ਨਵੀਂ ਦਿੱਲੀ (ਭਾਸ਼ਾ) : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀਰਵਾਰ ਨੂੰ ਇੱਥੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ (ਏਮਜ਼) ਵਿਚ ਕੋਵਿਡ-19 ਟੀਕੇ ਦੀ ਪਹਿਲੀ ਖ਼ੁਰਾਕ ਲਈ। ਸਿੰਘ ਆਪਣੀ ਪਤਨੀ ਗੁਰਸ਼ਰਨ ਕੌਰ ਨਾਲ ਏਮਜ਼ ਪੁੱਜੇ ਸਨ।
ਇਹ ਵੀ ਪੜ੍ਹੋ: ਸੋਨੂੰ ਸੂਦ ਦਾ ਮਨੁੱਖਤਾ ਲਈ ਇੱਕ ਹੋਰ ਪਰਉਪਕਾਰ, ਬਣਾਉਣਗੇ ਦੇਸ਼ ਦਾ ਸਭ ਤੋਂ ਵੱਡਾ ਬਲੱਡ ਬੈਂਕ
ਗੁਰਸ਼ਰਨ ਨੇ ਵੀ ਕੋਰੋਨਾ ਦਾ ਟੀਕਾ ਲਗਵਾਇਆ। ਸਾਬਕਾ ਪ੍ਰਧਾਨ ਮੰਤਰੀ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ 88 ਸਾਲਾ ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਭਾਰਤ ਬਾਇਓਟੇਕ ਵੱਲੋਂ ਨਿਰਮਿਤ ਟੀਕੇ ‘ਕੋਵੈਕਸਿਨ’ ਦੀ ਖ਼ੁਰਾਕ ਦਿੱਤੀ ਗਈ। ਟੀਕਾ ਲਗਵਾਉਣ ਦੇ ਬਾਅਦ ਸਿੰਘ ਅਤੇ ਉਨ੍ਹਾਂ ਦੀ ਪਤਨੀ ਕਰੀਬ ਅੱਧੇ ਘੰਟੇ ਤੱਕ ਏਮਜ਼ ਵਿਚ ਰਹੇ ਅਤੇ ਫਿਰ ਘਰ ਚਲੇ ਗਏ।
ਇਹ ਵੀ ਪੜ੍ਹੋ: STF ਨੇ ਮੁਕਾਬਲੇ ’ਚ ਢੇਰ ਕੀਤੇ ਮੁਖਤਾਰ ਅੰਸਾਰੀ ਦੇ 2 ਸ਼ਾਰਪ ਸ਼ੂਟਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰਾਕੇਸ਼ ਟਿਕੈਤ ਬੋਲੇ- ਕਿਸਾਨ ਅੰਦੋਲਨ ਇੰਝ ਹੀ ਚੱਲਦਾ ਰਹੇਗਾ, ਲੰਬੀ ਹੈ ਤਿਆਰੀ
NEXT STORY