ਨਾਲੰਦਾ (ਵਾਰਤਾ)— ਬਿਹਾਰ ਵਿਚ ਨਾਲੰਦਾ ਜ਼ਿਲੇ ਦੇ ਮਾਨਪੁਰ ਥਾਣਾ ਖੇਤਰ ਵਿਚ ਹਥਿਆਰਬੰਦ ਬਦਮਾਸ਼ਾਂ ਨੇ ਇਕ ਘਰ ਵਿਚ ਦਾਖਲ ਹੋ ਕੇ ਪਤੀ-ਪਤਨੀ ਨੂੰ ਗੋਲੀਆਂ ਮਾਰ ਦਿੱਤੀਆਂ। ਇਸ ਘਟਨਾ ਵਿਚ ਪਤੀ ਦੀ ਮੌਤ ਹੋ ਗਈ, ਜਦਕਿ ਪਤਨੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਟਾਂਡਾਪਰ ਪਿੰਡ ਵਾਸੀ ਰਾਮ ਪ੍ਰਵੇਸ਼ ਯਾਦਵ ਦੇ ਘਰ ਦੇਰ ਰਾਤ ਕੁਝ ਹਥਿਆਰਬੰਦ ਬਦਮਾਸ਼ ਦਾਖਲ ਹੋ ਗਏ। ਬਦਮਾਸ਼ਾਂ ਨੇ ਸੁੱਤੇ ਪਏ ਰਾਮ ਪ੍ਰਵੇਸ਼ ਅਤੇ ਉਸ ਦੀ ਪਤਨੀ ਰੂਨੀ ਦੇਵੀ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ਵਿਚ ਰਾਮ ਪ੍ਰਵੇਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਤਨੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ।
ਜ਼ਖਮੀ ਔਰਤ ਨੂੰ ਮੁੱਢਲੇ ਇਲਾਜ ਤੋਂ ਬਾਅਦ ਬਿਹਤਰ ਇਲਾਜ ਲਈ ਪਟਨਾ ਮੈਡੀਕਲ ਕਾਲਜ ਹਸਪਤਾਲ ਭੇਜਿਆ ਗਿਆ ਹੈ। ਪੁਲਸ ਨੇ ਹੱਤਿਆ ਦਾ ਕਾਰਨ ਦੋ ਜਾਤੀਆਂ ਵਿਚਾਲੇ ਪ੍ਰਧਾਨਗੀ ਦੀ ਲੜਾਈ ਦੱਸਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਹੱਤਿਆ ਤੋਂ ਪਹਿਲਾਂ ਰਾਮ ਪ੍ਰਵੇਸ਼ ਦੀ ਜੰਮ ਕੇ ਕੁੱਟਮਾਰ ਕੀਤੀ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਬਿਹਾਰਸ਼ਰੀਫ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਸ ਮਾਮਲੇ ਦੀ ਛਾਣਬੀਨ ਕਰ ਰਹੀ ਹੈ।
ਸੁਸ਼ੀਲ ਮੋਦੀ ਬੋਲੇ- ਬਿਹਾਰ 'ਚ 15 ਮਈ ਤੋਂ NPR, ਨਿਤੀਸ਼ ਦੇ ਮੰਤਰੀ ਨੇ ਕਿਹਾ- ਸਾਨੂੰ ਤਾਂ ਪਤਾ ਨਹੀਂ
NEXT STORY