ਭਿੰਡ— ਮੱਧ ਪ੍ਰਦੇਸ਼ ਦੇ ਭਿੰਡ 'ਚ ਟਰੱਕ ਨਾਲ ਕੁਚਲ ਕੇ ਪੱਤਰਕਾਰ ਸੰਦੀਪ ਸ਼ਰਮਾ ਦੀ ਮੌਤ ਹੋ ਗਈ। ਪੱਤਰਕਾਰ ਨੇ ਮੱਧ ਪ੍ਰਦੇਸ਼ 'ਚ ਰੇਤ ਮਾਫੀਆ ਦੇ ਖਿਲਾਫ ਰਿਪੋਰਟਿੰਗ ਕੀਤੀ ਸੀ, ਜਿਸ ਦੇ ਬਾਅਦ ਤੋਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲ ਰਹੀ ਸੀ। ਸੰਦੀਪ ਨੇ ਇਸ ਬਾਰੇ ਪੁਲਸ 'ਚ ਸ਼ਿਕਾਇਤ ਵੀ ਦਰਜ ਕਰਵਾਈ ਸੀ। ਇਸ ਦੇ ਬਾਅਦ ਤੋਂ ਪੱਤਰਕਾਰ ਦੀ ਮੌਤ 'ਤੇ ਸਵਾਲ ਉੱਠਣ ਲੱਗੇ। ਸੰਦੀਪ ਦੇ ਕਤਲ ਦਾ ਸ਼ੱਕ ਵੀ ਜ਼ਾਹਰ ਕੀਤਾ ਜਾ ਰਿਹਾ ਹੈ। ਸੋਮਵਾਰ ਦੀ ਸਵੇਰ ਹੋਈ ਘਟਨਾ ਦਾ ਸੀ.ਸੀ.ਟੀ.ਵੀ. ਫੁਟੇਜ ਵੀ ਜਾਰੀ ਹੋਇਆ ਹੈ। ਫੁਟੇਜ 'ਚ ਸਾਫ਼ ਦਿੱਸ ਰਿਹਾ ਹੈ ਕਿ ਸੋਮਵਾਰ ਦੀ ਸਵੇਰ ਕਰੀਬ 9 ਵਜੇ ਪੱਤਰਕਾਰ ਸੰਦੀਪ ਸ਼ਰਮਾ ਬਾਈਕ 'ਤੇ ਜਾ ਰਹੇ ਹਨ।
ਉਦੋਂ ਪਿੱਛਿਓਂ ਖੱਬੇ ਪਾਸੇ ਮੁੜ ਕੇ ਆਏ ਟਰੱਕ ਨੇ ਸੰਦੀਪ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਅਤੇ ਅੱਗੇ ਵਧ ਗਿਆ। ਹਾਦਸੇ 'ਚ ਸੰਦੀਪ ਬਾਈਕ ਸਮੇਤ ਸੜਕ ਦੇ ਕਿਨਾਰੇ ਆ ਗਏ ਪਰ ਗੰਭੀਰ ਰੂਪ ਨਾਲ ਜ਼ਖਮੀ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਦੂਜੇ ਪਾਸੇ ਟਰੱਕ ਖਾਲੀ ਹੋਣ ਕਾਰਨ ਡਰਾਈਵਰ ਮੌਕੇ 'ਤੇ ਫਰਾਰ ਹੋ ਗਿਆ। ਇਸ ਤੋਂ ਪਹਿਲਾਂ ਬਿਹਾਰ ਦੇ ਭੋਜਪੁਰ 'ਚ ਇਕ ਬੇਕਾਬੂ ਸਕਾਰਪੀਓ ਕਾਰ ਨੇ ਬਾਈਕ ਸਵਾਰ 2 ਪੱਤਰਕਾਰਾਂ ਨੂੰ ਕੁਚਲ ਦਿੱਤਾ। ਘਟਨਾ 'ਚ ਦੋਹਾਂ ਪੱਤਰਕਾਰਾਂ ਦੀ ਮੌਤ ਹੋ ਗਈ। ਮੌਤ ਤੋਂ ਗੁੱਸਾਏ ਸਥਾਨਕ ਲੋਕਾਂ ਨੇ ਕਾਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਕਾਰ ਸੜ ਕੇ ਸੁਆਹ ਹੋ ਗਈ। ਘਟਨਾ ਭੋਜਪੁਰ ਦੇ ਗੜਹਨੀ ਥਾਣਾ ਖੇਤਰ ਦੀ ਦੱਸੀ ਜਾ ਰਹੀ ਹੈ। ਸਥਾਨਕ ਲੋਕਾਂ ਨੂੰ ਸ਼ੱਕ ਹੈ ਕਿ ਇਸ ਘਟਨਾ 'ਚ ਸਾਬਕਾ ਮੁਖੀਆ ਦਾ ਹੱਥ ਹੈ।
ਖੜ੍ਹੇ ਕੰਟੇਨਰ 'ਚ ਕਾਰ ਨੇ ਮਾਰੀ ਟੱਕਰ, ਔਰਤ ਦੀ ਮੌਤ
NEXT STORY