ਚੰਡੀਗੜ੍ਹ— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ਨੀਵਾਰ ਨੂੰ ਕਿਹਾ ਕਿ ਜੀ.ਐੱਸ.ਟੀ. ਪ੍ਰਣਾਲੀ ਦੇ ਲਾਗੂ ਹੋਣ ਨਾਲ ਪੂਰੇ ਦੇਸ਼ 'ਚ 10 ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਲਾਗੂ ਹੋਣ ਨਾਲ ਆਈ.ਟੀ., ਸੀ.ਏ. ਤੇ ਜੀ.ਐੱਸ.ਟੀ. ਨਾਲ ਜੁੜੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਨੇ ਦੇਸ਼ ਦੇ ਚਾਰਟਡ ਅਕਾਉਂਟੇਂਟ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਤਿੰਨ ਮਹੀਨਿਆਂ 'ਚ ਜੀ.ਐੱਸ.ਟੀ. ਨਾਲ ਸਬੰਧਿਤ ਸਾਰੇ ਸ਼ੱਕਾਂ ਨੂੰ ਦੂਰ ਕਰਨਾ ਹੈ ਤੇ ਦੇਸ਼ ਨੂੰ ਅੱਗੇ ਲਿਜਾਣਾ ਹੈ। ਮੁੱਖ ਮੰਤਰੀ ਗੁਰੂਗ੍ਰਾਮ 'ਚ ਭਾਰਤੀ ਚਾਰਟਡ ਅਕਾਉਂਟੇਂਟ ਸੰਸਥਾਨ ਵਲੋਂ ਆਯੋਜਿਤ ਚਾਰਟਡ ਆਕਾਉਂਟੇਂਟ ਦਿਹਾੜੇ 'ਤੇ ਆਯੋਜਿਤ ਪ੍ਰੋਗਰਾਮ 'ਚ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਜੀ.ਐੱਸ.ਟੀ. ਆਜ਼ਾਦ ਭਾਰਤ ਲਈ ਇਕ ਵੱਡਾ ਬਦਲਾਅ ਹੈ।
ਜੁਨੈਦ ਕਤਲਕਾਂਡ : ਚਾਰੇ ਦੋਸ਼ੀਆਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਤੇ ਭੇਜਿਆ
NEXT STORY