ਹੈਦਰਾਬਾਦ- ਇਕ ਸੜਕ ਹਾਦਸੇ 'ਚ ਡਿਪਟੀ ਸੁਪਰਡੈਂਟ ਆਫ਼ ਪੁਲਸ (DSP) ਦੀ ਮੌਤ ਹੋ ਗਈ। ਇਹ ਹਾਦਸਾ ਤੇਲੰਗਾਨਾ ਦੇ ਰੰਗਾਰੈੱਡੀ ਜ਼ਿਲ੍ਹੇ ਵਿਚ ਸ਼ਨੀਵਾਰ ਸਵੇਰੇ ਵਾਪਰਿਆ। ਹਾਦਸੇ 'ਚ ਤੇਜ਼ ਰਫ਼ਤਾਰ ਬੱਸ ਦੀ ਟੱਕਰ ਲੱਗਣ ਨਾਲ DSP ਨੰਦੇਸ਼ਵਰ ਬਾਬਜੀ ਦੀ ਮੌਤ ਹੋ ਗਈ। ਦਰਅਸਲ ਤੇਜ਼ ਰਫ਼ਤਾਰ ਬੱਸ ਦੀ ਟੱਕਰ ਲੱਗਣ ਤੋਂ ਬਾਅਦ ਨੰਦੇਸ਼ਵਰ ਬਾਬਜੀ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ DSP ਸ਼ਨੀਵਾਰ ਸਵੇਰੇ ਵਿਜੇਵਾੜਾ-ਹੈਦਰਾਬਾਦ ਨੈਸ਼ਨਲ ਹਾਈਵੇਅ 'ਤੇ ਸੈਰ ਕਰਨ ਗਏ ਸਨ। ਹਾਈਵੇਅ ਪਾਰ ਕਰਦੇ ਸਮੇਂ ਉਨ੍ਹਾਂ ਨੂੰ ਸਟੇਟ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਨੇ ਟੱਕਰ ਮਾਰ ਦਿੱਤੀ। ਟੱਕਰ ਲੱਗਣ ਮਗਰੋਂ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਸ ਮੁਤਾਬਕ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਅਸੀਂ ਮੌਕੇ 'ਤੇ ਪਹੁੰਚੇ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ DSP ਨੰਦੇਸ਼ਵਰ ਬਾਬਜੀ ਸਵੇਰੇ 4:30 ਵਜੇ ਦੇ ਕਰੀਬ ਰੰਗਾਰੈੱਡੀ ਦੇ ਲਕਸ਼ਮਰੇਡੀ ਪਾਲੇਮ 'ਚ ਹਨੂੰਮਾਨ ਮੰਦਰ ਦੇ ਨੇੜੇ ਸਵੇਰ ਦੀ ਸੈਰ ਦੌਰਾਨ ਸੜਕ ਪਾਰ ਕਰ ਰਹੇ ਸਨ। ਲਾਸ਼ ਨੂੰ ਪੋਸਟਮਾਰਟਮ ਲਈ ਓਸਮਾਨੀਆ ਜਨਰਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਸ ਨੇ ਅੱਗੇ ਕਿਹਾ ਕਿ ਇਕ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਮਹਾਯੱਗ 'ਚ ਬ੍ਰਾਹਮਣਾਂ 'ਤੇ ਬਾਊਂਸਰਾਂ ਨੇ ਚਲਾਈਆਂ ਗੋਲੀਆਂ, ਇਕ ਨੂੰ ਲੱਗੀ ਗੋਲੀ
NEXT STORY