ਮੁੰਬਈ—ਮੁੰਬਈ 'ਚ ਰਾਤ ਭਰ ਹੋਈ ਬਾਰਿਸ਼ ਕਾਰਨ ਪੱਛਮੀ ਰੇਲਵੇ ਦੀਆਂ ਉਪ-ਨਗਰੀ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਹੈ। ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚਰਚਗੇਟ ਅਤੇ ਬੇਰੀਵਲੀ ਵਿਚਕਾਰ ਸੇਵਾਵਾਂ ਆਮ ਹਨ।
-ll.jpg)
ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਰਾਤ ਤੋਂ 200 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ, ਜਿਸ ਨਾਲ ਰੇਲ ਦੀਆਂ ਪਟੜੀਆਂ 'ਤੇ ਪਾਣੀ ਭਰ ਗਿਆ ਹੈ। ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਰੇਲ ਸੇਵਾਵਾਂ ਉਦੋਂ ਤੱਕ ਰੋਕ ਦਿੱਤੀਆਂ ਗਈਆਂ ਜਦੋਂ ਤੱਕ ਪਟੜੀਆਂ 'ਤੇ ਪਾਣੀ ਘੱਟ ਨਾ ਹੋ ਜਾਵੇ। ਅਧਿਕਾਰੀ ਨੇ ਦੱਸਿਆ ਕਿ ਮਸ਼ੀਨਾਂ ਦੇ ਜ਼ਰੀਏ ਪਟੜੀਆਂ ਤੋਂ ਪਾਣੀ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਨੇ ਵੀਰਵਾਰ ਤੱਕ ਭਾਰੀ ਅਤੇ ਭਿਆਨਕ ਬਾਰਿਸ਼ ਹੋਣ ਦਾ ਅਨੁਮਾਨ ਜਤਾਇਆ ਹੈ।

ਮੁੰਬਈ 'ਚ ਬਾਰਿਸ਼ ਕਰਕੇ ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਮਹਾਰਾਸ਼ਟਰ ਦੇ ਸਿੱਖਿਆ ਮੰਤਰੀ ਵਿਨੋਦ ਤਾਵੜੇ ਨੇ ਸਕੂਲ ਬੰਦ ਕੀਤੇ ਜਾਣ ਦੇ ਫੈਸਲੇ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਪ੍ਰਾਈਵੇਟ ਸਕੂਲਾਂ ਨੇ ਆਪਣੀ ਮਰਜ਼ੀ ਨਾਲ ਸਕੂਲ ਬੰਦ ਕੀਤੇ ਹਨ ਜਦਕਿ ਸਰਕਾਰੀ ਸਕੂਲ ਖੁਲ੍ਹੇ ਹਨ। ਤਾਵੜੇ ਨੇ ਕਿਹਾ ਕਿ ਸਕੂਲ ਬੰਦ ਕਰਨ ਦੀ ਜ਼ਰੂਰਤ ਨਹੀਂ ਹੈ। ਪ੍ਰਸ਼ਾਸਨ ਸਭ ਸੰਭਾਲ ਲਵੇਗਾ।

ਡੱਬਾ ਸੇਵਾ ਦੇਣ ਵਾਲੇ ਡੱਬੇ ਵਾਲਿਆਂ ਨੇ ਅੱਜ ਪੂਰੇ ਸ਼ਹਿਰ 'ਚ ਕੰਮ ਬੰਦ ਰੱਖਣ ਦਾ ਫੈਸਲਾ ਲਿਆ ਹੈ। ਮੁੰੁਬਈ ਡੱਬੇ ਵਾਲਾ ਸੰਗਠਨ ਦੇ ਬੁਲਾਰੇ ਸੁਭਾਸ਼ ਤਾਲੇਕਰ ਨੇ ਕਿਹਾ ਕਿ ਸ਼ਹਿਰ ਭਰ 'ਚ ਪਾਣੀ ਭਰਿਆ ਹੋਣ ਕਾਰਨ ਅਸੀਂ ਅੱਜ ਡੱਬੇ ਇੱਕਠੇ ਨਹੀਂ ਕੀਤੇ।
ਸਰਕਾਰ ਤੋਂ ਸਸਤੀ ਜ਼ਮੀਨ ਲੈਣ ਵਾਲੇ ਨਿੱਜੀ ਹਸਪਤਾਲ ਗਰੀਬਾਂ ਦਾ ਮੁਫਤ ਇਲਾਜ ਕਰਨ : ਸੁਪਰੀਮ ਕੋਰਟ
NEXT STORY