ਪੰਚਕੂਲਾ — ਰਾਮ ਰਹੀਮ ਦੀ ਰਾਜ਼ਦਾਰ ਅਤੇ ਪੰਚਕੂਲਾ ਹਿੰਸਾ ਦੀ ਦੋਸ਼ੀ ਹਨੀਪ੍ਰੀਤ ਦੇ ਦੋਸ਼ਾਂ ਦਾ ਚਿੱਠਾ ਪੰਚਕੂਲਾ ਪੁਲਸ ਨੇ ਤਿਆਰ ਕਰ ਲਿਆ ਹੈ। ਅੱਜ ਪੁਲਸ ਹਨੀਪ੍ਰੀਤ ਦੇ ਖਿਲਾਫ ਜ਼ਿਲਾ ਅਦਾਲਤ 'ਚ ਦੋਸ਼ ਪੱਤਰ ਦਾਖਲ ਕਰੇਗੀ। ਇਸ ਮਾਮਲੇ 'ਚ ਹਨੀਪ੍ਰੀਤ ਦੇ ਇਲਾਵਾ ਡਾ. ਅਦਿੱਤਯ, ਪਵਨ ਇੰਸਾ, ਸੁਰਿੰਦਰ ਧੀਮਾਨ, ਦਿਲਾਵਰ, ਦਾਨ ਸਿੰਘ ਚਮਕੌਰ ਸਿੰਘ, ਮਹਿੰਦਰ ਸਿੰਘ ਵੀ ਦੋਸ਼ੀ ਹਨ। ਇਸ ਮਾਮਲੇ 'ਚ ਫਿਲਹਾਲ ਡਾ. ਅਦਿੱਤਯ ਅਤੇ ਮਹਿੰਦਰ ਇੰਸਾ ਫਰਾਰ ਚਲ ਰਹੇ ਹਨ, ਜਦੋਂਕਿ ਪਵਨ ਇੰਸਾ ਅਜੇ ਵੀ ਪੁਲਸ ਰਿਮਾਂਡ 'ਤੇ ਹਨ।
ਸਪਲੀਮੈਂਟਰੀ ਚਲਾਨ ਪੇਸ਼ ਕਰ ਸਕਦੀ ਹੈ ਪੁਲਸ
ਇਸ ਮਾਮਲੇ 'ਚ ਪੁਲਸ ਨੂੰ ਸਪਲੀਮੈਂਟਰੀ ਚਾਲਾਨ ਵੀ ਪੇਸ਼ ਕਰਨਾ ਪੈ ਸਕਦਾ ਹੈ ਕਿਉਂਕਿ ਡਾ. ਅਦਿੱਤਯ ਦੇ ਕੋਲ ਮਾਮਲੇ ਬਾਰੇ ਕਈ ਅਹਿਮ ਜਾਣਕਾਰੀਆਂ ਹਨ। ਸੋ ਅਦਿੱਤਯ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੂੰ ਜਿਹੜੇ ਸੁਰਾਗ ਮਿਲਣਗੇ, ਉਨ੍ਹਾਂ ਦਾ ਜ਼ਿਕਰ ਸਪਲੀਮੈਂਟਰੀ ਚਲਾਨ 'ਚ ਪੇਸ਼ ਕੀਤਾ ਜਾਵੇਗਾ। ਪੁਲਸ ਹੁਣ ਤੱਕ ਡੇਰੇ ਨਾਲ ਜੁੜੇ ਕੁੱਲ 155 ਕੇਸਾਂ 'ਚੋਂ 150 ਦੇ ਚਲਾਨ ਪੇਸ਼ ਕਰ ਚੁੱਕੀ ਹੈ। 5 ਮਾਮਲਿਆਂ 'ਚੋਂ 15 ਤੋਂ 20 ਦੋਸ਼ੀਆਂ ਦੀਆਂ ਗ੍ਰਿਫਤਾਰੀਆਂ ਬਾਕੀ ਹਨ। ਪੰਚਕੂਲਾ ਪੁਲਸ ਦੀ 9 ਐੱਸ.ਆਈ.ਟੀ. ਨੇ 155 ਐੱਫ.ਆਈ.ਆਰ. ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੱਡੀਆਂ ਨੂੰ ਅੱਗ ਲਗਾਉਣ ਦੇ ਮਾਮਲਿਆਂ 'ਚ ਵੱਖ-ਵੱਖ 50 ਤੋਂ ਜ਼ਿਆਦਾ ਚਾਲਾਨ ਹਨ। ਇਨ੍ਹਾਂ ਕੇਸਾਂ 'ਚ 15 ਤੋਂ ਲੈ ਕੇ 100 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ। ਇਨ੍ਹਾਂ ਮਾਮਲਿਆਂ 'ਚ ਅਫਸਰ, ਡਿਊਟੀ ਮੈਜਿਸਟ੍ਰੇਟ ਅਤੇ ਪੁਲਸ ਨੂੰ ਗਵਾਹ ਬਣਾਇਆ ਗਿਆ ਹੈ।
ਅਦਿੱਤਯ ਦੇ ਖਿਲਾਫ ਪੁਲਸ ਘੋਸ਼ਿਤ ਕਰੇਗੀ ਇਨਾਮ
ਸੂਤਰਾਂ ਦੇ ਅਨੁਸਾਰ ਇਸ ਮਾਮਲੇ 'ਚ ਫਰਾਰ ਚਲ ਰਹੇ ਡਾ. ਅਦਿੱਤਯ ਦੇ ਖਿਲਾਫ ਪੁਲਸ ਜਲਦੀ ਹੀ ਇਨਾਮ ਦੀ ਘੋਸ਼ਣਾ ਕਰ ਸਕਦੀ ਹੈ। ਪੰਚਕੂਲਾ ਪੁਲਸ ਨੇ ਡੀਜੀਪੀ ਹਰਿਆਣਾ ਨੂੰ ਇਸ ਸਬੰਧ 'ਚ ਇਕ ਚਿੱਠੀ ਵੀ ਲਿਖੀ ਹੈ, ਜਿਸ 'ਚ ਪੁਲਸ ਨੇ ਕਿਹਾ ਹੈ ਕਿ ਡਾ. ਅਦਿੱਤਯ 'ਤੇ ਇਨਾਮ ਘੋਸ਼ਿਤ ਹੋਣਾ ਚਾਹੀਦਾ ਹੈ। ਅਦਿੱਤਯ 'ਤੇ ਪੁਲਸ ਇਕ ਲੱਖ ਤੱਕ ਦੇ ਇਨਾਮ ਦੀ ਘੋਸ਼ਨਾ ਕਰ ਸਕਦੀ ਹੈ।
ਇੰਡੋਨੇਸ਼ੀਆ 'ਚ ਜਵਾਲਾਮੁਖੀ ਫਟਣ ਦੀ ਚਿਤਾਵਨੀ ਜਾਰੀ, ਸੁਸ਼ਮਾ ਨੇ ਕਿਹਾ— ਬਾਲੀ 'ਚ ਮੌਜੂਦ ਭਾਰਤੀ ਨਾ ਹੋਣ ਪ੍ਰੇਸ਼ਾਨ
NEXT STORY