ਨਵੀਂ ਦਿੱਲੀ— ਚੀਨ 'ਚ ਫੈਲਿਆ ਕੋਰੋਨਾ ਵਾਇਰਸ ਤੇਜ਼ੀ ਨਾਲ ਦੁਨੀਆ ਭਰ 'ਚ ਫੈਲ ਰਿਹਾ ਹੈ। ਜਾਪਾਨ ਦੇ ਯੋਕੋਹਾਮਾ ਕੰਢੇ 'ਤੇ ਪਿਛਲੇ ਕਈ ਦਿਨਾਂ ਤੋਂ ਖੜ੍ਹੇ 'ਡਾਇਮੰਡ ਪ੍ਰਿਸੇਜ਼' ਕਰੂਜ਼ ਸ਼ਿਪ 'ਚ 3,711 ਯਾਤਰੀ ਹਨ, ਜਿਨ੍ਹਾਂ 'ਚ 132 ਕਰੂ ਮੈਂਬਰਾਂ ਸਮੇਤ 138 ਭਾਰਤੀ ਹਨ। ਜਹਾਜ਼ 'ਚ ਹੁਣ ਤਕ 218 ਲੋਕ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਕਰੂਜ਼ ਸ਼ਿਪ 'ਚ ਸਵਾਰ ਦੋ ਭਾਰਤੀਆਂ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਇਹ ਲੋਕ ਕਾਫੀ ਪਰੇਸ਼ਾਨ ਹਨ ਅਤੇ ਮੋਦੀ ਸਰਕਾਰ ਤੋਂ ਮਦਦ ਦੀ ਗੁਹਾਰ ਲਾ ਰਹੇ ਹਨ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਛੇਤੀ ਉੱਥੋਂ ਕੱਢ ਕੇ ਭਾਰਤ ਲਿਆਂਦਾ ਜਾਵੇ।
ਸ਼ਿਪ 'ਚ ਸਵਾਰ ਭਾਰਤੀ ਸੁਰੱਖਿਆ ਅਧਿਕਾਰੀ ਸੋਨਾਲੀ ਠੱਕਰ ਨੂੰ ਬੁਖਾਰ ਅਤੇ ਹੋਰ ਲੱਛਣ ਤੋਂ ਬਾਅਦ ਸੋਮਵਾਰ ਨੂੰ ਬਾਕੀ ਯਾਤਰੀਆਂ ਤੋਂ ਵੱਖਰਾ ਰੱਖਿਆ ਗਿਆ ਹੈ। ਮੁੰਬਈ ਦੀ ਰਹਿਣ ਵਾਲੀ ਸੋਨਾਲੀ ਨੇ ਇਕ ਟੀ. ਵੀ. ਚੈਨਲ ਨੂੰ ਫੋਨ 'ਤੇ ਗੱਲਬਾਤ ਜ਼ਰੀਏ ਦੱਸਿਆ ਕਿ ਅਸੀਂ ਬਹੁਤ ਡਰੇ ਹੋਏ ਹਾਂ, ਕਿਉਂਕਿ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਅਸੀਂ ਘਰ ਵਾਪਸ ਜਾਣਾ ਚਾਹੁੰਦੇ ਹਨ। ਸੋਨਾਲੀ ਨੇ ਮਦਦ ਦੀ ਗੁਹਾਰ ਲਾਉਂਦੇ ਹੋਏ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਭਾਰਤ ਸਰਕਾਰ ਸਾਨੂੰ ਦੇਸ਼ ਵਾਪਸ ਲੈ ਜਾਵੇ ਅਤੇ ਉੱਥੇ ਵੱਖ ਰੱਖੇ ਜਾਂ ਘੱਟੋ-ਘੱਟ ਕੁਝ ਮੈਡੀਕਲ ਸਟਾਫ ਹੀ ਭੇਜ ਦੇਵੇ ਜੋ ਛੇਤੀ ਨਾਲ ਟੈਸਟ ਕਰ ਕੇ ਮਦਦ ਕਰ ਸਕਣ। ਸਾਨੂੰ ਬਚਾ ਲਓ। ਸੋਨਾਲੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਵੀ ਸਥਿਤੀ ਬਾਰੇ ਦੱਸ ਦਿੱਤਾ ਹੈ। ਮੈਂ ਆਪਣੇ ਮਾਤਾ-ਪਿਤਾ ਨੂੰ ਸਿਰਫ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਮਜ਼ਬੂਤ ਬਣੇ ਰਹੋ, ਸਕਾਰਾਤਮਕ ਸੋਚੋ। ਤੁਹਾਡੀ ਬੇਟੀ ਛੇਤੀ ਵਾਪਸ ਆਵੇਗੀ।
ਇਸ ਦਰਮਿਆਨ ਟੋਕੀਓ ਸਥਿਤ ਭਾਰਤੀ ਦੂਤਘਰ ਨੇ ਭਰੋਸਾ ਜਤਾਇਆ ਹੈ ਕਿ ਉਹ ਲਗਾਤਾਰ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਇਹ ਜਹਾਜ਼ ਪਿਛਲੇ ਹਫਤੇ ਦੀ ਸ਼ੁਰੂਆਤ ਵਿਚ ਜਾਪਾਨ ਦੇ ਕੰਢੇ ਪੁੱਜਾ ਸੀ। ਜਹਾਜ਼ ਤੋਂ ਹਾਂਗਕਾਂਗ 'ਚ ਉਤਰਨ ਵਾਲੇ ਇਕ ਯਾਤਰੀ ਦੇ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਜਾਪਾਨ ਨੇ ਕਰੂਜ਼ ਸ਼ਿਪ ਨੂੰ ਉੱਥੇ ਹੀ ਰੋਕ ਦਿੱਤਾ ਹੈ।
ਭੋਪਾਲ ਰੇਲਵੇ ਸਟੇਸ਼ਨ 'ਤੇ ਫੁੱਟਓਵਰ ਬਰਿੱਜ ਦਾ ਇਕ ਹਿੱਸਾ ਢਹਿਣ ਨਾਲ 6 ਲੋਕ ਜ਼ਖਮੀ
NEXT STORY