ਨਵੀਂ ਦਿੱਲੀ— ਸ਼ੋਸ਼ਲ ਸਾਈਟਸ 'ਤੇ ਲੋਕਾਂ ਦੀਆਂ ਕਈ ਅਜਿਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਯਾਤਰੀਆਂ ਨੂੰ ਚੈਕਿੰਗ ਦੌਰਾਨ ਸ਼ਰਮਿੰਦਾ ਹੋਣਾ ਪਿਆ। ਪਰ ਏਅਰਪੋਰਟ ਅਥਾਰਟੀ ਦੀ ਮੰਨੀਏ ਤਾਂ ਇਹ ਉਨ੍ਹਾਂ ਦੇ ਰੂਟੀਨ ਪ੍ਰੋਸੈਸ ਦਾ ਹਿੱਸਾ ਹੈ। ਇਸ ਦਾ ਮਕਸਦ ਕਿਸੇ ਨੂੰ ਸ਼ਰਮਿੰਦਾ ਕਰਨਾ ਨਹੀਂ ਬਲਕਿ ਸਕਿਓਰਿਟੀ ਨੂੰ ਪੁਖਤਾ ਕਰਨਾ ਹੈ।

ਇਨ੍ਹਾਂ 'ਚੋਂ ਵਾਇਰਲ ਹੋ ਰਹੀਆਂ ਜ਼ਿਆਦਾਤਰ ਤਸਵੀਰਾਂ ਅਮਰੀਕੀ ਏਅਰਪੋਰਟ ਦੀਆਂ ਹਨ। ਏਅਰਪੋਰਟ ਨੂੰ ਬਹੁਤ ਸੈਂਸਟਿਵ ਏਰੀਆ ਮੰਨਿਆ ਜਾਂਦਾ ਹੈ, ਖਾਸ ਕਰਕੇ ਉਨ੍ਹਾਂ ਦੇਸ਼ਾਂ 'ਚ ਜੋ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਰਹਿੰਦੇ ਹਨ।

ਅਮਰੀਕਾ ਵੀ ਇਨ੍ਹਾਂ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੈ। ਅਮਰੀਕਾ 'ਚ 11 ਸਤੰਬਰ ਦੇ ਹਮਲੇ ਤੋਂ ਬਾਅਦ ਹਵਾਈ ਅੱਡਿਆਂ ਦੀ ਸਕਿਓਰਿਟੀ ਬਹੁਤ ਟਾਈਟ ਕਰ ਦਿੱਤੀ ਗਈ ਹੈ।

ਅਮਰੀਕਾ 'ਚ ਟ੍ਰਾਂਸਪੋਰਟੇਸ਼ਨ ਸਕਿਓਰਿਟੀ ਐਡਮਿਨੀਸਟ੍ਰੇਸ਼ਨ ਇਥੇ ਆਉਣ ਵਾਲੇ ਹਰ ਯਾਤਰੀ ਦੇ ਕੱਪੜੇ ਤੱਕ ਲੁਹਾ ਕੇ ਚੈਕਿੰਗ ਕਰਦੇ ਹਨ। ਯਾਤਰੀ ਚਾਹੇ ਜਿੰਨਾਂ ਵੱਡਾ ਅਧਿਕਾਰੀ ਕਿਉਂ ਨਾ ਹੋਵੇ ਉਸ ਨੂੰ ਇਸੇ ਟਾਈਟ ਸਕਿਓਰਿਟੀ ਚੈਕਿੰਗ ਤੋਂ ਲੰਘਣਾ ਪੈਂਦਾ ਹੈ।

ਔਰਤਾਂ ਦੀ ਚੈਕਿੰਗ ਲਈ ਮਹਿਲਾ ਸੁਰੱਖਿਆ ਕਰਮਚਾਰੀ
ਵਾਇਰਲ ਹੋ ਰਹੀਆਂ ਤਸਵੀਰਾਂ ਨੂੰ ਲੈ ਕੇ ਕਿਹਾ ਗਿਆ ਕਿ ਸਕਿਓਰਿਟੀ ਦੇ ਨਾਂ 'ਤੇ ਲੋਕਾਂ ਨੂੰ ਗਲਤ ਢੰਗ ਨਾਲ ਹੱਥ ਲਾਇਆ ਜਾਂਦਾ ਹੈ ਪਰ ਤਸਵੀਰਾਂ ਨੂੰ ਦੇਖ ਸਾਫ ਹੋ ਜਾਂਦਾ ਹੈ ਕਿ ਔਰਤਾਂ ਦੀ ਚੈਕਿੰਗ ਮਹਿਲਾ ਅਧਿਕਾਰੀ ਹੀ ਕਰਦੀ ਹੈ। ਇਸੇ ਤਰ੍ਹਾਂ ਪੁਰਸ਼ ਯਾਤਰੀਆਂ ਦੀ ਜਾਂਚ ਮੇਲ ਸਕਿਓਰਿਟੀ ਅਫਸਰ ਕਰਦੇ ਹਨ।


ਆਂਧਰਾ ਪ੍ਰਦੇਸ਼: ਕ੍ਰਿਸ਼ਣਾ ਨਦੀ 'ਚ ਕਿਸ਼ਤੀ ਪਲਟਣ ਕਾਰਨ 14 ਦੀ ਮੌਤ 6 ਲਾਪਤਾ
NEXT STORY