ਨਵੀਂ ਦਿੱਲੀ— ਕਾਂਗਰਸ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਵਲੋਂ ਲਗਾਤਾਰ ਅਣਦੇਖੀ, ਕਿਸਾਨ ਭਲਾਈ ਦੀਆਂ ਜ਼ਰੂਰੀ ਯੋਜਨਾਵਾਂ 'ਚ ਕਟੌਤੀ ਅਤੇ ਮੰਦਭਾਵਨਾ ਨਾਲ ਕਈ ਸੂਬਿਆਂ ਨੂੰ 'ਆਫਤ ਰਾਹਤ' ਮੁਹੱਈਆ ਨਾ ਕੀਤੇ ਜਾਣ ਕਾਰਨ ਕਿਸਾਨਾਂ 'ਚ ਘੋਰ ਨਿਰਾਸ਼ਾ ਹੈ ਜਿਸ ਦੇ ਕਾਰਨ ਖੇਤੀ ਬਰਾਮਦ 'ਚ ਜ਼ਬਰਦਸਤ ਕਮੀ ਆਈ ਹੈ। ਕਾਂਗਰਸ ਨੇ ਮੋਦੀ ਸਰਕਾਰ ਦੇ ਤਿੰਨ ਸਾਲ ਦੇ ਕਾਰਜਕਾਲ 'ਚ ਕਿਸਾਨਾਂ ਦੀ ਸਥਿਤੀ ਨੂੰ ਲੈ ਕੇ 'ਅੰਨਦਾਤਾ-ਮ੍ਰਿਤਕਾ ਅਭਿਸ਼ਾਪ' ਨਾਂ ਨਾਲ 8 ਪੇਜ ਦਾ ਇਕ ਕਿਤਾਬ ਛਾਪਿਆ ਹੈ।
ਕਿਤਾਬ 'ਚ ਕਿਸਾਨਾਂ ਨੂੰ ਸਰਕਾਰੀ ਅਣਦੇਖੀ ਨਾਲ ਸਰਾਪੇ ਕਰਾਰ ਦਿੰਦਿਆਂ ਕਿਹਾ ਗਿਆ ਕਿ ਇਸ ਦੌਰਾਨ ਰੋਜ਼ਾਨਾ 35 ਕਿਸਾਨ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਰਹੇ ਹਨ। ਇਕੱਲੇ 2015 'ਚ 12602 ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਸੀ। ਜਦਕਿ 2014 'ਚ 12360 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਸੀ। ਮਾਹਿਰਾਂ ਦਾ ਅੰਦਾਜ਼ਾ ਹੈ ਕਿ 2016 'ਚ ਇਹ ਗਿਣਤੀ 14000 ਤਕ ਪਹੁੰਚ ਗਈ ਹੈ।
ਮੋਦੀ ਦਾ ਕੋਟ ਵੇਚ ਕੇ ਚੁਕਾਇਆ ਜਾ ਸਕਦਾ ਹੈ ਕਿਸਾਨਾਂ ਦਾ ਕਰਜ਼ਾ : ਸ਼ਿਵਸੈਨਾ
NEXT STORY