ਨਵੀਂ ਦਿੱਲੀ- ਜੇਕਰ ਤੁਸੀਂ ਵੀ ਕੇਂਦਰੀ ਰਿਜ਼ਰਵ ਪੁਲਸ ਫੋਰਸ (CRPF) 'ਚ ਨੌਕਰੀ ਕਰਨ ਦੇ ਇੱਛੁਕ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। CRPF ਨੇ ਵੈਟਰਨਰੀ (ਪਸ਼ੂਆਂ ਦੇ ਡਾਕਟਰ) ਦੇ ਅਹੁਦਿਆਂ ਲਈ ਅਸਾਮੀਆਂ ਕੱਢੀਆਂ ਹਨ। CRPF ਨੇ ਨੌਕਰੀ ਲਈ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ ਅਤੇ ਇੱਛੁਕ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਜੋ ਵੀ ਉਮੀਦਵਾਰ ਇਸ ਨੌਕਰੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ CRPF ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਅਪਲਾਈ ਕਰ ਸਕਦੇ ਹਨ। ਜੋ ਵੀ CRPF ਭਰਤੀ ਲਈ ਅਪਲਾਈ ਕਰਨ ਦੀ ਯੋਜਨਾ ਬਣਾ ਰਿਹਾ ਹੈ, ਉਹ 6 ਜਨਵਰੀ ਨੂੰ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦਾ ਹੈ। ਇਹ ਭਰਤੀ NDRF ਦੀ 5ਵੀਂ ਅਤੇ 10ਵੀਂ ਬਟਾਲੀਅਨ ਲਈ ਕੀਤੀ ਜਾ ਰਹੀ ਹੈ।
ਉਮਰ ਹੱਦ
ਕੋਈ ਵੀ ਉਮੀਦਵਾਰ ਜੋ ਇਨ੍ਹਾਂ CRPF ਅਸਾਮੀਆਂ ਲਈ ਅਪਲਾਈ ਕਰਨ ਬਾਰੇ ਵਿਚਾਰ ਕਰ ਰਿਹਾ ਹੈ, ਉਸ ਦੀ ਵੱਧ ਤੋਂ ਵੱਧ ਉਮਰ ਹੱਦ 70 ਸਾਲ ਹੋਣੀ ਚਾਹੀਦੀ ਹੈ।
ਕਿੰਨੀ ਹੋਣੀ ਚਾਹੀਦੀ ਹੈ ਵਿਦਿਅਕ ਯੋਗਤਾ ਹੈ?
ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਵੈਟਰਨਰੀ ਸਾਇੰਸ ਅਤੇ ਪਸ਼ੂ ਧਨ ਵਿਚ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ। ਨਾਲ ਹੀ ਭਾਰਤੀ ਵੈਟਰਨਰੀ ਕੌਂਸਲ ਨਾਲ ਰਜਿਸਟ੍ਰੇਸ਼ਨ ਲਾਜ਼ਮੀ ਹੈ।
ਤਨਖਾਹ
ਇਨ੍ਹਾਂ ਅਸਾਮੀਆਂ ਲਈ ਚੁਣੇ ਗਏ ਉਮੀਦਵਾਰ ਨੂੰ 75,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪ੍ਰਾਵੀਡੈਂਟ ਫੰਡ, ਪੈਨਸ਼ਨ, ਗ੍ਰੈਚੁਟੀ, ਮੈਡੀਕਲ ਸਹੂਲਤਾਂ, ਸੀਨੀਆਰਤਾ ਲਾਭ ਅਤੇ ਤਰੱਕੀ ਦੇ ਮੌਕੇ ਹਨ।
ਚੋਣ ਕਿਵੇਂ ਹੋਵੇਗੀ?
ਜੋ ਵੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਰਿਹਾ ਹੈ, ਉਸ ਦੀ ਚੋਣ ਵਾਕ-ਇਨ-ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ। ਇੰਟਰਵਿਊ ਤੋਂ ਬਾਅਦ ਉਮੀਦਵਾਰਾਂ ਦੀ ਮੈਡੀਕਲ ਜਾਂਚ ਵੀ ਹੋਵੇਗੀ।
ਵਾਕ-ਇਨ-ਇੰਟਰਵਿਊ ਵੇਰਵੇ:
ਤਾਰੀਖ਼ ਅਤੇ ਸਮਾਂ ਸਥਾਨ
06 ਜਨਵਰੀ 2025, ਸਵੇਰੇ 9 ਵਜੇ ਕੰਪੋਜ਼ਿਟ ਹਸਪਤਾਲ, CRPF, ਜੀਸੀ ਕੈਂਪਸ, ਤਾਲੇਗਾਂਵ, ਪੁਣੇ, ਮਹਾਰਾਸ਼ਟਰ - 410507
06 ਜਨਵਰੀ 2025, ਸਵੇਰੇ 9 ਵਜੇ ਕੰਪੋਜ਼ਿਟ ਹਸਪਤਾਲ, CRPF, ਹੈਦਰਾਬਾਦ, ਤੇਲੰਗਾਨਾ - 500005
ਵਧੇਰੇ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਰੁਪਇਆ ਇਸ ਸਾਲ 1.40 ਫ਼ੀਸਦੀ ਹੋਇਆ ਕਮਜ਼ੋਰ
NEXT STORY