਸਪਾ ਦੇ ਕੁਝ ਨੇਤਾ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਤੋਂ ਮੁੱਖ ਤੌਰ ’ਤੇ ਉਨ੍ਹਾਂ ਦੀ ਜਾਤੀਗਤ ਪਛਾਣ ਅਤੇ ਉਨ੍ਹਾਂ ਦੇ ਹਿੰਦੀ ਬੋਲਣ ਕਾਰਨ ਪ੍ਰਭਾਵਿਤ ਹਨ। ਅਜਿਹਾ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਖੜਗੇ ਦੇ ਦਫ਼ਤਰ ਨੂੰ ਜਾਣੂ ਕਰਵਾਇਆ ਹੈ ਕਿ ਕਾਂਗਰਸ ਮੁਖੀ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਰਾਖਵੇਂ ਹਲਕਿਆਂ ਦੇ ਨਾਲ-ਨਾਲ ਕਾਫ਼ੀ ਦਲਿਤ ਆਬਾਦੀ ਵਾਲੇ ਖੇਤਰਾਂ ਵਿਚ ਮੀਟਿੰਗਾਂ ਨੂੰ ਸੰਬੋਧਨ ਕਰਨਾ ਚਾਹੀਦਾ ਹੈ।
ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਜੇਕਰ ਕੋਈ ਬਸਪਾ ਆਗੂ ਕਾਂਗਰਸ ਵਿਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਖੜਗੇ ਦੀ ਮੌਜੂਦਗੀ ਵਿਚ ਪਾਰਟੀ ਵਿਚ ਸ਼ਾਮਲ ਕੀਤਾ ਜਾਵੇ। ਉੱਤਰ ਪ੍ਰਦੇਸ਼ ਵਿਚ ਦਲਿਤ ਇਕ ਮੌਕੇ ਦੀ ਤਲਾਸ਼ ਵਿਚ ਹਨ ਕਿਉਂਕਿ ਉਨ੍ਹਾਂ ਦਾ ਮਾਇਆਵਤੀ ਤੋਂ ਮੋਹਭੰਗ ਹੋ ਗਿਆ ਹੈ ਅਤੇ ਭਾਜਪਾ ਨਾਲ ਜਾਣਾ ਨਹੀਂ ਚਾਹੁੰਦੇ ਹਨ।
ਉੱਤਰ ਪ੍ਰਦੇਸ਼ 'ਚ 'ਜੰਗਲ ਰਾਜ', ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ: ਪ੍ਰਿਯੰਕਾ ਗਾਂਧੀ
NEXT STORY