ਮੁੰਬਈ— ਮਹਾਰਾਸ਼ਟਰ ਦੇ ਤੱਟੀ ਇਲਾਕਿਆਂ 'ਚ ਚੱਕਰਵਾਤ ਤੂਫਾਨ ਨਿਸਰਗ ਟਕਰਾ ਗਿਆ ਹੈ। ਮੁੰਬਈ ਵਿਚ ਇਸ ਸਮੇਂ ਤੇਜ਼ ਮੀਂਹ ਪੈ ਰਿਹਾ ਹੈ। ਸਮੁੰਦਰ ਵਿਚ ਲਗਾਤਾਰ ਉੱਚੀਆਂ-ਉੱਚੀਆਂ ਲਹਿਰਾਂ ਉੱਠ ਰਹੀਆਂ ਹਨ। ਮੁੰਬਈ ਦੇ ਸ਼ਹਿਰੀ ਇਲਾਕਿਆਂ ਵਿਚ ਵੀ ਤੇਜ਼ ਹਵਾਵਾਂ ਦਾ ਅਸਰ ਦਿੱਸਣਾ ਸ਼ੁਰੂ ਹੋ ਗਿਆ ਹੈ। ਇੱਥੇ ਕਈ ਥਾਵਾਂ 'ਤੇ ਦਰੱਖਤ ਡਿੱਗ ਗਏ ਹਨ ਅਤੇ ਕਈ ਥਾਵਾਂ 'ਤੇ ਟੀਨ ਦੇ ਸ਼ੈੱਡ ਹਵਾ 'ਚ ਉੱਡਦੇ ਹੋਏ ਦਿੱਸੇ।
ਚੱਕਰਵਾਤ ਦੇ ਮੱਦੇਨਜ਼ਰ ਮੁੰਬਈ ਵਿਚ ਸਮੁੰਦਰੀ ਤੱਟ ਦੇ ਨੇੜੇ ਰਹਿ ਰਹੇ 40 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ ਹੈ। ਨਗਰ ਬਾਡੀਜ਼ ਨੇ ਇਕ ਜਾਣਕਾਰੀ 'ਚ ਕਿਹਾ ਕਿ ਬੀ. ਐੱਮ. ਸੀ. ਨੇ ਸਮੁੰਦਰੀ ਤੱਟਾਂ ਅਤੇ ਜ਼ਮੀਨ ਖਿਸਕਣ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਥਾਵਾਂ ਦੇ ਨੇੜੇ ਵਾਲੇ ਇਲਾਕਿਆਂ ਤੋਂ 10,840 ਲੋਕਾਂ ਨੂੰ ਨਗਰ ਬਾਡੀਜ਼ ਦੇ 35 ਸਕੂਲਾਂ ਵਿਚ ਟਰਾਂਸਫਰ ਕੀਤਾ ਹੈ, ਜਿੱਥੇ ਰਹਿਣ ਦੀ ਅਸਥਾਈ ਵਿਵਸਥਾ ਕੀਤੀ ਗਈ ਹੈ।
ਉਨ੍ਹਾਂ ਨੂੰ ਭੋਜਨ ਅਤੇ ਪਾਣੀ ਮੁਹੱਈਆ ਕਰਵਾਈ ਗਈ ਹੈ। ਮੁੰਬਈ 'ਚ ਸਮੁੰਦਰ 'ਚ ਤਾਇਨਾਤ ਜਹਾਜ਼ਾਂ 'ਤੇ ਵੀ ਚੱਕਰਵਾਤ ਨਿਸਰਗ ਦਾ ਅਸਰ ਦਿੱਸ ਰਿਹਾ ਹੈ। ਸਮੁੰਦਰ ਵਿਚ ਉੱਠ ਰਹੀਆਂ ਲਹਿਰਾਂ ਇੰਨੀਆਂ ਉੱਚੀਆਂ ਹਨ ਕਿ ਜਹਾਜ਼ ਵੀ ਹਿੱਲ ਰਹੇ ਹਨ।
ਮੁੰਬਈ ਵਿਚ ਤੂਫਾਨ ਦੀ ਵਜ੍ਹਾ ਤੋਂ ਬਾਂਦਰਾ ਵਰਲੀ ਸੀ ਲਿੰਕ ਨੂੰ ਬੰਦ ਕਰ ਦਿੱਤਾ ਗਿਆ ਹੈ। ਸਮੁੰਦਰ ਦੇ ਉੱਪਰ ਬਣੇ ਇਸ ਵੱਡੇ ਪੁੱਲ 'ਤੇ ਕਾਫੀ ਟ੍ਰੈਫਿਕ ਰਹਿੰਦਾ ਹੈ ਪਰ ਹੁਣ ਸੁਰੱਖਿਆ ਦੀ ਨਜ਼ਰ ਤੋਂ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਪੁਲਸ ਨੇ ਮੁੰਬਈ 'ਚ ਸਮੁੰਦਰੀ ਕੰਢਿਆਂ 'ਤੇ ਸੁਰੱਖਿਆ ਵਧਾ ਦਿੱਤੀ ਹੈ ਅਤੇ ਉੱਥੋਂ ਸੀ. ਆਰ. ਪੀ. ਐੱਫ. ਦੀ ਧਾਰਾ-144 ਵੀ ਲਾਗੂ ਕਰ ਦਿੱਤੀ ਹੈ।
ਮੁੰਬਈ ਪੁਲਸ ਨੇ ਟਵੀਟ ਕੀਤਾ ਕਿ ਮੁੰਬਈ 'ਚ ਅਸੀਂ ਕਈ ਤੂਫਾਨਾਂ ਦਾ ਮਿਲਕੇ ਸਾਹਮਣਾ ਕੀਤਾ ਹੈ। ਇਹ ਚੱਕਰਵਾਤ ਵੀ ਲੰਘ ਜਾਵੇਗਾ। ਹਮੇਸ਼ਾ ਵਾਂਗ ਬਸ ਸਾਰੇ ਸਾਵਧਾਨੀ ਵਾਲੇ ਕਦਮ ਚੁੱਕਣ, ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਅਤੇ ਅਫਵਾਹਾਂ ਤੋਂ ਬਚਣ।
World bicycle day : ਕੀ ਤੁਸੀਂ ਜਾਣਦੇ ਹੋ ਭਾਰਤ 'ਚ ਕਦੋਂ ਚਲਿਆ ਸੀ ਪਹਿਲੀ ਵਾਰ ਸਾਈਕਲ
NEXT STORY