ਨਵੀਂ ਦਿੱਲੀ– ਦਿੱਲੀ ਹਾਈ ਕੋਰਟ ਨੇ ਇਕ ਵਿਅਕਤੀ ਵਲੋਂ ਕਥਿਤ ਤੌਰ ’ਤੇ ਆਪਣੇ ਨਾਂ ਤੋਂ ਪਹਿਲਾਂ ‘ਪਦਮਸ਼੍ਰੀ’ ਲਾਏ ਜਾਣ ਨੂੰ ਲੈ ਕੇ ਇਹ ਪੁਰਸਕਾਰ ਜ਼ਬਤ ਕਰਨ ਦੀ ਕੇਂਦਰ ਨੂੰ ਨਿਰਦੇਸ਼ ਦੇਣ ਸਬੰਧੀ ਪਟੀਸ਼ਨ ’ਤੇ ਬੁੱਧਵਾਰ ਵਿਚਾਰ ਕਰਨ ਤੋਂ ਨਾਂਹ ਕਰ ਦਿੱਤੀ। ਮਾਣਯੋਗ ਜੱਜ ਵਿਭੁ ਬਾਖਰੂ ਨੇ ਕਿਹਾ ਕਿ ਸਰਕਾਰ ਵਲੋਂ ਇਸ ਮੁੱਦੇ ’ਤੇ ਉਕਤ ਵਿਅਕਤੀ ਨੂੰ ਇਕ ਨੋਟਿਸ ਪਹਿਲਾਂ ਹੀ ਜਾਰੀ ਕਰ ਕੇ ਸਪੱਸ਼ਟੀਕਰਨ ਮੰਗਿਆ ਜਾ ਚੁੱਕਾ ਹੈ ਕਿਉਂਕਿ ਕੇਂਦਰ ਸਰਕਾਰ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ, ਇਸ ਲਈ ਇਹ ਅਦਾਲਤ ਕੋਈ ਹੁਕਮ ਦੇਣਾ ਜ਼ਰੂਰੀ ਨਹੀਂ ਸਮਝਦੀ।
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਲੋਂ ਮਸੂਦ ਅਜ਼ਹਰ ਗਲੋਬਲ ਅੱਤਵਾਦੀ ਐਲਾਨ
NEXT STORY