ਹਰਿਆਣਾ— ਹਰਿਆਣਾ ਦੇ ਮੇਵਾਤ ਜ਼ਿਲੇ 'ਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 8 ਵਿਅਕਤੀਆਂ 'ਤੇ ਇਕ ਗਰਭਵਤੀ ਬਕਰੀ ਨਾਲ ਰੇਪ ਕਰਨ ਦਾ ਦੋਸ਼ ਲੱਗਾ ਹੈ। ਰੇਪ ਦੇ ਬਾਅਦ ਬਕਰੀ ਦੀ ਮੌਤ ਹੋ ਗਈ। ਘਟਨਾ 25 ਜੁਲਾਈ ਦੀ ਰਾਤ ਨੂੰ ਵਾਪਰੀ। ਇਸ ਦੇ ਅਗਲੇ ਦਿਨ ਮੇਵਾਤ ਦੇ ਨਗੀਨਾ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ। ਨਗੀਨਾ ਪੁਲਸ ਥਾਣੇ ਦੇ ਇੰਚਾਰਜ਼ ਰਾਜਬੀਰ ਸਿੰਘ ਨੇ ਕਿਹਾ ਕਿ 26 ਜੁਲਾਈ ਨੂੰ ਇਕ ਵਿਅਕਤੀ ਨੇ ਆਪਣੀ ਬਕਰੀ ਨਾਲ 25 ਜੁਲਾਈ ਨੂੰ ਹੋਏ ਰੇਪ ਦੀ ਸ਼ਿਕਾਇਤ ਦਰਜ ਕਰਵਾਈ। ਦੋਸ਼ੀਆਂ 'ਚ ਸਵਕਰ, ਹਾਰੂਨ, ਜਫਰ ਅਤੇ ਪੰਜ ਹੋਰ ਲੋਕਾਂ ਦੇ ਨਾਮ ਦਰਜ ਹਨ, ਜਿਨ੍ਹਾਂ ਦੀ ਪਛਾਣ ਹੋਣੀ ਹੈ। ਸਾਰੇ ਦੋਸ਼ੀ ਪੁਲਸ ਦੀ ਪਕੜ ਤੋਂ ਦੂਰ ਹਨ। ਬਕਰੀ ਦੇ ਮਾਲਕ ਨੇ ਦੱਸਿਆ ਕਿ ਦੋਸ਼ੀ ਮੇਰੀ ਬਕਰੀ ਨੂੰ ਇਕ ਪੁਰਾਣੇ ਮਕਾਨ 'ਚ ਲੈ ਗਏ ਅਤੇ ਉਥੇ ਵਾਰਦਾਤ ਨੂੰ ਅੰਜਾਮ ਦਿੱਤਾ। ਜਦੋਂ ਮੈਂ ਉਨ੍ਹਾਂ ਨੂੰ ਪੁਲਸ 'ਚ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਧਮਕੀ ਦਿੱਤੀ। ਮ੍ਰਿਤਕ ਬਕਰੀ ਦਾ ਮੈਡੀਕਲ ਟੈਸਟ ਕਰਵਾਉਣ ਬਾਕੀ ਹੈ।
'ਆਈ.ਟੀ.ਬੀ.ਪੀ.' 'ਚ ਨੌਜਵਾਨਾਂ ਲਈ ਨੌਕਰੀ ਦਾ ਖਾਸ ਮੌਕਾ, 30,000 ਤੱਕ ਹੋਵੇਗੀ ਸੈਲਰੀ
NEXT STORY