ਨਵੀਂ ਦਿੱਲੀ— 9 ਸਾਲ ਬਾਅਦ ਆਰੂਸ਼ੀ ਹੇਮਰਾਜ ਕਤਲ ਕੇਸ 'ਚ ਨਿਰਦੋਸ਼ ਸਾਬਤ ਹੋਏ ਤਲਵਾੜ ਜੋੜੇ ਦੀਆਂ ਮੁਸ਼ਕਲਾਂ ਫਿਰ ਵਧ ਸਕਦੀਆਂ ਹਨ। ਦਰਅਸਲ ਹੇਮਰਾਜ ਕਤਲਕਾਂਡ 'ਚ ਹਾਈ ਕੋਰਟ ਦੇ ਫੈਸਲੇ ਨੂੰ ਹੇਮਰਾਜ ਦਾ ਪਰਿਵਾਰ ਚੁਣੌਤੀ ਦੇਣ ਦੀ ਤਿਆਰੀ 'ਚ ਹੈ। ਹੇਮਰਾਜ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ 9 ਸਾਲ ਬਾਅਦ ਵੀ ਇਨਸਾਫ ਨਹੀਂ ਮਿਲਿਆ ਹੈ। ਹੇਮਰਾਜ ਦੇ ਪਰਿਵਾਰ ਵਾਲਿਆਂ ਅਨੁਸਾਰ ਜੇਕਰ ਸੀ.ਬੀ.ਆਈ. ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਨਹੀਂ ਦਿੰਦੀ ਹੈ ਤਾਂ ਉਹ ਖੁਦ ਹੀ ਸੁਪਰੀਮ ਕੋਰਟ 'ਚ ਨਿਆਂ ਦੀ ਮੰਗ ਕਰਨਗੇ।
ਹੇਮਰਾਜ ਦੇ ਪਰਿਵਾਰ ਦੇ ਵਕੀਲ ਨਰੇਸ਼ ਕੁਮਾਰ ਯਾਦਵ ਦੇ ਇਕ ਨਿੱਜੀ ਸਮਾਚਾਰ ਚੈਨਲ 'ਤੇ ਕਿਹਾ ਕਿ ਅਸੀਂ ਪਹਿਲਾਂ ਕੁਝ ਦਿਨ ਤੱਕ ਇੰਤਜ਼ਾਰ ਕਰਾਂਗੇ ਕਿ ਸੀ.ਬੀ.ਆਈ. ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਦੀ ਹੈ ਜਾਂ ਨਹੀਂ, ਜੇਕਰ ਅਗਲੀ ਕੁਝ ਨਹੀਂ ਕਰਦੀ ਤਾਂ ਅਸੀਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਖੁਦ ਹੀ ਸੁਪਰੀਮ ਕੋਰਟ ਜਾਣਗੇ।
ਤਕਨੀਕੀ ਰੂਪ ਨਾਲ ਸੀ.ਬੀ.ਆਈ. ਕੋਲ ਫੈਸਲਾ ਆਉਣ ਦੇ ਦਿਨ ਤੋਂ ਲੈ ਕੇ 90 ਦਿਨ ਦਾ ਸਮਾਂ ਹੈ, ਜਿਸ ਦੇ ਅੰਦਰ ਉਹ ਰਾਜੇਸ਼ ਤਲਵਾੜ ਅਤੇ ਨੁਪੂਰ ਤਲਵਾੜ ਦੀ ਰਿਹਾਈ ਦੇ ਖਿਲਾਫ ਸੁਪਰੀਮ ਕੋਰਟ ਜਾ ਸਕਦੀ ਹੈ ਪਰ ਅਜੇ ਤੱਕ ਸੀ.ਬੀ.ਆਈ. ਨੇ ਕੋਈ ਫੈਸਲਾ ਨਹੀਂ ਲਿਆ ਹੈ। ਹੇਮਰਾਜ ਦਾ ਪਰਿਵਾਰ ਨੇਪਾਲ ਦੇ ਇਕ ਪਿੰਡ 'ਚ ਗਰੀਬੀ ਨਾਲ ਜੂਝ ਰਿਹਾ ਹੈ।
ਪ੍ਰਣਬ ਮੁਖਰਜੀ ਦੇ ਭਰਾ ਦਾ ਦਿਹਾਂਤ
NEXT STORY