ਅਯੁੱਧਿਆ- ਅਯੁੱਧਿਆ 'ਚ 22 ਜਨਵਰੀ ਨੂੰ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਯੁੱਗ 'ਚ ਇਸ ਆਯੋਜਨ ਦੀ ਚਰਚਾ ਸੋਸ਼ਲ ਮੀਡੀਆ 'ਤੇ ਵੀ ਦਿਲਚਸਪੀ ਪੈਦਾ ਕਰ ਰਹੀ ਹੈ। ਇਸ ਦੀ ਵਰਤੋਂ ਕਰਦੇ ਹੋਏ ਇਕ ਕੰਟੈਂਟ ਨਿਰਮਾਤਾ ਨੇ ਮਾਰਵਲ ਅਤੇ ਡੀ.ਸੀ. ਕਾਮਿਕਸ ਦੇ ਕਈ ਸੁਪਰਹੀਰੋਜ਼ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਮੰਦਰ 'ਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਅਯੁੱਧਿਆ 'ਚ ਸਥਾਨਕ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ।
ਇਨ੍ਹਾਂ ਸੁਪਰਹੀਰੋਜ਼ 'ਚ ਆਇਰਨ ਮੈਨ, ਸੁਪਰਮੈਨ, ਬੈਟਮੈਨ, ਵੰਡਰ ਵੁਮਨ, ਸਪਾਈਡਰ-ਮੈਨ, ਥਾਰ, ਹਲਕ ਅਤੇ ਡੈਡਪੂਲ ਸ਼ਾਮਲ ਹਨ। ਥਾਨੋਸ, ਦਿ ਜੋਕਰ ਅਤੇ ਲੋਕੀ ਵਰਗੇ ਕੁਝ ਪ੍ਰਸਿੱਧ ਕਾਮਿਕ ਬੁੱਕ ਖ਼ਲਨਾਇਕ ਵੀ ਸ਼ਾਮਲ ਹਨ। ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਗਈਆਂ ਹਨ। ਇਹ ਤਸਵੀਰਾਂ ਆਨਲਾਈਨ ਬਹੁਤ ਹਿਟ ਹੋ ਗਈਆਂ ਹਨ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਸਾਹਮਣੇ ਆਈਆਂ ਹਨ। ਯੂਜ਼ਰਸ ਇਸ ਕ੍ਰਿਏਟੀਵਿਟੀ ਨੂੰ ਦੇਖ ਕੇ ਹੈਰਾਨ ਹਨ।
ਪਿਟਬੁੱਲ ਕੁੱਤੇ ਨੇ ਡੇਢ ਸਾਲਾ ਮਾਸੂਮ ਨੂੰ ਬੁਰੀ ਤਰ੍ਹਾਂ ਨੋਚਿਆ, 18 ਦਿਨਾਂ ਤੋਂ ਚੱਲ ਰਿਹਾ ਹਸਪਤਾਲ 'ਚ ਇਲਾਜ
NEXT STORY