ਨਵੀਂ ਦਿੱਲੀ (ਭਾਸ਼ਾ)- ਦਿੱਲੀ 'ਚ ਇਕ ਲੋਕਲ ਯਾਤਰੀ ਰੇਲ ਦੇ ਇਕ ਡੱਬੇ 'ਚ ਰੱਖੇ ਲਾਵਾਰਸ ਬੈਗ 'ਚ ਸੋਮਵਾਰ ਨੂੰ ਅੱਗ ਲੱਗ ਗਈ। ਪੁਲਸ ਨੇ ਦੱਸਿਆ ਕਿ ਕੁਰੂਕੁਸ਼ੇਤਰ-ਹਜਰਤ ਨਿਜਾਮੁਦੀਨ ਯਾਤਰੀ ਰੇਲ ਦੇ ਡੱਬੇ 'ਚ ਅੱਗ ਲੱਗਣ ਦੀ ਸੂਚਨਾ 10.25 ਵਜੇ ਮਿਲੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਲਾਲ ਰੰਗ ਦੀ ਥੈਲੀ ਅਤੇ ਇਕ ਛੋਟੇ ਕੰਟੇਨਰ ਨਾਲ ਇਕ ਬੈਗ ਰੇਲ ਦੇ ਡੱਬੇ 'ਚ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਥੈਲੀ 'ਚ ਅੱਗ ਲੱਗ ਗਈ।
ਥੈਲੀ 'ਚ ਕਰੀਬ 2 ਕਿਲੋਗ੍ਰਾਮ ਕਿੱਲਾਂ ਰੱਖੀਆਂ ਸਨ। ਪੁਲਸ ਨੇ ਦੱਸਿਆ ਕਿ ਯਾਤਰੀਆਂ ਨੇ ਬੈਗ ਨੂੰ ਰੇਲ 'ਚੋਂ ਬਾਹਰ ਸੁੱਟ ਦਿੱਤਾ ਅਤੇ ਆਦਰਸ਼ ਨਗਰ ਰੇਲਵੇ ਸਟੇਸ਼ਨ 'ਤੇ ਕਰਮਚਾਰੀਆਂ ਨੇ ਕਿੱਲਾਂ ਇਕੱਠੀਆਂ ਕੀਤੀਆਂ। ਪੁਲਸ ਡਿਪਟੀ ਕਮਿਸ਼ਨਰ ਹਰੇਂਦਰ ਕੁਮਾਰ ਸਿੰਘ ਨੇ ਕਿਹਾ,''ਬੈਗ 'ਚ ਕੱਪੜੇ ਸਨ, ਜਦੋਂ ਕਿ ਕੰਟੇਨਰ 'ਚ ਬਢਈ ਵਲੋਂ ਇਸਤੇਮਾਲ ਕੀਤਾ ਜਾਣ ਵਾਲਾ ਤਰਲ ਪਦਾਰਥ ਸੀ। ਸਮੱਗਰੀ ਦੀ ਜਾਂਚ ਲਈ ਬੰਬ ਰੋਕੂ ਦਸਤੇ ਨੂੰ ਬੁਲਾਇਆ ਗਿਆ ਸੀ।'' ਬਾਅਦ 'ਚ, ਉਨ੍ਹਾਂ ਨੇ ਇਸ ਘਟਨਾ ਦੇ ਪਿੱਛੇ ਵਿਸਫ਼ੋਟ ਦੀ ਯੋਜਨਾ ਦੀ ਸੰਭਾਵਨਾ ਤੋਂ ਇਨਕਾਰ ਕੀਤਾ। ਅਧਿਕਾਰੀ ਨੇ ਦੱਸਿਆ ਕਿ ਇਹ ਬੈਗ ਇਕ ਬਢਈ ਦਾ ਸੀ ਅਤੇ ਕਿੱਲਾਂ ਆਪਸ 'ਚ ਰਗੜਣ ਕਾਰਨ ਅੱਗ ਲੱਗੀ।
ਮਨੀਸ਼ ਤਿਵਾੜੀ ਨੇ ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਕੀਤੀ ਵੱਡੀ ਮੰਗ, ਕੇਂਦਰੀ ਸਿੱਖਿਆ ਮੰਤਰੀ ਨੇ ਦਿਵਾਇਆ ਇਹ ਭਰੋਸਾ
NEXT STORY