ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸੀ. ਬੀ. ਆਈ. ਵਿਚ ਡਿਪਟੀ ਇੰਸਪੈਕਟਰ ਜਨਰਲ (DIG) ਮੋਹਿਤ ਗੁਪਤਾ ਦਾ ਕਾਰਜਕਾਲ ਮੰਗਲਵਾਰ ਨੂੰ ਅਗਲੇ ਸਾਲ ਸਤੰਬਰ ਤੱਕ ਵਧਾ ਦਿੱਤਾ ਹੈ। ਇਕ ਅਧਿਕਾਰਤ ਆਦੇਸ਼ ਵਿਚ ਇਹ ਜਾਣਕਾਰੀ ਦਿੱਤੀ ਗਈ। ਗੁਪਤਾ ਉੱਤਰ ਪ੍ਰਦੇਸ਼ ਕਾਡਰ ਦੇ 2006 ਬੈਚ ਦੇ ਭਾਰਤੀ ਪੁਲਸ ਸੇਵਾ (IPS) ਅਧਿਕਾਰੀ ਹਨ। ਅਮਲਾ ਮੰਤਰਾਲਾ ਵਲੋਂ ਜਾਰੀ ਇਕ ਹੁਕਮ ਵਿਚ ਦੱਸਿਆ ਗਿਆ ਕਿ ਸਮਰੱਥ ਅਧਿਕਾਰੀ ਨੇ CBI ਦੇ DIG ਦੇ ਰੂਪ ਵਿਚ ਗੁਪਤਾ ਦੇ ਕਾਰਜਕਾਲ ਨੂੰ 4 ਸਤੰਬਰ 2023 ਤੋਂ 3 ਸਤੰਬਰ 2024 ਤੱਕ ਇਕ ਸਾਲ ਦਾ ਵਿਸਥਾਰ ਦੇਣ ਨੂੰ ਮਨਜ਼ੂਰੀ ਦਿੱਤੀ ਹੈ।
ਪੁਲਸ ਸੁਪਰਡੈਂਟਾਂ (SP) ਰਘੂਰਾਮਰਾਜਨ ਏ ਅਤੇ ਵਿਦਯੁਤ ਵਿਕਾਸ ਦਾ ਕਾਰਜਕਾਲ ਵੀ ਵਧਾਇਆ ਗਿਆ ਹੈ। ਆਦੇਸ਼ ਵਿਚ ਕਿਹਾ ਗਿਆ ਹੈ ਕਿ ਨਗਾਲੈਂਡ ਕਾਡਰ ਦੇ 2012 ਬੈਚ ਦੇ IPS ਅਧਿਕਾਰੀ ਰਘੂਰਾਮਰਾਜਨ ਨੂੰ 16 ਸਤੰਬਰ 2023 ਤੋਂ 15 ਸਤੰਬਰ 2025 ਤੱਕ CBI ਦੇ SP ਦੇ ਰੂਪ ਵਿਚ ਦੋ ਸਾਲ ਦਾ ਵਿਸਥਾਰ ਦਿੱਤਾ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤੀ ਮਾਲੀਆ ਸੇਵਾ (ਕਸਟਮ ਅਤੇ ਕੇਂਦਰੀ ਆਬਕਾਰੀ) ਦੇ 2008 ਬੈਚ ਦੇ ਅਧਿਕਾਰੀ ਵਿਕਾਸ ਦਾ ਕਾਰਜਕਾਲ 1 ਸਤੰਬਰ 2023 ਤੋਂ 19 ਫਰਵਰੀ, 2024 ਤੱਕ ਵਧਾਇਆ ਗਿਆ ਹੈ।
ਜਾਣੋ ਕਿਉਂ ਉਤਰ ਰਹੇ ਹਾਂ ਅਸੀਂ ਚੰਨ ’ਤੇ, ਚੰਨ ਨੂੰ ਛੂਹਣਾ ਭਾਰਤ ਲਈ ‘ਸ਼ੁੱਧ ਲਾਭ’
NEXT STORY