ਨਵੀਂ ਦਿੱਲੀ/ਉਤਰਾਖੰਡ— ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਚਾਰ ਰੋਜ਼ਾ ਉਤਰਾਖੰਡ ਦੌਰੇ ਦਾ ਅੱਜ ਦੂਜਾ ਦਿਨ ਹੈ। ਰਾਜਨਾਥ ਸਿੰਘ ਨੇ ਅੱਜ ਭਾਰਤ-ਚੀਨ ਸਰਹੱਦ ਨੇੜੇ ਸਥਿਤ ਖੇਤਰਾਂ ਦਾ ਦੌਰਾ ਕੀਤਾ। ਡੋਕਲਾਮ ਗਤੀਰੋਧ ਦਾ ਹੱਲ ਕੱਢਣ ਤੋਂ ਬਾਅਦ ਪਹਿਲੀ ਵਾਰ ਕੋਈ ਸੀਨੀਅਰ ਕੇਂਦਰੀ ਮੰਤਰੀ ਇਸ ਖੇਤਰ ਦੇ ਦੌਰੇ 'ਤੇ ਪਹੁੰਚਿਆ ਹੈ।
ਰਾਜਨਾਥ ਸਿੰਘ ਨੇ ਇੱਥੇ ਮਸੂਰੀ ਸਥਿਤ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕੈਡਮੀ ਦਾ ਵੀ ਦੌਰਾ ਕੀਤਾ। ਉਹ ਭਾਰਤ ਤਿੱਬਤ ਸਰਹੱਦ ਪੁਲਸ (ਆਈ. ਟੀ. ਬੀ. ਪੀ.) ਦੀ ਮਾਣਾ ਚੌਕੀ 'ਚ ਵੀ ਗਏ, ਜਿੱਥੇ ਉਨ੍ਹਾਂ ਨੇ ਬੀ. ਓ. ਪੀ., ਆਈ. ਟੀ. ਬੀ. ਪੀ. ਅਤੇ ਫੌਜ ਦੇ ਪ੍ਰੋਗਰਾਮ 'ਚ ਹਿੱਸਾ ਲਿਆ। ਗ੍ਰਹਿ ਮੰਤਰੀ ਸ਼ਾਮ 7:30 ਵਜੇ ਦੇ ਕਰੀਬ ਬਦਰੀਨਾਥ ਧਾਮ ਦੇ ਦਰਸ਼ਨ ਵੀ ਕਰਨਗੇ। ਉਨ੍ਹਾਂ ਨੇ ਅੱਜ ਦੁਪਹਿਰ ਓਲੀ 'ਚ ਕਰੀਬ 3 ਵਜੇ ਕਮਾਂਡੋ ਆਪਰੇਸ਼ਨ ਦਾ ਜਾਇਜਾ ਲਿਆ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਨੇ ਜੋਸ਼ੀਮਠ 'ਚ ਨਾਗਰਿਕ ਕਾਰਜਵਾਹੀ ਅਤੇ ਰਕਤਦਾਨ ਕੈਂਪ ਦਾ ਉਦਘਾਟਨ ਵੀ ਕੀਤਾ।
ਬੇਟੀ ਨੇ ਕੀਤੀ ਪੜ੍ਹਾਈ ਕਰਨ ਦੀ ਜਿੱਦ, ਪਰਿਵਾਰਕ ਮੈਬਰਾਂ ਨੇ ਹੱਥਾਂ-ਪੈਰਾਂ ਨੂੰ ਦਾਗ਼ਿਆ
NEXT STORY