ਮਹਿੰਦਰਗੜ੍ਹ- ਹਰਿਆਣਾ ਦੇ ਮਹਿੰਦਰਗੜ੍ਹ 'ਚ ਇਕ ਡਾਕਟਰ ਨੇ ਹਵਾ ਪ੍ਰਦੂਸ਼ਣ ਨੂੰ ਵੇਖਦੇ ਹੋਏ ਸ਼ਗਨ ਦੇ ਤੌਰ 'ਤੇ 11 ਬੂਟੇ ਲਏ। ਇਸ ਅਨੋਖੇ ਵਿਆਹ 'ਚ ਲਾੜਾ ਅਵਸ਼ੇਸ਼ ਯਾਦਵ ਅਤੇ ਨਰਸ ਲਾੜੀ ਵੰਦਨਾ ਯਾਦਵ ਨੇ ਦਾਜ ਪ੍ਰਥਾ ਦਾ ਵਿਰੋਧ ਅਤੇ ਵਾਤਾਵਰਣ ਸੁਰੱਖਿਆ ਦੀ ਅਪੀਲ ਕੀਤੀ।
ਜਾਣਕਾਰੀ ਅਨੁਸਾਰ ਝੱਜਰ ਜ਼ਿਲ੍ਹੇ ਵਿਚ ਅਧਿਆਪਕ ਬਿਜੇਂਦਰ ਯਾਦਵ ਸਰਕਾਰੀ ਸਕੂਲ ਵਿਚ ਤਾਇਨਾਤ ਹਨ। ਉਨ੍ਹਾਂ ਦੀ ਪਤਨੀ ਸੁਭਾਸ਼ ਯਾਦਵ ਭਿਵਾਨੀ ਸਿਵਲ ਹਸਪਤਾਲ 'ਚ ਸਿਹਤ ਕਰਮੀ ਹੈ। ਉਨ੍ਹਾਂ ਦੇ ਪੁੱਤਰ ਦਾ ਵਿਆਹ ਇਕ ਰੁਪਏ ਅਤੇ 11 ਬੂਟਿਆਂ ਦੀ ਰਸਮ ਨਾਲ ਹੋਇਆ। ਸਮਾਜਿਕ ਸੰਗਠਨ "ਨੇਤਾਜੀ ਸੁਭਾਸ਼ ਚੰਦਰ ਬੋਸ ਯੁਵਾ ਜਾਗ੍ਰਿਤ ਸੇਵਾ ਸਮਿਤੀ" ਅਤੇ "ਸਦਾਚਾਰੀ ਸਿੱਖਿਆ ਸਮਿਤੀ" ਦੀ ਮੁਹਿੰਮ ਤੋਂ ਪ੍ਰੇਰਿਤ, ਸਿੱਖਿਆ ਸ਼ਾਸਤਰੀ ਬਿਜੇਂਦਰ ਯਾਦਵ ਅਤੇ ਸਿਹਤ ਕਰਮੀ ਸੁਭਾਸ਼ ਯਾਦਵ ਨੇ ਇਹ ਫੈਸਲਾ ਲਿਆ ਹੈ।
ਲਾੜਾ ਅਵਸ਼ੇਸ਼ ਅਤੇ ਦੁਲਹਨ ਵੰਦਨਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਵਿਆਹ 'ਤੇ ਇਹ ਅਨੋਖਾ ਪ੍ਰਣ ਲਿਆ ਹੈ ਅਤੇ ਉਨ੍ਹਾਂ ਨੇ ਇਕ ਰੁਪਏ ਅਤੇ 11 ਬੂਟੇ ਦੀ ਰਸਮ ਅਦਾ ਕਰਕੇ ਵਿਆਹ ਦੇ ਬੰਧਨ 'ਚ ਬੱਝੇ ਹਨ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਮਾਜ ਸਾਡੀ ਮੁਹਿੰਮ ਵਿਚ ਸ਼ਾਮਲ ਹੋਵੇ। ਲਾੜੀ ਪੱਖ ਤੋਂ ਹਰਪਾਲ ਯਾਦਵ, ਵੀ.ਐਸ.ਯਾਦਵ ਨਾਰਨੌਲ ਸਮੇਤ ਕਈ ਮਾਣਯੋਗ ਸ਼ਖਸੀਅਤਾਂ ਨੇ ਇਸ ਅਨੋਖੀ ਪਹਿਲ 'ਤੇ ਬੋਲਦੇ ਹੋਏ ਕਿਹਾ ਕਿ ਦੋਹਾਂ ਪਰਿਵਾਰਾਂ ਨੇ ਇਕਮਤ ਹੋ ਕੇ ਬਿਨਾਂ ਦਾਜ ਦੇ ਵਿਆਹ ਦਾ ਫ਼ੈਸਲਾ ਲਿਆ। ਹਰ ਸਮਾਜ ਨੂੰ ਇਸ ਮੁਹਿੰਮ ਵਿਚ ਸ਼ਾਮਲ ਹੋ ਕੇ ਅੱਗੇ ਆਉਣਾ ਚਾਹੀਦਾ ਹੈ।
ਵੱਡੀ ਖ਼ਬਰ : ਇਨ੍ਹਾਂ 7 ਜ਼ਿਲ੍ਹਿਆਂ 'ਚ 3 ਦਿਨ ਬੰਦ ਰਹਿਣਗੀਆਂ ਇੰਟਰਨੈਟ ਸੇਵਾਵਾਂ
NEXT STORY