ਜੰਮੂ (ਭਾਸ਼ਾ)— ਫੌਜ ਮੁਖੀ ਬਿਪਿਨ ਰਾਵਤ ਨੇ ਮੰਗਲਵਾਰ ਯਾਨੀ ਕਿ ਅੱਜ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ਵਿਚ ਸਥਿਤ ਤ੍ਰਿਕੁਟਾ ਪਹਾੜੀ 'ਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕੀਤੇ। ਅਧਿਕਾਰੀਆਂ ਨੇ ਦੱਸਿਆ ਕਿ ਚੀਫ ਆਫ ਆਰਮੀ ਸਟਾਫ ਰਾਵਤ ਨੇ ਮੰਦਰ ਦੇ ਗਰਭ ਗ੍ਰਹਿ ਵਿਚ ਦਰਸ਼ਨ ਕੀਤੇ। ਯਾਤਰਾ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੇ ਸੁਰੱੱਖਿਆ ਅਤੇ ਨਿਜੀ ਸੁਰੱਖਿਆ ਕਰਮੀ ਵੀ ਮੌਜੂਦ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਿਮਰਨਦੀਪ ਸਿੰਘ ਅਤੇ ਬੋਰਡ ਦੇ ਉੱਪ ਸੀ. ਈ. ਓ. ਜਗਦੀਸ਼ ਮਹਿਰਾ ਨੇ ਫੌਜ ਮੁਖੀ ਦਾ ਸਵਾਗਤ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਭੈਰੋਂ ਮੰਦਰ 'ਚ ਵੀ ਦਰਸ਼ਨ ਕੀਤੇ ਅਤੇ ਫਿਰ ਕਟੜਾ ਲਈ ਰਵਾਨਾ ਹੋ ਗਏ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸੋਮਵਾਰ ਨੂੰ ਸਿਆਚਿਨ ਗਲੇਸ਼ੀਅਰ ਦੀ ਪਹਿਲੀ ਅਧਿਕਾਰਤ ਯਾਤਰਾ ਦੌਰਾਨ ਜਨਰਲ ਰਾਵਤ ਉਨ੍ਹਾਂ ਦੇ ਨਾਲ ਸਨ।
ਜੰਮੂ-ਕਸ਼ਮੀਰ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵੱਡੀ ਬੈਠਕ, ਇਸ ਮੁੱਦੇ 'ਤੇ ਹੋਇਆ ਸਲਾਹ-ਮਸ਼ਵਰਾ
NEXT STORY