ਨੈਸ਼ਨਲ ਡੈਸਕ- ਮੁੰਬਈ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਬਾਂਦ੍ਰਾ ਦੇ ਲਿੰਕਿੰਗ ਰੋਡ ਇਲਾਕੇ 'ਚ ਇਲੈਕਟ੍ਰਾਨਿਕਸ ਕੰਪਨੀ ਕ੍ਰੋਮਾ ਦੇ ਸ਼ੋਅਰੂਮ 'ਚ ਮੰਗਵਲਾਰ ਤੜਕੇ ਭਿਆਨਕ ਅੱਗ ਲੱਗ ਗਈ। ਹਾਲਾਂਕਿ ਇਸ ਘਟਨਾ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਜਾਣਕਾਰੀ ਦਿੰਦਿਆਂ ਮੁੰਬਈ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਲਿੰਕ ਸਕੁਆਇਰ ਮਾਲ 'ਚ ਸਥਿਤ ਸ਼ੋਰੂਮ 'ਚ ਲੱਗੀ ਅੱਗ ਕਾਰਨ ਪੂਰੇ ਮਾਲ 'ਚ ਧੂੰਆ ਫੈਲ ਗਿਆ। ਇਹ ਅੱਗ ਸਵੇਰੇ ਕਰੀਬ 4.15 ਵਜੇ ਪਹਿਲੀ ਮੰਜ਼ਿਲ 'ਤੇ ਲੱਗੀ ਤੇ ਦੇਖਦੇ ਹੀ ਦੇਖਦੇ ਇਹ ਅੱਗ ਚੌਥੀ ਮੰਜ਼ਿਲ ਤੱਕ ਪਹੁੰਚ ਗਈ।
ਇਸ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਤੇ 9 ਜੰਬੋ ਵਾਟਰ ਟੈਂਕ ਮੌਕੇ 'ਤੇ ਪਹੁੰਚੇ, ਜੋ ਕਿ ਅੱਗ ਬੁਝਾਉਣ 'ਚ ਰੁੱਝੀਆਂ ਹੋਈਆਂ ਹਨ। ਇਸ ਤੋਂ ਇਲਾਵਾ ਇਕ ਕੁਇਕ ਰਿਸਪਾਂਸ ਵ੍ਹੀਕਲ ਤੇ ਰੈਸਕਿਊ ਵੈਨ ਵੀ ਮੌਕੇ 'ਤੇ ਪਹੁੰਚ ਗਈ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ- PM ਕਾਰਨੀ ਨੇ ਆਪਣੀ ਸੀਟ 'ਤੇ ਗੱਡਿਆ ਝੰਡਾ, ਮੁੜ ਬਣਨ ਜਾ ਰਹੀ ਲਿਬਰਲਜ਼ ਦੀ ਸਰਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡਾ ਖੁਲਾਸਾ ! ਪਾਕਿ ਦਾ ਪੈਰਾ ਕਮਾਂਡੋ ਨਿਕਲਿਆ ਪਹਿਲਗਾਮ 'ਚ 26 ਬੇਕਸੂਰਾਂ ਦੀ ਜਾਨ ਲੈਣ ਵਾਲਾ 'ਮੂਸਾ'
NEXT STORY