ਨੈਸ਼ਨਲ ਡੈਸਕ : ਰਾਜਨੀਤਿਕ ਅਤੇ ਵਪਾਰਕ ਦੋਵਾਂ ਪੱਖਾਂ ਨਾਲ ਜੁੜਿਆ ਇਕ ਨਵਾਂ ਪਰਿਵਾਰਕ ਅਪਡੇਟ ਸਾਹਮਣੇ ਆਇਆ ਹੈ, ਜਿਸ ਨੇ ਸਮਾਜਿਕ ਹਲਕਿਆਂ ਵਿੱਚ ਥੋੜ੍ਹੀ ਜਿਹੀ ਹਲਚਲ ਮਚਾ ਦਿੱਤੀ ਹੈ। ਗਾਂਧੀ-ਨਹਿਰੂ ਪਰਿਵਾਰ ਵਿੱਚ ਇੱਕ ਵਾਰ ਫਿਰ ਜਸ਼ਨ ਦਾ ਮਾਹੌਲ ਬਣ ਗਿਆ ਹੈ। ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਚਰਚਾਵਾਂ ਅਨੁਸਾਰ, ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅਤੇ ਉਦਯੋਗਪਤੀ ਰਾਬਰਟ ਵਾਡਰਾ ਦੇ ਪੁੱਤਰ ਰੇਹਾਨ ਵਾਡਰਾ ਦੀ ਮੰਗਣੀ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰੇਹਾਨ ਵਾਡਰਾ ਨੇ ਹਾਲ ਹੀ ਵਿੱਚ ਆਪਣੀ ਸੱਤ ਸਾਲ ਪੁਰਾਣੀ ਦੋਸਤ ਅਤੇ ਪ੍ਰੇਮਿਕਾ ਅਵੀਵਾ ਬੇਗ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ।
ਪੜ੍ਹੋ ਇਹ ਵੀ - ਹੁਣ ਨਹੀਂ ਚੱਲੇਗੀ ਬਦਮਾਸ਼ਾਂ ਦੀ ਬਦਮਾਸ਼ੀ! ਜੇਲ੍ਹਾਂ 'ਚ ਸਾਫ਼ ਕਰਨੇ ਪੈਣਗੇ Toilet, ਇਸ ਸੂਬੇ 'ਚ ਜਾਰੀ ਨਵੇਂ ਹੁਕਮ
ਜਾਣਕਾਰੀ ਮੁਤਾਬਕ ਅਵੀਵਾ ਨੇ ਰੇਹਾਨ ਦੇ ਇਸ ਪ੍ਰਸਤਾਵ ਨੂੰ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰ ਲਿਆ। ਇਸ ਤੋਂ ਬਾਅਦ ਦੋਵਾਂ ਪਰਿਵਾਰਾਂ ਵਿਚਕਾਰ ਚਰਚਾ ਹੋਈ ਅਤੇ ਆਪਸੀ ਸਹਿਮਤੀ ਨਾਲ ਇਹ ਰਿਸ਼ਤਾ ਬਣ ਗਿਆ। ਪ੍ਰਿਯੰਕਾ ਗਾਂਧੀ ਦੀ ਹੋਣ ਵਾਲੀ ਨੰਹੂ ਅਵੀਵਾ ਬੇਗ ਅਤੇ ਉਸਦੇ ਪਰਿਵਾਰ ਵਾਲੇ ਦਿੱਲੀ ਵਿੱਚ ਰਹਿੰਦੇ ਹਨ। ਦੋਵਾਂ ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ ਹੁਣ ਇਸ ਰਿਸ਼ਤੇ ਨੂੰ ਅਧਿਕਾਰਤ ਤੌਰ 'ਤੇ ਰਸਮੀ ਰੂਪ ਦੇ ਦਿੱਤਾ ਗਿਆ ਹੈ। ਹਾਲਾਂਕਿ, ਮੰਗਣੀ ਜਾਂ ਹੋਰ ਸਮਾਗਮਾਂ ਬਾਰੇ ਕੋਈ ਜਨਤਕ ਐਲਾਨ ਨਹੀਂ ਕੀਤਾ ਗਿਆ ਹੈ। ਰੇਹਾਨ ਅਕਸਰ ਆਪਣੀ ਮਾਂ ਪ੍ਰਿਯੰਕਾ ਗਾਂਧੀ ਨਾਲ ਰਾਜਨੀਤਿਕ ਪ੍ਰੋਗਰਾਮਾਂ ਵਿੱਚ ਨਜ਼ਰ ਆਉਂਦੇ ਹਨ, ਉੱਥੇ ਹੀ ਅਵੀਵਾ ਆਪਣੀ ਰਚਨਾਤਮਕ ਦੁਨੀਆਂ ਵਿੱਚ ਸਰਗਰਮ ਹੈ।
ਪੜ੍ਹੋ ਇਹ ਵੀ - ਸਾਵਧਾਨ: ਤੁਹਾਡੀ ਵੀ ਰੋਕੀ ਜਾ ਸਕਦੀ ਹੈ ਪੈਨਸ਼ਨ, ਜਾਣ ਲਓ ਨਵੇਂ ਨਿਯਮ
ਕੌਣ ਹੈ ਅਵੀਵਾ ਬੇਗ?
ਸੂਤਰਾਂ ਮੁਤਾਬਕ ਅਵੀਵਾ ਬੇਗ ਦਿੱਲੀ ਦੀ ਰਹਿਣ ਵਾਲੀ ਇੱਕ ਪ੍ਰੋਫੈਸ਼ਨਲ ਫੋਟੋਗ੍ਰਾਫਰ ਅਤੇ ਪ੍ਰੋਡਿਊਸਰ ਹੈ। ਉਹ 'ਐਟਲੀਅਰ 11' (Atelier 11) ਦੀ ਕੋ-ਫਾਊਂਡਰ ਹੈ, ਜੋ ਇੱਕ ਫੋਟੋਗ੍ਰਾਫੀ ਸਟੂਡੀਓ ਅਤੇ ਪ੍ਰੋਡਕਸ਼ਨ ਹਾਊਸ ਹੈ। ਉਸਨੇ ਦਿੱਲੀ ਦੇ ਮਾਡਰਨ ਸਕੂਲ ਤੋਂ ਪੜ੍ਹਾਈ ਕੀਤੀ ਅਤੇ ਫਿਰ ਓਪੀ ਜਿੰਦਲ ਗਲੋਬਲ ਯੂਨੀਵਰਸਿਟੀ ਤੋਂ ਮੀਡੀਆ ਕਮਿਊਨੀਕੇਸ਼ਨ ਅਤੇ ਜਰਨਲਿਜ਼ਮ ਦੀ ਡਿਗਰੀ ਹਾਸਲ ਕੀਤੀ। ਅਵੀਵਾ ਦੀ ਪਛਾਣ ਸਿਰਫ਼ ਉਸਦੇ ਪਰਿਵਾਰ ਜਾਂ ਰਿਸ਼ਤਿਆਂ ਦੁਆਰਾ ਨਹੀਂ, ਸਗੋਂ ਉਸਦੀ ਰਚਨਾਤਮਕ ਭਾਵਨਾ ਅਤੇ ਕਲਾ ਦੁਆਰਾ ਬਣਦੀ ਹੈ। ਉਸਨੇ ਕਈ ਵੱਕਾਰੀ ਕਲਾ ਮੰਚਾਂ 'ਤੇ ਆਪਣੀ ਫੋਟੋਗ੍ਰਾਫੀ ਪ੍ਰਦਰਸ਼ਿਤ ਕੀਤੀ ਹੈ। ਉਹ ਰਾਸ਼ਟਰੀ ਪੱਧਰ ਦੀ ਫੁੱਟਬਾਲ ਖਿਡਾਰੀ ਵੀ ਰਹਿ ਚੁੱਕੀ ਹੈ। 'ਯੂ ਕੈਨਟ ਮਿਸ ਦਿਸ' (2023) ਵਰਗੀਆਂ ਪ੍ਰਦਰਸ਼ਨੀਆਂ ਤੋਂ ਲੈ ਕੇ, ਜੋ ਕਿ ਮੈਥਡ ਗੈਲਰੀ ਅਤੇ ਇੰਡੀਆ ਆਰਟ ਫੇਅਰ ਦੇ ਯੰਗ ਕਲੈਕਟਰਜ਼ ਪ੍ਰੋਗਰਾਮ ਦਾ ਹਿੱਸਾ ਸੀ, 'ਦਿ ਇਲਯੂਸਰੀ ਵਰਲਡ' (2019) ਅਤੇ ਇੰਡੀਆ ਡਿਜ਼ਾਈਨ ਆਈਡੀ, ਕੇ2 ਇੰਡੀਆ (2018) ਤੱਕ, ਅਵੀਵਾ ਦੇ ਕੰਮ ਨੂੰ ਕਲਾ ਜਗਤ ਵਿੱਚ ਪ੍ਰਸ਼ੰਸਾ ਮਿਲੀ ਹੈ।
ਪੜ੍ਹੋ ਇਹ ਵੀ - 'ਜੇ ਪਤੀ ਸ਼ਰਾਬ ਪੀ ਕੇ ਘਰ ਆਉਂਦਾ ਤਾਂ ਪਤਨੀ ਉਸ ਨੂੰ ਸੋਟੀ ਨਾਲ ਕੁੱਟੇ', ਸੁਰਖੀਆਂ ’ਚ UP ਦੇ ਮੰਤਰੀ ਦਾ ਬਿਆਨ
ਦੱਸ ਦੇਈਏ ਕਿ ਪ੍ਰਿਯੰਕਾ ਵਾਡਰਾ ਦੇ ਪੁੱਤਰ ਦੀ ਸਗਾਈ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਜੋੜੀ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ। ਜ਼ਿਕਰਯੋਗ ਹੈ ਕਿ ਰੇਹਾਨ ਵਾਡਰਾ ਆਮ ਤੌਰ 'ਤੇ ਲਾਈਮਲਾਈਟ ਤੋਂ ਦੂਰੀ ਬਣਾਈ ਰੱਖਦੇ ਹਨ। ਇਸ ਲਈ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਇਹ ਖ਼ਬਰ ਖਾਸ ਦਿਲਚਸਪੀ ਦਾ ਵਿਸ਼ਾ ਬਣ ਗਈ ਹੈ। ਫਿਲਹਾਲ ਪਰਿਵਾਰ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਪਰ ਨੇੜਲੇ ਸੂਤਰ ਇਸ ਰਿਸ਼ਤੇ ਦੀ ਪੁਸ਼ਟੀ ਕਰ ਰਹੇ ਹਨ।
ਪੜ੍ਹੋ ਇਹ ਵੀ - ਕਪਿਲ ਸ਼ਰਮਾ ਦੇ ਸ਼ੋਅ ਤੋਂ ਕਰੋੜਾਂ ਰੁਪਏ ਕਮਾ ਰਹੇ ਨਵਜੋਤ ਸਿੰਘ ਸਿੱਧੂ, ਜਾਣੋ ਕਪਿਲ ਤੇ ਅਰਚਨਾ ਦੀ ਪੂਰੀ ਕਮਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
''ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ..!'', ਖਾਲਿਦਾ ਜ਼ੀਆ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ
NEXT STORY