ਨਵੀਂ ਦਿੱਲੀ- ਦਿੱਲੀ ਪੁਲਸ ਦੇ ਇਕ ਇੰਸਪੈਕਟਰ ਦੀ ਸ਼ਨੀਵਾਰ ਨੂੰ ਕਾਰ 'ਚੋਂ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਇੰਸਪੈਕਟਰ ਦੀ ਪਛਾਣ ਵਿਸ਼ਾਲ ਕੁਮਾਰ ਦੇ ਰੂਪ 'ਚ ਕੀਤੀ ਗਈ ਹੈ। ਮੌਜੂਦਾ ਸਮੇਂ 'ਚ ਉਹ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ 'ਚ ਤਾਇਨਾਤ ਸਨ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉੱਥੇ ਹੀ ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਪੈਸ਼ਲ ਸੈੱਲ ਦੇ ਸੀਨੀਅਰ ਪੁਲਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ।
ਪੁਲਸ ਅਨੁਸਾਰ ਪੁਲਸ ਕੰਟਰੋਲ ਰੂਮ ਨੂੰ ਇਕ ਸ਼ਖਸ ਨੇ ਫੋਨ ਕਰ ਕੇ ਸੂਚਨਾ ਦਿੱਤੀ ਸੀ ਕਿ ਇਕ ਸ਼ਖਸ ਕਾਰ ਦੇ ਅੰਦਰ ਬੇਹੋਸ਼ੀ ਦੀ ਹਾਲਤ 'ਚ ਹੈ। ਸੂਚਨਾ ਮਿਲਦੇ ਹੀ ਏ.ਸੀ.ਪੀ. ਅਸ਼ੋਕ ਵਿਹਾਰ ਅਤੇ ਐੱਸ.ਐੱਚ.ਓ. ਕੇਸ਼ਵਪੁਰਮ ਹੋਰ ਪੁਲਸ ਕਰਮਚਾਰੀਆਂ ਦੇ ਨਾਲ-ਨਾਲ ਮੌਕੇ 'ਤੇ ਪਹੁੰਚ ਗਏ। ਉੱਥੇ ਉਨ੍ਹਾਂ ਨੇ ਦੇਖਿਆ ਕਿ ਹਰਿਆਣਾ ਰਜਿਸਟਰੇਸ਼ਨ ਦੀ ਕਾਰ 'ਚ ਇਕ ਸ਼ਖਸ ਬੇਹੋਸ਼ੀ ਦੀ ਹਾਲਤ 'ਚ ਪਿਆ ਹੋਇਆ ਹੈ। ਪੁਲਸ ਮੁਲਾਜ਼ਮਾਂ ਨੇ ਬਹੁਤ ਮੁਸ਼ਕਲ ਨਾਲ ਕਾਰ ਦੇ ਦਰਵਾਜ਼ਿਆਂ ਨੂੰ ਖੋਲ੍ਹਿਆ ਅਤੇ ਬੇਹੋਸ਼ ਪਏ ਇਸ ਸ਼ਖਸ ਨੂੰ ਬੀ.ਜੇ.ਆਰ.ਐੱਮ. ਹਸਪਤਾਲ ਲਈ ਰਵਾਨਾ ਕਰ ਦਿੱਤਾ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਪੁਲਸ ਅਨੁਸਾਰ ਕਾਰ ਦੀ ਤਲਾਸ਼ੀ ਦੌਰਾਨ ਮਿਲੇ ਦਸਤਾਵੇਜ਼ਾਂ ਦੇ ਆਧਾਰ 'ਤੇ ਮ੍ਰਿਤਕ ਦੀ ਪਛਾਣ ਦਿੱਲੀ ਪੁਲਸ ਦੇ ਇੰਸਪੈਕਟਰ ਵਿਸ਼ਾਲ ਖਨਵਲਕਰ ਦੇ ਰੂਪ 'ਚ ਹੋਈ ਹੈ। ਇੰਸਪੈਕਟਰ ਵਿਸ਼ਾਲ ਖਨਵਲਕਰ ਆਪਣੇ ਪਰਿਵਾਰ ਨਾਲ ਸ਼ਾਲੀਮਾਰ ਬਾਗ ਦੇ ਸੀ.ਵੀ. ਬਲਾਕ 'ਚ ਰਹਿੰਦੇ ਸਨ। ਜਾਂਚ ਦੌਰਾਨ ਪੁਲਸ ਨੂੰ ਫੋਨ ਕਰਨ ਵਾਲੇ ਸ਼ਖਸ ਦੀ ਪਛਾਣ ਰਫੀਕ ਦੇ ਰੂਪ 'ਚ ਹੋਈ। ਰਫੀਕ ਨੇ ਪੁਲਸ ਨੂੰ ਦੱਸਿਆ ਕਿ ਰਾਮਪੁਰਾ ਇਲਾਕੇ ਦੇ ਮੇਨ ਰੋਡ 'ਤੇ ਉਸ ਦੀ ਦੁਕਾਨ ਹੈ। ਅੱਜ ਸਵੇਰੇ ਕਰੀਬ 10.30 ਵਜੇ ਹਰਿਆਣਾ ਨੰਬਰ ਦੀ ਇਹ ਕਾਰ ਉਸ ਦੀ ਦੁਕਾਨ ਦੇ ਸਾਹਮਣੇ ਪਾਰਕ ਕੀਤੀ ਗਈ ਸੀ।
ਰਫੀਕ ਨੇ ਪੁਲਸ ਨੂੰ ਦੱਸਿਆ ਕਿ ਇਸ ਕਾਰ ਦੇ ਅੰਦਰ ਇਕ ਸ਼ਖਸ ਅੱਖ ਬੰਦ ਕੀਤੇ ਹੋਏ ਬੈਠਾ ਹੋਇਆ ਸੀ। ਲੰਬੇ ਸਮੇਂ ਤੱਕ ਇਸ ਦੇ ਸਰੀਰ 'ਚ ਕੋਈ ਹੱਲਚੱਲ ਹੁੰਦੀ ਨਾ ਦੇਖ ਉਸ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਉੱਥੇ ਹੀ ਰਫੀਕ ਦੇ ਬਿਆਨ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਦੌਰਾਨ ਪੁਲਸ ਨੂੰ ਇੰਸਪੈਕਟਰ ਵਿਸ਼ਾਲ ਦੇ ਸਰੀਰ 'ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਹੈ।
ਇਕੱਠੇ 25 ਸਕੂਲਾਂ 'ਚ ਪੜ੍ਹਾਉਣ ਵਾਲੀ ਅਧਿਆਪਕਾ ਗ੍ਰਿਫਤਾਰ, ਸਰਕਾਰ ਨੂੰ ਲਗਾਇਆ ਇਕ ਕਰੋੜ ਦਾ ਚੂਨਾ
NEXT STORY