ਆਰਾ- ਬਿਹਾਰ ਦੇ ਆਰਾ 'ਚ ਇਕ ਧੀ ਦੇ ਵਿਆਹ 'ਚ ਪੂਰਾ ਪਿੰਡ ਉਸ ਸਮੇਂ ਭਾਵੁਕ ਹੋ ਗਿਆ, ਜਦੋਂ ਲਾੜੀ ਨੇ ਆਪਣੀ ਬੀਮਾਰ ਮਾਂ ਦੇ ਸਾਹਮਣੇ 7 ਫੇਰੇ ਲਏ। ਭਗਵਾਨ ਭੋਲੇਨਾਥ ਦੇ ਮੰਦਰ ਕੋਲ ਖੜ੍ਹੀ ਐਂਬੂਲੈਂਸ ਦੇ ਵੈਂਟੀਲੇਟਰ 'ਤੇ ਬੀਮਾਰ ਮਾਂ ਪਈ ਸੀ। ਉਸ ਦੇ ਸਾਹਮਣੇ ਉਸ ਦੀ ਇਕਲੌਤੀ ਧੀ ਦਾ ਵਿਆਹ ਹੋਇਆ। ਅਸਲ 'ਚ ਐਂਬੂਲੈਂਸ 'ਚ ਪਈ ਬਿਮਾਰ ਮਾਂ ਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਔਰਤ ਨੂੰ ਕੁਝ ਦਿਨਾਂ ਲਈ ਮਹਿਮਾਨ ਦੱਸਿਆ। ਇਸ ਤੋਂ ਬਾਅਦ ਮਾਂ ਦੀ ਆਖਰੀ ਇੱਛਾ ਸੀ ਕਿ ਮਰਨ ਤੋਂ ਪਹਿਲਾਂ ਉਹ ਆਪਣੀ ਇਕਲੌਤੀ ਧੀ ਦਾ ਵਿਆਹ ਦੇਖ ਲਵੇ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਔਰਤ ਦੀ ਇੱਛਾ ਪੂਰੀ ਕਰਦੇ ਹੋਏ ਧੀ ਦੇ ਵਿਆਹ ਦੀ ਰਸਮ ਪੂਰੀ ਕੀਤੀ। ਪਿੰਡ ਕੋਲਹਾਰਾਮਪੁਰ ਵਾਸੀ ਅਜੈ ਰਾਏ ਪਤਨੀ ਸੁਨੀਤਾ ਦੇਵੀ ਦੇ ਦੋਵੇਂ ਗੁਰਦੇ ਫੇਲ ਹੋ ਗਏ ਹਨ। ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਔਰਤ ਦੀ ਸਿਹਤ ਜ਼ਿਆਦਾ ਖ਼ਰਾਬ ਦੇਖ ਕੇ ਉਸ ਨੂੰ ਕੁਝ ਦਿਨਾਂ ਦੀ ਮਹਿਮਾਨ ਦੱਸ ਦਿੱਤਾ ਸੀ। ਇਸ ਗੱਲ ਦੀ ਜਾਣਕਾਰੀ ਜਦੋਂ ਬੀਮਾਰ ਔਰਤ ਸੁਨੀਤਾ ਦੇਵੀ ਨੂੰ ਹੋਈ ਤਾਂ ਉਸ ਨੇ ਮਰਨ ਤੋਂ ਪਹਿਲਾਂ ਆਪਣੀ ਧੀ ਦਾ ਵਿਆਹ ਅੱਖਾਂ ਦੇ ਸਾਹਮਣੇ ਕਰਵਾਉਣ ਦੀ ਇੱਛਾ ਪ੍ਰਗਟਾਈ।
ਇਹ ਵੀ ਪੜ੍ਹੋ : ਕੀਟਨਾਸ਼ਕ ਪੀ ਕੇ ਖੇਤ ’ਚ ਪਏ ਕਿਸਾਨ ਨੂੰ ਪੁਲਸ ਮੁਲਾਜ਼ਮ ਮੋਢਿਆਂ ’ਤੇ ਚੁੱਕ ਕੇ 2 ਕਿਲੋਮੀਟਰ ਪੈਦਲ ਤੁਰਿਆ, ਜਾਨ ਬਚਾਈ
ਇੰਨਾ ਹੀ ਨਹੀਂ ਧੀ ਦੇ ਵਿਆਹ 'ਚ ਪੂਰਾ ਹਸਪਤਾਲ ਸ਼ਾਮਲ ਹੋਇਆ, ਜਿਸ 'ਚ ਡਾਕਟਰ ਅਤੇ ਸਟਾਫ਼ ਮੌਜੂਦ ਸਨ। ਐਂਬੂਲੈਂਸ ਦੇ ਮੰਦਰ ਪਹੁੰਚਣ ਤੋਂ ਬਾਅਦ ਮਾਂ ਦੇ ਸਾਹਮਣੇ ਇਕਲੌਤੀ ਧੀ ਪ੍ਰੀਤੀ ਕੁਮਾਰ ਦਾ ਵਿਆਹ ਦਾਨਾਪੁਰ ਦੇ ਮਾਨਸ ਪਿੰਡ ਦੇ ਰਹਿਣ ਵਾਲੇ ਸੁਰੇਸ਼ ਰਾਏ ਦੇ ਪੁੱਤ ਅਜੀਤ ਕੁਮਾਰ ਨਾਲ ਕੀਤਾ ਗਿਆ। ਸੁਨੀਤਾ ਦੇਵੀ ਨੇ ਦੱਸਿਆ ਕਿ ਉਸ ਦੀ ਧੀ ਦਾ ਵਿਆਹ ਅਪ੍ਰੈਲ 'ਚ ਅਜੀਤ ਨਾਲ ਹੋਣ ਵਾਲਾ ਸੀ ਪਰ ਇਸ ਵਿਚ ਉਸ ਦੀ ਸਿਹਤ ਜ਼ਿਆਦਾ ਖ਼ਰਾਬ ਹੋਣ ਕਾਰਨ ਵਿਆਹ ਪਹਿਲਾਂ ਕਰ ਦਿੱਤਾ ਗਿਆ। ਸੁਨੀਤਾ ਨੇ ਕਿਹਾ ਕਿ ਅੱਜ ਧਈ ਦੇ ਵਿਆਹ ਦੀ ਰਸਮ ਨਿਭਾ ਕੇ ਉਸ ਨੇ ਆਪਣਾ ਅਧੂਰਾ ਕੰਮ ਪੂਰਾ ਕਰ ਲਿਆ ਹੈ। ਸੁਨੀਤਾ ਦੇਵੀ ਨੇ ਕਿਹਾ ਕਿ ਹੁਣ ਉਸ ਨੂੰ ਮੌਤ ਵੀ ਆ ਜਾਵੇ ਤਾਂ ਕੋਈ ਗਮ ਨਹੀਂ ਰਹੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਬਕਾ ਕ੍ਰਿਕਟਰ ਅਤੇ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਰਾਜਨੀਤੀ ਤੋਂ ਲਿਆ ਸੰਨਿਆਸ
NEXT STORY