ਨੈਸ਼ਨਲ ਡੈਸਕ— ਭਾਰਤ ਇਕ ਵਾਰ ਫਿਰ ਬਿਜਲੀ ਸੰਕਟ ਦੇ ਮੁਹਾਨੇ ’ਤੇ ਆ ਕੇ ਖੜ੍ਹਾ ਹੋ ਗਿਆ ਹੈ। ਦੇਸ਼ ਵਿਚ ਕੋਲੇ ਦੀ ਘਾਟ ਕਾਰਨ ਦੇਸ਼ ਵਿਚ ਬਿਜਲੀ ਸੰਕਟ ਗਹਿਰਾਉਂਦਾ ਜਾ ਰਿਹਾ ਹੈ। ਦਿੱਲੀ ਵਿਚ ਬਲੈਕਆਊਟ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਦੇਸ਼ ’ਚ ਕੋਲਾ ਨਾਲ ਚੱਲਣ ਵਾਲੇ 135 ਪਾਵਰ ਪਲਾਂਟਾਂ ਵਿਚੋਂ ਅੱਧੇ ਤੋਂ ਜ਼ਿਆਦਾ ਅਜਿਹੇ ਹਨ, ਜਿੱਥੇ ਕੋਲੇ ਦਾ ਸਟਾਕ ਖ਼ਤਮ ਹੋਣ ਵਾਲਾ ਹੈ। ਸਿਰਫ਼ 2-4 ਦਿਨ ਦਾ ਹੀ ਸਟਾਕ ਬਚਿਆ ਹੈ। ਜਿਸ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿਚ ਬਲੈਕਆਊਟ ਯਾਨੀ ਕਿ ਹਨ੍ਹੇਰਾ ਛਾ ਜਾਣ ਦਾ ਖ਼ਤਰਾ ਹੈ ਅਤੇ ਇਸ ’ਚ ਰਾਜਧਾਨੀ ਦਿੱਲੀ ਵਿਚ ਸ਼ਾਮਲ ਹੋਵੇਗੀ। ਰਾਜਸਥਾਨ ਅਤੇ ਪੰਜਾਬ ਦੇ ਕੁਝ ਹਿੱਸਿਆਂ ਵਿਚ ਬਿਜਲੀ ਦੀ ਕਟੌਤੀ ਹੋਣੀ ਸ਼ੁਰੂ ਹੋ ਗਈ ਹੈ।
ਦੇਸ਼ ’ਚ ਕੋਲਾ ਨਾਲ ਚੱਲਣ ਵਾਲੇ ਜ਼ਿਆਦਾਤਰ ਪਾਵਰ ਪਲਾਂਟ ਕੋਲੇ ਦੇ ਭੰਡਾਰ ਦੀ ਘਾਟ ਝੱਲ ਰਹੇ ਹਨ। ਭਾਰਤ ’ਚ ਇਸਤੇਮਾਲ ਹੋਣ ਵਾਲੀ ਬਿਜਲੀ ਦਾ 71 ਫ਼ੀਸਦੀ ਪਾਵਰ ਪਲਾਂਟਾਂ ਜ਼ਰੀਏ ਪੂਰਾ ਹੁੰਦਾ ਹੈ। ਥਰਮਲ ਪਾਵਰ ਪਲਾਂਟ ’ਚ ਕੋਲਾ ਪਲਾਂਟਾਂ ਤੋਂ ਇਲਾਵਾ ਗੈਸ, ਡੀਜ਼ਲ ਅਤੇ ਕੁਦਰਤੀ ਗੈਸ ਸ਼ਾਮਲ ਹਨ। ਇਸ ਤੋਂ ਇਲਾਵਾ ਦੇਸ਼ ਦੀ ਬਿਜਲੀ ਮੰਗ ਦਾ 62 ਫ਼ੀਸਦੀ ਭਾਰਤ ਦੇ ਵਿਸ਼ਾਲ ਕੋਲਾ ਭੰਡਾਰ ਜ਼ਰੀਏ ਪੂਰਾ ਹੁੰਦਾ ਹੈ। ਬਾਕੀ ਮੰਗ ਆਯਾਤ ਕੀਤੇ ਗਏ ਕੋਲੇ ਤੋਂ ਪੂਰੀ ਹੁੰਦੀ ਹੈ।
ਕੋਰੋਨਾ ਨਾਲ ਜੂਝਦੀ ਅਰਥਵਿਵਸਥਾ—
ਓਧਰ ਊਰਜਾ ਮੰਤਰਾਲਾ ਨੇ ਦੱਸਿਆ ਕਿ ਕੋਰੋਨਾ ਨਾਲ ਜੂਝਦੀ ਅਰਥਵਿਵਸਥਾ ਨੂੰ ਪਟੜੀ ’ਤੇ ਲਿਆਉਣ ਲਈ ਵੱਡੀ ਗਿਣਤੀ ਵਿਚ ਫੈਕਟਰੀਆਂ ਅਤੇ ਕੰਪਨੀਆਂ ਨੂੰ ਸੰਚਾਲਿਤ ਕੀਤਾ ਗਿਆ। ਇਸ ਨਾਲ ਬਿਜਲੀ ਦੀ ਮੰਗ ਅਤੇ ਖਪਤ ਵਧਦੀ ਚਲੀ ਗਈ। ਦੇਸ਼ ਵਿਚ ਬਿਜਲੀ ਦੀ ਰੋਜ਼ਾਨਾ ਖਪਤ ਵਧ ਕੇ 4 ਅਰਬ ਯੂਨਿਟ ਹੋ ਗਈ। ਇਹ ਮੰਗ 65 ਤੋਂ 70 ਫ਼ੀਸਦੀ ਕੋਲੇ ਨਾਲ ਚੱਲਣ ਵਾਲੇ ਪਲਾਂਟਾਂ ਤੋਂ ਪੂਰੀ ਕੀਤੀ ਜਾ ਰਹੀ ਹੈ।
ਬਿਜਲੀ ਸੰਕਟ ਦੇ ਇਹ ਚਾਰ ਕਾਰਨ—
* ਕੋਰੋਨਾ ਨਾਲ ਜੂਝ ਰਹੀ ਅਰਥਵਿਵਸਥਾ ਨੂੰ ਪਟੜੀ ’ਤੇ ਲਿਆਉਣ ਲਈ ਬਿਜਲੀ ਦੀ ਮੰਗ ਵਧ ਗਈ।
* ਸਤੰਬਰ ਮਹੀਨੇ ਵਿਚ ਕੋਲੇ ਦੀ ਖਾਨ ਵਾਲੇ ਖੇਤਰਾਂ ਵਿਚ ਭਾਰੀ ਮੀਂਹ ਪੈਣ ਕਾਰਨ ਕੋਲੇ ਦੇ ਉਤਪਾਦਨ ’ਤੇ ਅਸਰ ਪਿਆ।
* ਬਾਹਰ ਤੋਂ ਆਉਣ ਵਾਲੇ ਕੋਲੇ ਦੀਆਂ ਕੀਮਤਾਂ ’ਚ ਵੱਡਾ ਇਜ਼ਾਫਾ ਹੋਇਆ। ਇਸ ਨਾਲ ਪਲਾਂਟਾਂ ’ਚ ਬਿਜਲੀ ਉਤਪਾਦਨ ’ਚ ਕਮੀ ਆਈ। ਮੰਗ ਨੂੰ ਪੂਰਾ ਕਰਨ ਲਈ ਘਰੇਲੂ ਕੋਲੇ ’ਤੇ ਨਿਰਭਰਤਾ ਵਧ ਗਈ।
* ਮਾਨਸੂਨ ਦੀ ਸ਼ੁਰੂਆਤ ਵਿਚ ਉੱਚਿਤ ਮਾਤਰਾ ਵਿਚ ਕੋਲੇ ਦਾ ਸਟਾਕ ਨਹੀਂ ਪਹੁੰਚ ਸਕਿਆ। ਜਿਸ ਕਾਰਨ ਰਾਜਸਥਾਨ, ਤਾਮਿਲਨਾਡੂ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਵਿਚ ਕੋਲਾ ਕੰਪਨੀਆਂ ’ਤੇ ਭਾਰੀ ਬਕਾਇਆ ਕਾਰਨ ਸੰਕਟ ਵਧ ਗਿਆ।
ਏਸ਼ੀਆ ’ਚ ਇਕ ਸੀਤ ਜੰਗ ਸ਼ੁਰੂ ਹੋ ਗਈ
NEXT STORY