ਬਾਲੀ(ਬਿਊਰੋ)— ਇੰਡੋਨੇਸ਼ੀਆ ਵਿਚ ਜਵਾਲਾਮੁਖੀ ਫਟਣ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਚਿਤਾਵਨੀ ਤੋਂ ਬਾਅਦ ਖਤਰੇ ਦੇ ਸ਼ੱਕ ਨੂੰ ਦੇਖਦੇ ਹੋਏ ਬਾਲੀ ਦੇ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਨੇ ਵੀ ਉਥੇ ਵਸੇ ਭਾਰਤੀਆਂ ਲਈ ਮਦਦ ਦੀ ਪਹਿਲ ਸ਼ੁਰੂ ਕਰ ਦਿੱਤੀ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਮੁਤਾਬਕ ਸਰਕਾਰ ਨੇ ਸਥਿਤੀ 'ਤੇ ਨਜ਼ਰ ਬਣਾਈ ਹੋਈ ਹੈ ਅਤੇ ਭਾਰਤੀਆਂ ਨੂੰ ਮਦਦ ਪਹੁੰਚਾਈ ਜਾ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਬਾਲੀ ਵਿਚ ਭਾਰਤੀ ਦੂਤਘਰ ਵੱਲੋਂ ਹੈਲਪ ਡੈਸਕ ਖੋਲ੍ਹ ਦਿੱਤਾ ਗਿਆ ਹੈ। ਸੁਸ਼ਮਾ ਨੇ ਟਵਿਟਰ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ। ਸੁਸ਼ਮਾ ਨੇ ਟਵਿਟਰ 'ਤੇ ਕਿਹਾ, ਬਾਲੀ ਵਿਚ ਮੌਜੂਦ ਭਾਰਤੀ-ਕ੍ਰਿਪਾ ਪ੍ਰੇਸ਼ਾਨ ਨਾ ਹੋਣ। ਜਕਾਰਤਾ ਵਿਚ ਭਾਰਤੀ ਦੂਤਘਰ ਪ੍ਰਦੀਪ ਰਾਵਤ ਅਤੇ ਵਣਜਦੂਤ ਸੁਨੀਲ ਬਾਬੂ ਆਪਣਾ ਕੰਮ ਕਰ ਰਹੇ ਹਨ ਅਤੇ ਮੈਂ ਇਸ 'ਤੇ ਵਿਅਕਤੀਗਤ ਰੂਪ ਤੋਂ ਨਜ਼ਰ ਰੱਖੀ ਰਹੀ ਹਾਂ।
ਦੱਸਣਯੋਗ ਹੈ ਕਿ ਮਾਊਂਟ ਆਗੁੰਗ 'ਚੋਂ ਪਿਛਲੇ ਹਫਤੇ ਤੋਂ ਨਿਕਲ ਰਿਹਾ ਭਿਆਨਕ ਗੁਬਾਰ ਹੁਣ ਆਸਮਾਨ ਵਿਚ 3 ਕਿਲੋਮੀਟਰ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਜਹਾਜ਼ਾਂ ਨੂੰ ਜ਼ਮੀਨ 'ਤੇ ਉਤਾਰਨਾ ਪਿਆ ਅਤੇ ਪਹਾੜ ਦੇ ਨੇੜੇ ਰਹਿਣ ਵਾਲੇ ਕਰੀਬ 25,000 ਲੋਕ ਪਹਿਲਾਂ ਹੀ ਆਪਣਾ ਘਰ ਖਾਲ੍ਹੀ ਕਰ ਕੇ ਇੱਥੋਂ ਜਾ ਚੁੱਕੇ ਹਨ। ਰਾਸ਼ਟਰੀ ਆਫਤ ਏਜੰਸੀ ਦੇ ਬੁਲਾਰੇ ਸੁਤੁਪੋ ਪੁਰਵਾ ਨੁਗਰੋਹੋ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।
ਲੇਹ ਦਾ ਤਾਪਮਾਨ ਮਾਈਨਸ ਤੱਕ ਪਹੁੰਚਿਆ, ਹੋ ਸਕਦੀ ਹੋਰ ਵੀ ਗਿਰਾਵਟ
NEXT STORY