ਬਰੇਲੀ— ਯੋਗੀ ਸਰਕਾਰ 'ਚ ਔਰਤਾਂ ਦੇ ਪ੍ਰਤੀ ਅਪਰਾਧ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਹੈ। ਤਾਜ਼ਾ ਮਾਮਲਾ ਥਾਣਾ ਸੀਬੀਗੰਜ ਖੇਤਰ ਦੇ ਬੰਡਿਆ ਪਿੰਡ ਦਾ ਹੈ। ਜਿੱਥੇ ਬੀਮਾਰ ਮਾਂ ਦੀ ਦਵਾਈ ਲੈਣ ਜਾ ਰਹੀ ਨਾਬਾਲਿਗ ਨਾਲ ਦਿਨ-ਦਿਹਾੜੇ ਗੈਂਗਰੇਪ ਕੀਤਾ ਗਿਆ। ਦੋਸ਼ੀਆਂ ਨੇ ਲਿਫਟ ਦੇਣ ਦੇ ਬਹਾਨੇ ਪੀੜਿਤਾ ਨੂੰ ਅਗਵਾ ਕਰ ਲਿਆ ਅਤੇ ਗੰਨੇ ਦੇ ਖੇਤ 'ਚ ਲਿਜਾ ਕੇ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ। ਪੁਲਸ ਨੇ ਲੜਕੀ ਦੀ ਪਛਾਣ ਦੇ ਆਧਾਰ 'ਤੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਬਰੇਲੀ ਦੇ ਥਾਣਾ ਸੀਬੀਗੰਜ ਖੇਤਰ 'ਚ ਦਿਨ-ਦਿਹਾੜੇ ਸਮੂਹਿਕ ਬਲਾਤਕਾਰ ਦੀ ਖਬਰ ਨਾਲ ਹੱਲਚੱਲ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਆਪਣੀ ਬੀਮਾਰ ਮਾਂ ਲਈ ਦਵਾਈ ਲੈਣ ਗੁਆਂਢ ਦੇ ਪਿੰਡ ਜਾ ਰਹੀ ਸੀ, ਉਦੋਂ ਅਚਾਨਕ ਪਿੰਡ ਦੇ ਦੋ ਵਿਅਕਤੀ ਮਿਲ ਗਏ,ਜਿਸ ਨੇ ਲਿਫਟ ਦੇ ਕੇ ਛੱਡਣ ਦੀ ਗੱਲ ਕੀਤੀ ਪਰ ਵਿਅਕਤੀਆਂ ਨੇ ਉਸ ਨੂੰ ਪਿੰਡ ਛੱਡਣ ਦੀ ਜਗ੍ਹਾ ਬਾਈਕ ਨੂੰ ਗੰਨੇ ਦੀ ਖੇਤ ਵੱਲ ਮੋੜ ਲਿਆ ਅਤੇ ਉਸ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ।

ਲੜਕੀ ਦੀ ਚਿਲਾਉਣ ਦੀ ਆਵਾਜ਼ ਸੁਣ ਕੇ ਕੋਲੋਂ ਗੁਜ਼ਰ ਰਹੇ ਲੋਕਾਂ ਨੂੰ ਘਟਨਾ ਦਾ ਅਹਿਸਾਸ ਹੋਇਆ। ਲੋਕਾਂ ਨੇ ਤੁਰੰਤ ਡਾਇਲ 100 'ਤੇ ਮਾਮਲੇ ਦੀ ਸੂਚਨਾ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੇ ਘਟਨਾਸਥਾਨ ਤੋਂ ਭੱਜ ਰਹੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਤਿੰਨ ਲੋਕ ਉਥੋਂ ਭੱਜਣ 'ਚ ਸਫਲ ਹੋ ਗਏ। ਪੁਲਸ ਨੇ ਦੇਰ ਰਾਤ ਛਾਪਾ ਮਾਰ ਕੇ ਤਿੰਨ ਹੋਰ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਘਟਨਾ ਦੁਪਹਿਰ 1 ਵਜੇ ਦੇ ਆਸਪਾਸ ਦੱਸੀ ਜਾ ਰਹੀ ਹੈ। ਪੁਲਸ ਨੇ ਪੀੜਿਤਾ ਨੂੰ ਮੈਡੀਕਲ ਲਈ ਜ਼ਿਲਾ ਹਸਪਤਾਲ ਭੇਜ ਦਿੱਤਾ ਹੈ।
ਪੁਲਸ ਨੇ ਪੀੜਿਤ ਪਰਿਵਾਰ ਦੀ ਸ਼ਿਕਾਇਤ 'ਤੇ ਤਾਲਿਬ ਪੁੱਤਰ ਬਾਲੇ ਖਾਂ, ਵਸੀਮ ਪੁੱਤਰ ਬੇਗ, ਫੁਰਕਾਨ ਪੁੱਤਰ ਹਬੀਬ ਅਤੇ ਕਾਮਿਲ ਪੁੱਤਰ ਸਲੀਮ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਦੋ ਵਿਅਕਤੀ ਪੀੜਿਤਾ ਦੇ ਪਿੰਡ ਅਤੇ ਦੋ ਵਿਅਕਤੀ ਗੁਆਂਢ ਦੇ ਪਿੰਡ ਦੇ ਰਹਿਣ ਵਾਲੇ ਹਨ। ਪੁਲਸ ਨੇ ਸਾਰੇ ਦੋਸ਼ੀਆਂ ਖਿਲਾਫ ਬਲਾਤਕਾਰ ਅਤੇ ਪਾਸਕੋ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ 'ਤੇ ਮੁਕੱਦਮਾ ਦੇਰ ਤੋਂ ਦਰਜ ਕਰਨ ਦਾ ਦੋਸ਼ ਲੱਗਾ ਹੈ। ਬਰੇਲੀ ਪੁੱਜੀ ਯੋਗੀ ਸਰਕਾਰ ਦੇ ਮੰਤਰੀ ਬ੍ਰਜੇਸ਼ ਪਾਠਕ ਨੇ ਕਿਹਾ ਹੈ ਕਿ ਜੇਕਰ ਸ਼ਿਕਾਇਤ ਠੀਕ ਪਾਈ ਗਈ ਤਾਂ ਕਾਰਵਾਈ ਹੋਵੇਗੀ।
ਪ੍ਰੇਮੀ ਦੇ ਕਮਰੇ 'ਚ ਪੁੱਜੀ ਪ੍ਰੇਮਿਕਾ ਤਾਂ ਬੈੱਡ 'ਤੇ ਇਸ ਹਾਲਤ 'ਚ ਪਈ ਸੀ ਲਾਸ਼ (ਤਸਵੀਰਾਂ)
NEXT STORY