ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ ’ਚ ਸੰਚਾਲਿਤ ਸਿਟੀ ਬੱਸ ’ਚ ਵੀਰਵਾਰ ਦੁਪਹਿਰ ਏਅਰ ਕੰਡੀਸ਼ਨਰ (ਏਸੀ) ’ਚ ਗੈਸ ਭਰਦੇ ਸਮੇਂ ਧਮਾਕਾ ਹੋ ਗਿਆ। ਇਸ ਘਟਨਾ ’ਚ ਇਕ ਮਕੈਨਿਕ ਦੀ ਮੌਤ ਹੋ ਗਈ ਅਤੇ ਦੋ ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਿਲ੍ਹਾ ਅਧਿਕਾਰੀ ਸ਼ਿਵਾਕਾਂਤ ਦ੍ਰਿਵੇਦੀ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਸੂਬਾ ਸੜਕ ਟਰਾਂਸਪੋਰਟ ਨਿਗਮ ਵੀ ਆਪਣੇ ਪੱਧਰ ’ਤੇ ਜਾਂਚ ਕਰਵਾਏਗਾ।
ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਇਲੈਕਟ੍ਰਿਕ ਬੱਸ ਦਾ ਏਅਰ ਕੰਡੀਸ਼ਨ ਕੰਮ ਨਹੀਂ ਕਰ ਰਿਹਾ ਸੀ ਅਤੇ ਉਸ ’ਚ ਨਾਈਟਰੋਜਨ ਗੈਸ ਪਾਈ ਜਾ ਰਹੀ ਸੀ ਪਰ ਇਸ ਦੌਰਾਨ ਕੰਪ੍ਰੈਸ਼ਰ ਫਟ ਗਿਆ। ਇਸ ਘਟਨਾ ਵਿਚ 32 ਸਾਲਾ ਵਿਜੇ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਏਸੀ ਮਕੈਨਿਕ ਨਰੇਂਦਰ ਅਤੇ ਸਰਵਿਸ ਇੰਜੀਨੀਅਰ ਬਬਲੂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਜ਼ਿਲ੍ਹਾ ਅਧਿਕਾਰੀ ਮੁਤਾਬਕ ਜ਼ਖਮੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਰਾਹਗੀਰਾਂ ਮੁਤਾਬਕ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਮ੍ਰਿਤਕ ਮਕੈਨੀਕ ਕਾਫੀ ਉੱਪਰ ਉਛਲ ਗਿਆ ਅਤੇ ਬੱਸ ਦੀ ਛੱਤ ਅਤੇ ਪੁਰਜੇ ਉੱਡ ਕੇ ਦੂਰ ਤੱਕ ਡਿੱਗੇ। ਧਮਾਕੇ ਮਗਰੋਂ ਚਾਰਜਿੰਗ ਸਟੇਸ਼ਨ ’ਤੇ ਅਫੜਾ-ਦਫੜੀ ਮਚ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਕਰਮੀ ਪਹੁੰਚੇ।
UP ਮੋਹਲੇਧਾਰ ਮੀਂਹ ਕਾਰਨ ਕੰਧ ਡਿੱਗੀ, 4 ਸਕੇ ਭਰਾ-ਭੈਣ ਸਮੇਤ 7 ਲੋਕਾਂ ਦੀ ਮੌਤ
NEXT STORY