ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਚੀਨ ਦੀ ਸਰਹੱਦ 'ਤੇ ਭਾਰਤੀ ਫ਼ੌਜੀਆਂ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਜੈਸ਼ੰਕਰ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਚੌਕਸੀ ਵਿਚ ਲੱਗੇ ਜਵਾਨਾਂ ਦੀ ਆਲੋਚਨਾ ਗਲਤ ਹੈ ਅਤੇ ਕਿਸੇ ਨੂੰ ਵੀ ਜਵਾਨਾਂ ਬਾਰੇ ਗਲਤ ਟਿੱਪਣੀ ਨਹੀਂ ਕਰਨੀ ਚਾਹੀਦੀ।
ਜੈਸ਼ੰਕਰ ਨੇ ਲੋਕ ਸਭਾ ਵਿਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਦੇ ਚੀਨ ਦਾ ਮੁੱਦਾ ਚੁੱਕਣ 'ਤੇ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਕਿਹਾ ਕਿ ਸਾਨੂੰ ਕਿਸੇ ਵੀ ਹਾਲਤ ਵਿਚ ਆਪਣੇ ਜਵਾਨਾਂ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ। 'ਪਿਟਾਈ' ਸ਼ਬਦ ਦਾ ਇਸਤੇਮਾਲ ਠੀਕ ਨਹੀਂ ਹੈ। ਸਾਡੇ ਜਵਾਨਾਂ ਦਾ ਸਨਮਾਨ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਲਈ ਉੱਚਾਈ 'ਤੇ ਦੇਸ਼ ਦੀ ਸੁਰੱਖਿਆ ਲਈ ਤਾਇਨਾਤ ਹਨ। ਜਵਾਨਾਂ ਬਾਰੇ ਗਲਤ ਸ਼ਬਦਾਂ ਦਾ ਇਸਤੇਮਾਲ ਨਹੀਂ ਹੋਣਾ ਚਾਹੀਦਾ। ਫ਼ੌਜੀਆਂ ਨੂੰ ਜਲੀਲ ਨਹੀਂ ਕਰਨਾ ਚਾਹੀਦਾ।
ਸਾਲ 2019 ਤੋਂ ਬਾਅਦ ਜੰਮੂ ਕਸ਼ਮੀਰ 'ਚ ਭਾਰੀ ਨਿਵੇਸ਼ ਦੇ ਦਾਅਵੇ ਝੂਠੇ : ਮਹਿਬੂਬਾ ਮੁਫ਼ਤੀ
NEXT STORY