ਨਵੀਂ ਦਿੱਲੀ (ਏਜੰਸੀ)- ਕੱਚੇ ਤੇਲ ਨੂੰ ਲੈ ਕੇ ਸਾਊਦੀ ਅਰਬ ਅਤੇ ਰੂਸ ਵਿਚਾਲੇ ਛਿੜੇ ਪ੍ਰਾਈਜ਼ ਵਾਰ ਦੇ ਚੱਲਦੇ ਤੁਹਾਨੂੰ ਛੇਤੀ ਹੀ ਮੋਟਾ ਫਾਇਦਾ ਹੋ ਸਕਦਾ ਹੈ। ਤੁਹਾਡੀ ਜੇਬ ਵਿਚ ਖਰਚ ਲਈ ਜ਼ਿਆਦਾ ਪੈਸੇ ਬੱਚ ਸਕਦੇ ਹਨ। ਸਰਕਾਰ ਦਾ ਇੰਪੋਰਟ ਬਿੱਲ ਘੱਟੇਗਾ ਅਤੇ ਅਗਲਾ ਕਰੂਡ ਬਾਸਕਿਟ ਵੀ ਸਰਕਾਰ ਨੂੰ ਸਸਤੇ ਭਾਅ 'ਤੇ ਮਿਲਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ।
31 ਫੀਸਦੀ ਤੱਕ ਘਟੀਆਂ ਕਰੂਡ ਦੀਆਂ ਕੀਮਤਾਂ
ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਅੱਜ 31 ਫੀਸਦੀ ਤੱਕ ਹੇਠਾਂ ਆ ਗਈਆਂ। ਇਸ ਦਾ ਕਾਰਣ ਸਾਊਦੀ ਅਰਬ ਵਲੋਂ ਕੀਮਤਾਂ ਵਿਚ ਕਟੌਤੀ ਕਰਨੀ ਸੀ। ਸਾਊਦੀ ਨੇ ਰੂਸ ਤੋਂ ਬਦਲਾ ਲੈਂਦੇ ਹੋਏ ਕੀਮਤਾਂ ਘਟਾ ਦਿੱਤੀਆਂ ਕਿਉਂਕਿ ਰੂਸ ਨੇ ਉਤਪਾਦਨ ਘਟਾਉਣ ਦੀ ਉਸ ਦੀ ਗੱਲ ਨਹੀਂ ਮੰਨੀ। ਇਸ ਨਾਲ ਪ੍ਰਾਈਸ ਵਾਰ ਛਿੜ ਗਿਆ ਹੈ। ਭਾਰਤ ਨੂੰ ਇਸ ਤੋਂ ਛੇਤੀ ਫਾਇਦਾ ਮਿਲ ਸਕਦਾ ਹੈ। ਕੁਝ ਵੈਬਸਾਈਟਾਂ ਦੀਆਂ ਖਬਰਾਂ ਵਿਚ ਇਹ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਜੇਕਰ 30 ਫੀਸਦੀ ਤੱਕ ਦੀ ਗਿਰਾਵਟ ਹੁੰਦੀ ਹੈ ਤਾਂ ਇੰਪੋਰਟ ਬਿੱਲ ਘੱਟਣ ਨਾਲ ਹੋਣ ਵਾਲੀ ਪੂਰੀ ਬਚਤ ਗਾਹਕਾਂ ਤੱਕ ਪਹੁੰਚ ਜਾਂਦੀ ਹੈ ਤਾਂ ਘਰੇਲੂ ਬਾਜ਼ਾਰ 'ਚ ਪੈਟਰੋਲ ਦੀਆਂ ਕੀਮਤਾਂ 50 ਰੁਪਏ ਦੇ ਨੇੜੇ ਪਹੁੰਚ ਸਕਦੇ ਹਨ। ਅੱਜ ਪੂਰੇ ਦੇਸ਼ 'ਚ ਪੈਟਰੋਲ ਦੀਆਂ ਕੀਮਤਾਂ 70 ਰੁਪਏ ਦੇ ਆਸ-ਪਾਸ ਹੈ।
ਭਾਰਤ ਦੇ ਕਰੂਡ ਬਾਸਕਿਟ ਦੀ ਕੀਮਤ ਫਿਲਹਾਲ 47.92 ਡਾਲਰ ਪ੍ਰਤੀ ਬੈਰਲ ਹੈ। (ਇਕ ਬੈਰਲ 42 ਯੂ.ਐਸ. ਗੈਲਨ ਦੇ ਬਰਾਬਰ ਹੁੰਦਾ ਹੈ ਜਾਂ 159 ਲੀਟਰ ਦੇ ਬਰਾਬਰ) ਮਤਲਬ ਭਾਰਤ ਨੂੰ ਮੌਜੂਦਾ ਕੀਮਤਾਂ 'ਤੇ ਇਕ ਕਰੂਡ ਬਾਸਕਿਟ ਲਈ 3530.09 ਰੁਪਏ ਖਰਚ ਕਰਨੇ ਹੁੰਦੇ ਹਨ। ਅਜਿਹੇ ਵਿਚ ਕਰੂਡ ਜੇਕਰ 30 ਫੀਸਦੀ ਸਸਤਾ ਹੋ ਗਿਆ ਤਾਂ ਕਰੂਡ ਬਾਸਕਿਟ ਦੇ ਵੀ ਛੇਤੀ 30 ਫੀਸਦੀ ਤੱਕ ਸਸਤਾ ਹੋਣ ਦੀ ਗੁੰਜਾਇਸ਼ ਬਣਦੀ ਹੈ। ਅਗਲਾ ਕਰੂਡ ਬਾਸਕਿਟ ਤਕਰੀਬਨ 2470 ਰੁਪਏ ਦਾ ਹੋ ਸਕਦਾ ਹੈ ਅਤੇ ਜੇਕਰ ਆਮ ਆਦਮੀ ਨੂੰ ਪੂਰਾ ਫਾਇਦਾ ਪਹੁੰਚਦਾ ਹੈ ਤਾਂ ਪੈਟਰੋਲ ਇਸ ਲਿਹਾਜ਼ ਨਾਲ ਵੀ 50 ਰੁਪਏ ਲਿਟਰ ਮਿਲ ਸਕਦਾ ਹੈ। ਪੈਟਰੋਲੀਅਮ ਪਲੈਨਿੰਗ ਐਂਡ ਐਨਾਲਿਸਸ ਸੇਲ ਮੁਤਾਬਕ ਦਸੰਬਰ 2019 ਵਿਚ ਕਰੂਡ ਬਾਸਕਿਟ ਦੀ ਔਸਤ ਲਾਗਤ 65.52 ਸੀ।
ਕੌਣ ਹੈ ਕੋਰੋਨਾਵਾਇਰਸ ਦਾ ਪਹਿਲਾ ਮਰੀਜ਼?
NEXT STORY