ਮੁੰਬਈ — ਸੂਬੇ ਅਤੇ ਕੇਂਦਰ ਸਰਕਾਰ 'ਚ ਭਾਜਪਾ ਨਾਲ ਸੱਤਾ ਦੀ ਹਿੱਸੇਦਾਰ ਸ਼ਿਵਸੈਨਾ ਵਿਚਾਲੇ ਰਿਸ਼ਤਿਆਂ 'ਚ ਤਲਖੀ ਵਧਦੀ ਜਾ ਰਹੀ ਹੈ। ਕਿਸਾਨਾਂ ਦੀ ਕਰਜ਼ਾ ਮਾਫੀ ਨੂੰ ਲੈ ਕੇ ਸਰਕਾਰ 'ਤੇ ਦਬਾਅ ਵਧਾਉਂਦੇ ਹੋਏ ਸ਼ਿਵਸੈਨਾ ਨੇ ਕਿਹਾ ਕਿ ਜੇਕਰ ਪ੍ਰਧਾਨ-ਮੰਤਰੀ ਰੋਜ਼ ਨਵੇਂ-ਨਵੇਂ ਕੋਟ ਪਹਿਨਦੇ ਹਨ, ਉਨ੍ਹਾਂ ਨੂੰ ਵੇਚ ਦਿੱਤਾ ਜਾਵੇ ਤਾਂ ਕਿਸਾਨਾਂ ਦੇ ਕਰਜ਼ੇ ਚੁਕਾਏ ਜਾ ਸਕਦੇ ਹਨ। ਇਹ ਗੱਲ ਸ਼ਿਵਸੈਨਾ ਦੇ ਬੁਲਾਰੇ ਅਤੇ ਰਾਜਸਭਾ ਸਾਂਸਦ ਸੰਜੇ ਰਾਊਤ ਨੇ ਨਾਂਦੁਰਬਾਰ 'ਚ ਸ਼ਿਵਸੈਨਾ ਵਲੋਂ ਆਯੋਜਿਤ ਕਿਸਾਨ ਸੰਮੇਲਨ 'ਚ ਕਹੀ।
ਰਾਊਤ ਨੇ ਆਪਣੇ ਭਾਸ਼ਣ 'ਚ ਸਿੱਧਾ ਹਮਲਾ ਬੋਲਦੇ ਹੋਏ ਕਿਹਾ ਕਿ ਕੱਲ੍ਹ ਤੱਕ ਅਸੀਂ ਕਿਸਾਨਾਂ ਦੇ ਮੁੱਦੇ 'ਤੇ ਕਾਂਗਰਸ ਨੂੰ ਗਾਲ੍ਹਾਂ ਦਿੰਦੇ ਸਾਂ, ਪਰ ਤਿੰਨ ਸਾਲ ਪਹਿਲਾਂ ਜੋ ਲੋਕ ਵਾਜੇ-ਗਾਜੇ ਨਾਲ ਸੱਤਾ 'ਚ ਬੈਠੇ ਉਹ ਵੀ ਚੋਰ ਹੀ ਨਿਕਲੇ। ਹੁਣ ਜਦ ਉਨ੍ਹਾਂ ਤੋਂ ਹਿਸਾਬ ਮੰਗ ਰਹੇ ਹਾਂ ਤਾਂ ਉਨ੍ਹਾਂ ਨੂੰ ਸਾਡੀ ਗੱਲ ਚੁੱਭ ਰਹੀ ਹੈ।
ਉਨ੍ਹਾਂ ਕਿਸਾਨਾਂ ਤੋਂ ਪੁੱਛਿਆ ਕਿ ਕਾਂਗਰਸ-ਐੱਨ.ਸੀ.ਪੀ ਦੇ ਚੋਰ ਹੁਣ ਕਿਸ ਪਾਰਟੀ 'ਚ ਹਨ? ਉਨ੍ਹਾਂ ਸਵਾਲ ਕੀਤਾ ਕਿ ਕੀ ਭਾਜਪਾ ਕੋਲ ਡਾਕੂਆਂ ਨੂੰ ਮਹਾਤਮਾ ਬਣਾਉਣ ਦੀ ਕੋਈ ਮਸ਼ੀਨ ਹੈ?
ਕਿਸਾਨ ਸੰਮੇਲਨ ਦੇ ਮੰਚ 'ਤੇ ਮੌਜੂਦ ਸ਼ਿਵਸੈਨਾ ਦੇ ਕੋਟੇ ਤੋਂ ਸੂਬਾ ਸਰਕਾਰ 'ਚ ਸ਼ਾਮਿਲ ਪੇਂਡੂ ਵਿਕਾਸ ਰਾਜਮੰਤਰੀ ਦਾਦਾ ਭੁਸੇ ਨੇ ਤਾਂ ਸਿੱਧੇ ਮੁੱਖ-ਮੰਤਰੀ 'ਤੇ ਹੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਰਜ਼ਾ ਮਾਫੀ ਅਕਤੂਬਰ ਤੱਕ ਕਰਨ ਦੀ ਮੁੱਖ-ਮੰਤਰੀ ਦੇਵੇਂਦਰ ਫੜਨਵੀਸ ਦੀ ਘੋਸ਼ਣਾ 'ਚੋਰ ਦੇ ਘਰ ਭੋਜਨ' ਵਰਗੀ ਹੈ।
ਭਾਰਤ ਦੀ ਦਰਿਆਦਿਲੀ, 11 ਪਾਕਿ ਕੈਦੀ ਕਰੇਗਾ ਰਿਹਾਅ
NEXT STORY