ਤਿਰੂਵਨੰਤਪੁਰਮ- ਇੰਟਰਨੈੱਟ 'ਤੇ ਇਨ੍ਹੀਂ ਦਿਨੀਂ ਇਕ ਹੈਰਾਨ ਕਰ ਦੇਣ ਵਾਲੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿਚ ਰੂਸੀ ਬੀਅਰ ਬ੍ਰਾਂਡ 'Revotor Brewery' ਦੇ ਇਕ ਉਤਪਾਦ 'ਤੇ ਮਹਾਤਮਾ ਗਾਂਧੀ ਦੀ ਤਸਵੀਰ ਵੇਖੀ ਗਈ ਹੈ। ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਭਾਰਤੀ ਸੋਸ਼ਲ ਮੀਡੀਆ ਯੂਜ਼ਰਸ ਵਿਚ ਗੁੱਸਾ ਹੈ। ਯੂਜ਼ਰਸ ਨੇ #RespectGandhi ਵਰਗੇ ਹੈਸ਼ਟੈੱਗ ਨਾਲ ਵਿਰੋਧ ਜਤਾ ਰਹੇ ਹਨ। ਕਈ ਲੋਕਾਂ ਨੇ ਇਸ ਨੂੰ ਭਾਰਤ ਦਾ ਅਪਮਾਨ ਦੱਸਦੇ ਹੋਏ ਬ੍ਰਾਂਡ 'ਤੇ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਬਿਜਲੀ ਖਪਤਕਾਰਾਂ ਲਈ ਖੁਸ਼ਖਬਰੀ: ਕੇਂਦਰ ਸਰਕਾਰ ਨੇ ਦਿੱਤੀ ਵੱਡੀ ਰਾਹਤ
PM ਮੋਦੀ ਨੂੰ ਕੀਤੀ ਗਈ ਅਪੀਲ
ਸੋਸ਼ਲ ਵਰਕਰ ਸ਼੍ਰੀ ਸੁਪਣੋ ਸਤਪਥੀ ਨੇ ਇਸ ਬੀਅਰ ਦੀ ਤਸਵੀਰ 'ਐਕਸ' 'ਤੇ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਮੁੱਦੇ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਾਹਮਣੇ ਚੁੱਕਣ। ਉਨ੍ਹਾਂ ਆਪਣੀ ਪੋਸਟ ਵਿਚ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਮੇਰੀ ਬੇਨਤੀ ਹੈ ਕਿ ਉਹ ਇਸ ਮਾਮਲੇ ਨੂੰ ਆਪਣੇ ਦੋਸਤ ਰੂਸ ਦੇ ਰਾਸ਼ਟਰਪਤੀ ਸਾਹਮਣੇ ਚੁੱਕਣ।
ਇਹ ਵੀ ਪੜ੍ਹੋ- ਨੋਟਾਂ ਨਾਲ ਭਰੇ ਬੈਗ; ਆਲੀਸ਼ਾਨ ਬੰਗਲੇ, ਛਾਪੇਮਾਰੀ 'ਚ ਅਧਿਕਾਰੀ ਦੀ ਕਾਲੀ ਕਮਾਈ ਦਾ ਖ਼ੁਲਾਸਾ

ਲੋਕਾਂ ਨੇ ਸੋਸ਼ਲ ਮੀਡੀਆ 'ਤੇ ਜਤਾਇਆ ਗੁੱਸਾ
ਬੀਅਰ ਦੀਆਂ ਬੋਤਲਾਂ ਦੀਆਂ ਤਸਵੀਰਾਂ ਅਤੇ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ, ਉਵੇਂ ਹੀ ਇਸ ਨੂੰ ਲੱਖਾਂ ਵਾਰ ਵੇਖਿਆ ਗਿਆ ਅਤੇ ਲੋਕਾਂ ਨੇ ਇਸ ਦੀ ਆਲੋਚਨਾ ਕੀਤੀ। ਇਕ ਯੂਜ਼ਰ ਨੇ ਲਿਖਿਆ ਕਿ ਇਹ ਬਿਲਕੁੱਲ ਬਰਦਾਸ਼ਤ ਕਰਨਯੋਗ ਨਹੀਂ ਹੈ। ਭਾਰਤ ਸਰਕਾਰ ਨੋਟਿਸ ਲਵੇ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਮਹਾਤਮਾ ਗਾਂਧੀ ਦੀ ਥਾਂ ਬੀਅਰ ਦੀਆਂ ਬੋਤਲਾਂ 'ਤੇ ਚੰਗੀ ਨਹੀਂ ਲੱਗਦੀ, ਤੁਰੰਤ ਹਟਾਇਆ ਜਾਵੇ। ਉੱਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ- ਕੰਪਨੀ ਖਿਲਾਫ਼ ਜਲਦ ਐਕਸ਼ਨ ਲਓ। ਓਧਰ ਮਹਾਤਮਾ ਗਾਂਧੀ ਨੈਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਏ. ਬੀ. ਜੇ. ਜੋਸ ਨੇ ਰੂਸੀ ਅਧਿਕਾਰੀਆਂ ਨੂੰ ਲਿਖੀ ਚਿੱਠੀ ਵਿਚ ਰੇਵੋਟਰ ਬਰੂਅਰੀ ਵੱਲੋਂ ਆਪਣੇ ਉਤਪਾਦਾਂ ਨੂੰ ਵੇਚਣ ਲਈ ਮਹਾਤਮਾ ਗਾਂਧੀ ਦੀ ਤਸਵੀਰ ਅਤੇ ਹਸਤਾਖਰਾਂ ਦੀ ਵਰਤੋਂ ਕਰਨ ਦੇ ਕੰਮ ਨੂੰ ਕੰਪਨੀ ਵਲੋਂ ਅਪਮਾਨਜਨਕ ਅਤੇ ਅਣਉਚਿਤ ਵਿਵਹਾਰ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ- 20 ਫਰਵਰੀ ਤੱਕ ਸਕੂਲ ਬੰਦ, ਬੱਚਿਆਂ ਦੀਆਂ ਲੱਗੀਆਂ ਮੌਜਾਂ
ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤ ਸਰਕਾਰ ਇਸ ਮੁੱਦੇ 'ਤੇ ਕੀ ਸਟੈਂਡ ਲੈਂਦੀ ਹੈ। ਕੀ ਭਾਰਤ ਸਰਕਾਰ ਇਹ ਮਾਮਲਾ ਰੂਸ ਕੋਲ ਉਠਾਏਗੀ? ਕੀ ਇਸ ਬ੍ਰਾਂਡ ਦੇ ਖਿਲਾਫ ਕੋਈ ਕਾਰਵਾਈ ਹੋਵੇਗੀ? ਇਸ ਪੂਰੇ ਮਾਮਲੇ 'ਤੇ ਤੁਹਾਡਾ ਕੀ ਕਹਿਣਾ ਹੈ? ਸਾਨੂੰ ਟਿੱਪਣੀਆਂ ਵਿਚ ਆਪਣੇ ਵਿਚਾਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਤੋਂ ਡਿਪੋਰਟ ਹਰਿਆਣਾ ਦੇ 44 ਲੋਕਾਂ ਨੂੰ ਲੈ ਕੇ ਬੱਸ ਅੰਬਾਲਾ ਪਹੁੰਚੀ
NEXT STORY