ਵਾਰਾਣਸੀ (ਭਾਸ਼ਾ) - ਪ੍ਰਯਾਗਰਾਜ ’ਚ ਆਯੋਜਿਤ ਮਹਾਂਕੁੰਭ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਦੀ ਭੀੜ ਨੂੰ ਵੇਖਦਿਆਂ ਵਾਰਾਣਸੀ ਦੇ ਘਾਟਾਂ ’ਤੇ ਹੋਣ ਵਾਲੀ ਗੰਗਾ ਆਰਤੀ ਨੂੰ 5 ਫਰਵਰੀ ਤੱਕ ਆਮ ਲੋਕਾਂ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਇਹ ਜਾਣਕਾਰੀ ਆਰਤੀ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ। ਗੰਗਾ ਸੇਵਾ ਨਿਧੀ ਦੇ ਪ੍ਰਧਾਨ ਸੁਸ਼ਾਂਤ ਮਿਸ਼ਰਾ ਨੇ ਸ਼ੁੱਕਰਵਾਰ ਕਿਹਾ ਕਿ ਦਸ਼ਾਸ਼ਵਮੇਧ ਘਾਟ ’ਤੇ ਹੋਣ ਵਾਲੀ ਗੰਗਾ ਆਰਤੀ 5 ਫਰਵਰੀ ਤੱਕ ਆਮ ਲੋਕਾਂ ਲਈ ਬੰਦ ਰਹੇਗੀ।
ਇਸੇ ਤਰ੍ਹਾਂ ਸ਼ੀਤਲਾ ਘਾਟ, ਅੱਸੀ ਘਾਟ ਤੇ ਹੋਰ ਘਾਟਾਂ ’ਤੇ ਗੰਗਾ ਆਰਤੀ ਕਰਨ ਵਾਲੀਆਂ ਕਮੇਟੀਆਂ ਨੇ ਆਮ ਲੋਕਾਂ, ਸੈਲਾਨੀਆਂ ਤੇ ਸ਼ਰਧਾਲੂਆਂ ਨੂੰ 5 ਫਰਵਰੀ ਤੱਕ ਆਰਤੀ ’ਚ ਹਿੱਸਾ ਨਾ ਲੈਣ ਦੀ ਅਪੀਲ ਕੀਤੀ ਹੈ।ਵਾਰਾਣਸੀ ਦੇ ਪੁਲਸ ਕਮਿਸ਼ਨਰ ਮੋਹਿਤ ਅਗਰਵਾਲ ਨੇ ਕਾਸ਼ੀ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਐਵੇਂ ਹੀ ਆਪਣੇ ਘਰੋਂ ਨਾ ਨਿਕਲਣ ਤੇ ਸ਼ਰਧਾਲੂਆਂ ਨੂੰ ਸਹਿਯੋਗ ਦੇਣ।
ਤੀਜੇ ਕਾਰਜਕਾਲ ’ਚ 3 ਗੁਣਾ ਰਫਤਾਰ ਨਾਲ ਕੰਮ : ਰਾਸ਼ਟਰਪਤੀ ਮੁਰਮੂ
NEXT STORY