ਨੈਸ਼ਨਲ ਡੈਸਕ– ਕੋਵਿਡ ਦੀ ਲਪੇਟ ’ਚ ਬੱਚਿਆਂ ਦੇ ਆਉਣ ਦੀ ਸੰਭਾਵਨਾ ਨੂੰ ਵੇਖਦੇ ਹੋਏ ਦੇਸ਼ ਦੇ ਹਸਪਤਾਲਾਂ ਨੇ ਸਥਿਤੀ ਨਾਲ ਨਜਿੱਠਣ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਹਸਪਤਾਲਾਂ ’ਚ ਬੱਚਿਆਂ ਨੂੰ ਦਾਖ਼ਲ ਕਰਨ ਦੀ ਸਥਿਤੀ ’ਚ ਉਨ੍ਹਾਂ ਦੇ ਮਾਪਿਆਂ ਨੂੰ ਵੀ ਵੱਖਰੇ ਤੌਰ ’ਤੇ ਬਿਸਤਰਿਆਂ ਦੀ ਗਿਣਤੀ ਵਧਾਉਣ ਦੀ ਯੋਜਨਾ ’ਤੇ ਕੰਮ ਕੀਤਾ ਜਾ ਰਿਹਾ ਹੈ। ਹਸਪਤਾਲ ਦੇ ਪ੍ਰਬੰਧਨ ਨੇ ਪੈਰਾ ਮੈਡੀਕਲ ਸਟਾਫ ਨੂੰ ਵਿਸ਼ੇਸ਼ ਟ੍ਰੇਨਿੰਗ ਦੇਣ ਅਤੇ ਮੌਜੂਦਾ ਉਪਕਰਣਾਂ ਨੂੰ ਬਦਲਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਕ ਰਿਪੋਰਟ ਮੁਤਾਬਕ ਮੁੰਬਈ ਦੇ ਮੁਲੁੰਡ ਇਲਾਕੇ ’ਚ ਸਥਿਤ ਫੋਰਟਿਸ ਹਸਪਤਾਲ ਦੇ ਕ੍ਰਿਟੀਕਲ ਕੇਅਰ ਦੇ ਨਿਰਦੇਸ਼ਕ ਅਤੇ ਮਹਾਰਾਸ਼ਟਰ ਦੇ ਕੋਵਿਡ ਵਰਕ ਫੋਰਸ ਦੇ ਮੈਂਬਰ ਰਾਹੁਲ ਪੰਡਿਤ ਦਾ ਕਹਿਣਾ ਹੈ ਕਿ ਮਹਾਰਾਸ਼ਟਰ ’ਚ ਵੱਡੇ ਪੱਧਰ ’ਤੇ ਵੱਡੇ ਆਕਾਰ ਦੇ ਕੋਵਿਡ ਕੇਂਦਰਾਂ ’ਚ ਬੱਚਿਆਂ ਦੇ ਹੀ ਲਈ ਬੁਨਿਆਦੀ ਢਾਂਚਾ ਤਿਆਰ ਕਰਨ ਦੀ ਯੋਜਨਾ ਸ਼ੁਰੂ ਹੋ ਚੁੱਕੀ ਹੈ। ਉਹ ਕਹਿੰਦੇ ਹਨ ਕਿ ਪ੍ਰਬੰਧ ਇਸ ਤਰ੍ਹਾਂ ਨਾਲ ਕੀਤੇ ਜਾ ਰਹੇ ਹਨ ਕਿ ਜੇਕਰ ਕਿਸੇ ਬੱਚੇ ਨੂੰ ਹਸਪਤਾਲ ’ਚ ਭਰਤੀ ਕਰਵਾਉਣਾ ਪੈਂਦਾ ਹੈ ਤਾਂ ਉਸ ਦੀ ਮਾਂ ਦੇ ਵੀ ਉੱਥੇ ਰਹਿਣ ਦਾ ਪ੍ਰਬੰਧ ਹੋਵੇਗਾ। ਇਲਾਜ ਦੀ ਗੁਣਵੱਤਾ ’ਤੇ ਵੀ ਕੰਮ ਚੱਲ ਰਿਹਾ ਹੈ ਅਤੇ ਇਸ ਦੇ ਲਈ ਸੂਬੇ ਦੇ ਸੀ. ਐੱਮ. ਉੱਧਵ ਠਾਕਰੇ ਬੱਚਿਆਂ ਦੀਆਂ ਬੀਮਾਰੀਆਂ ਦੇ ਮਾਹਿਰਾਂ ਨਾਲ ਬੈਠਕਾਂ ਵੀ ਕਰ ਚੁੱਕੇ ਹਨ।
ਇਹ ਵੀ ਪੜ੍ਹੋ– ਭਾਰਤ ’ਚ ਕੋਰੋਨਾ ਵੈਕਸੀਨ ਨੂੰ ਲੈ ਕੇ ਉੱਠ ਰਹੇ ਸਵਾਲ ਅਤੇ ਸ਼ੰਕਾਵਾਂ ਬਾਰੇ ਜਾਣੋ ਕੀ ਕਹਿੰਦੇ ਨੇ ਮਾਹਿਰ
ਹਸਪਤਾਲਾਂ ਨੂੰ ਅਪਨਾਉਣੇ ਹੋਣਗੇ ਆਧੁਨਿਕ ਤਰੀਕੇ
ਮੈਡੀਕਲ ਮਾਹਰਾਂ ਦਾ ਮੰਨਣਾ ਹੈ ਕਿ ਕੋਵਿਡ ਪੀੜਤ ਬੱਚਿਆਂ ਦੇ ਨਾਲ ਉਨ੍ਹਾਂ ਦੇ ਮਾਪਿਆਂ ਲਈ ਵੀ ਠਹਿਰਣ ਦੀ ਢੁੱਕਵੀਂ ਵਿਵਸਥਾ ਕਰਨੀ ਇਕ ਵੱਡੀ ਚੁਣੌਤੀ ਹੈ। ਚੇਨਈ ਦੇ ਅਪੋਲੋ ਹਸਪਤਾਲ ’ਚ ਛੂਤ ਰੋਗ ਵਿਭਾਗ ਦੇ ਸੁਰੇਸ਼ ਕੁਮਾਰ ਕਹਿੰਦੇ ਹਨ ਕਿ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਸਾਨੂੰ ਆਧੁਨਿਕ ਤਰੀਕੇ ਅਪਨਾਉਣੇ ਪੈਣਗੇ। ਉਹ ਕਹਿੰਦੇ ਹਨ ਕਿ ਮਾਪਿਆਂ ਦੇ ਆਰ. ਟੀ. ਪੀ. ਸੀ. ਆਰ. ਨੈਗੇਟਿਵ ਹੋਣ ’ਤੇ ਅਸੀਂ ਪੀੜਤ ਬੱਚਿਆਂ ਨਾਲ ਅਜਿਹੇ ਕਮਰਿਆਂ ’ਚ ਰੱਖਣ ਬਾਰੇ ਸੋਚ ਸਕਦੇ ਹਾਂ ਜਿਨ੍ਹਾਂ ’ਚ ਪਾਰਟੀਸ਼ਨ ਕੀਤੀ ਗਈ ਹੋਵੇ। ਉਨ੍ਹਾਂ ਦਾ ਮੰਨਣਾ ਹੈ ਕਿ 10-12 ਸਾਲਾਂ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਦੇ ਮਾਤਾ-ਪਿਤਾ ਨੂੰ ਹਸਪਤਾਲ ’ਚ ਵੱਖਰੇ ਕਮਰੇ ’ਚ ਰੱਖਿਆ ਜਾ ਸਕਦਾ ਹੈ। ਕੋਵਿਡ ਨਿਯਮਾਂ ਦੀ ਪਾਲਣਾ ਦੇ ਨਾਲ ਬੱਚਿਆਂ ਨੂੰ ਮਿਲਣ ਦਿੱਤਾ ਜਾ ਸਕਦਾ ਹੈ। ਮੌਜੂਦਾ ’ਚ ਕੋਵਿਡ ਹਸਪਤਾਲਾਂ ’ਚ ਮਰੀਜ਼ਾਂ ਦੇ ਨਾਲ ਮਾਪਿਆਂ ਦੇ ਰਹਿਣ ਦੀ ਇਜਾਜ਼ਤ ਨਹੀਂ ਹੈ ਪਰ ਸਮੇਂ ਦੀ ਮੰਗ ਅਨੁਸਾਰ ਬੱਚਿਆਂ ਦੇ ਮਾਮਲੇ ’ਚ ਵਿਵਸਥਾ ਬਦਲਣੀ ਹੋਵੇਗੀ।
ਇਹ ਵੀ ਪੜ੍ਹੋ– ਤੀਜੀ ਲਹਿਰ ਤੋਂ ਪਹਿਲਾਂ ਹੀ ਬੱਚਿਆਂ ’ਤੇ ਕੋਰੋਨਾ ਦਾ ਕਹਿਰ, ਇਸ ਸੂਬੇ ’ਚ ਸਾਹਮਣੇ ਆ ਰਹੇ ਡਰਾਉਣ ਵਾਲੇ ਅੰਕੜੇ
ਹਸਪਤਾਲਾਂ ਦੇ ਮੌਜੂਦਾ ਸਟਾਫ ’ਚ ਬਦਲਾਅ ਕਰਨ ਦੀ ਜ਼ਰੂਰਤ
ਮਣੀਪਾਲ ਹਸਪਤਾਲ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀ. ਈ. ਓ. ਦਿਲੀਪ ਹੋਸੇ ਕਹਿੰਦੇ ਹਨ ਕਿ ਯੋਜਨਾਵਾਂ ਪਹਿਲਾਂ ਤੋਂ ਹੀ ਜਾਰੀ ਸਨ ਅਤੇ ਅਗਲੇ ਕੁਝ ਮਹੀਨਿਆਂ ਦੇ ਅੰਦਰ ਉਨ੍ਹਾਂ ਦੇ ਕੋਲ ਬੱਚਿਆਂ ਲਈ ਜ਼ਿਆਦਾ ਵਿਆਪਕ ਅਤੇ ਉਨ੍ਹਾਂ ਦੇ ਅਨੁਕੂਲ ਬੁਨਿਆਦੀ ਢਾਂਚਾ ਹੋਵੇਗਾ।
ਮੁੰਬਈ ’ਚ 108 ਕੋਵਿਡ ਬੈੱਡ ਦੀ ਸਹੂਲਤ ਦੇਣ ਵਾਲੇ ਹਿੰਦੂਜਾ ਹਸਪਤਾਲ ਦਾ ਕਹਿਣਾ ਹੈ ਕਿ ਬੈੱਡ ਦੇ ਦੁਬਾਰਾ ਅਲਾਟ ਕਰਨ ਦੀ ਯੋਜਨਾ ਹੈ। ਹਿੰਦੂਜਾ ਹਸਪਤਾਲ ਦੇ ਮੁੱਖ ਸੰਚਾਲਨ ਅਧਿਕਾਰੀ ਜੁਆਏ ਚੱਕਰਵਰਤੀ ਦਾ ਕਹਿਣਾ ਹੈ ਕਿ ਸਾਡੀ ਯੋਜਨਾ 28 ਬੈੱਡ ਵਾਲੇ ਕੋਵਿਡ ਆਈ. ਸੀ. ਯੂ. ’ਚ ਬੱਚਿਆਂ ਲਈ 4 ਬੈੱਡ ਅਲਾਟ ਕਰਨ ਦੀ ਹੈ।
ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਦੇ ਨਿਰਦੇਸ਼ਕ ਚਾਈਲਡ ਸਪੈਸ਼ਲਿਸਟ ਕ੍ਰਿਸ਼ਨ ਚੁੱਘ ਨੇ ਕਿਹਾ ਕਿ ਫੋਰਟਿਸ ਬੱਚਿਆਂ ਦੇ ਇਲਾਜ ਲਈ ਆਪਣੀ ਸਮਰੱਥਾ ਨੂੰ ਵਧਾਉਣ ਦੇ ਤਰੀਕਿਆਂ ’ਤੇ ਵਿਚਾਰ ਕਰ ਰਿਹਾ ਹੈ। ਚੁੱਘ ਨੇ ਕਿਹਾ ਹੈ ਕਿ ਸਾਨੂੰ ਇਸ ਵੇਲੇ ਮੌਜੂਦਾ ਸਟਾਫ ’ਚ ਹੀ ਬਦਲਾਅ ਕਰਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ– ਸਾਵਧਾਨ! ਹਵਾ ’ਚ 10 ਮੀਟਰ ਅੱਗੇ ਤਕ ਫੈਲ ਸਕਦੈ ਕੋਰੋਨਾ, ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਬੱਚਿਆਂ ਦੀ ਉਮਰ ਵੱਧ ਹੋਣ ’ਤੇ ਲੱਛਣ ਵੀ ਹੁੰਦੇ ਹਨ ਜ਼ਿਆਦਾ
ਮੀਡੀਆ ’ਚ ਦਿੱਤੇ ਗਏ ਇਕ ਬਿਆਨ ’ਚ ਦਿੱਲੀ ’ਚ ਬੱਚਿਆਂ ਲਈ ਸੁਪਰ ਸਪੈਸ਼ਲਿਸਟੀ ਹਸਪਤਾਲ ਰੇਨਬੋ ਹਾਸਪਿਟਲ ’ਚ ਬਾਲ ਵਿਭਾਗ ਦੇ ਸਹਾਇਕ ਡਾਇਰੈਕਟਰ ਜਨਰਲ ਨਿਤਿਨ ਵਰਮਾ ਨੇ ਦੱਸਿਆ ਕਿ ਇਸ ਵਾਰ ਕੋਰੋਨਾ ਨਾਲ ਕਾਫੀ ਗਿਣਤੀ ’ਚ ਬੱਚੇ ਵੀ ਪੀੜਤ ਹੋਏ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਦਿਨ ’ਚ ਵੀਡੀਓ ਕਾਨਫਰੰਸ ’ਤੇ 40 ਮਾਮਲਿਆਂ ’ਚ ਸਲਾਹ ਦਿੱਤੀ ਹੈ, ਜਦ ਕਿ ਪਿਛਲੇ ਸਾਲ ਬੜੀ ਮੁਸ਼ਕਿਲ ਨਾਲ ਅਜਿਹੇ ਬੱਚੇ ਆਏ ਸਨ। ਬੱਚਿਆਂ ਦੀ ਉਮਰ ਵੱਧ ਹੋਣ ’ਤੇ ਉਨ੍ਹਾਂ ’ਚ ਲੱਛਣ ਵੀ ਜ਼ਿਆਦਾ ਹੁੰਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਕੋਵਿਡ ਇਲਾਜ ਲਈ ਹਸਪਤਾਲ ’ਚ ਭਰਤੀ ਹੋਣ ਵਾਲੇ ਬੱਚਿਆਂ ’ਚੋਂ ਕੁਝ ਸ਼ੂਗਰ ਤੋਂ ਪੀੜਤ ਸਨ ਅਤੇ ਕਈਆਂ ਨੂੰ ਨਿਮੋਨੀਆ ਹੋਇਆ ਸੀ।
ਓਧਰ ਹੈਦਰਾਬਾਦ ’ਚ ਮਲਕਪੇਟ ’ਚ ਯਸ਼ੋਧਾ ਹਾਸਪਿਟਲ ’ਚ ਚਾਈਲਡ ਸਪੈਸ਼ਲਿਸਟ ਸ੍ਰੀਨਿਵਾਸ ਮਿਦੀਵੇਲੀ ਨੇ ਮਹਿਸੂਸ ਕੀਤਾ ਹੈ ਕਿ ਬੱਚਿਆਂ ’ਚ ਕੋਵਿਡ ਦੇ ਲੱਛਣਾਂ ਅਤੇ ਚਿਤਾਵਨੀ ਸੰਕੇਤਾਂ ਬਾਰੇ ਮਾਤਾ-ਪਿਤਾ ਵਿਚਾਲੇ ਜਾਗਰੂਕਤਾ ਵਧਾਉਣੀ ਜ਼ਰੂਰੀ ਹੈ, ਤਾਂ ਕਿ ਇਸ ਦਾ ਜ਼ਿਆਦਾ ਜਲਦ ਪਤਾ ਲਗਾਇਆ ਜਾ ਸਕੇ। ਮਿਦੀਵੇਲੀ ਨੇ ਕਿਹਾ ਕੋਵਿਡ ਟੀਕੇ ਲਈ ਬੱਚਿਆਂ ’ਚ ਕਲੀਨਿਕਲ ਟ੍ਰੇਨਿੰਗ ਸ਼ੁਰੂ ਕਰਨ ਲਈ ਇਹ ਮਹੱਤਵਪੂਰਨ ਹੈ ਅਤੇ ਨਮੂਨੀਆਂ ਦੀ ਗੰਭੀਰ ਸਮੱਸਿਆ ਨੂੰ ਰੋਕਣ ਲਈ ਇੰਫਲੂਏਂਜ਼ਾ ਦੇ ਟੀਕੇ ਦੇਣੇ ਵੀ ਜ਼ਰੂਰੀ ਹਨ।
ਇਹ ਵੀ ਪੜ੍ਹੋ– WHO ਦੀ ਪ੍ਰਮੁੱਖ ਵਿਗਿਆਨੀ ਨੇ ਭਾਰਤ ’ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਦਿੱਤੀ ਨਵੀਂ ਚਿਤਾਵਨੀ
ਬੱਚਿਆਂ ਲਈ ਵੱਖਰੇ ਤੌਰ ’ਤੇ ਲੈਣੇ ਹੋਣਗੇ ਮਕੈਨੀਕਲ ਵੈਂਟੀਲੇਟਰ ਅਤੇ ਉਪਕਰਨ
ਬੱਚਿਆਂ ਲਈ ਵਰਤੇ ਜਾਣ ਵਾਲੇ ਮੈਡੀਕਲ ਵੈਂਟੀਲੇਟਰ ਅਤੇ ਐੱਚ. ਐੱਫ. ਐੱਨ. ਸੀ. ਮਸ਼ੀਨਾਂ ਬਾਲਗਾਂ ਦੀਆਂ ਮਸ਼ੀਨਾਂ ਨਾਲੋਂ ਥੋੜ੍ਹੀਆਂ ਜਿਹੀਆਂ ਵੱਖ ਹਨ। ਅਜਿਹੇ ’ਚ ਲੋੜੀਂਦੀ ਗਿਣਤੀ ’ਚ ਖਰੀਦ ਅਤੇ ਹਸਪਤਾਲ ਆਧਾਰਿਤ ਇਲਾਜ ਪ੍ਰੋਟੋਕੋਲ ਨਾਲ ਘਰ ’ਚ ਇਲਾਜ ਦਾ ਪ੍ਰੋਟੋਕੋਲ ਤਿਆਰ ਕਰਨਾ ਵੀ ਜ਼ਰੂਰੀ ਹੈ। ਦੇਸ਼ ਦੇ ਪ੍ਰਮੁੱਖ ਇਨਵੇਸਿਵ ਵੈਂਟੀਲੇਟਰ ਨਿਰਮਾਤਾਵਾਂ ਚੋਂ ਇਕ ਸਕੈਨਰੇ ਟੈਕਨਾਲੋਜੀਜ਼ ਦੇ ਸੰਸਥਾਪਕ ਵੀ ਅਲਵਾ ਨੇ ਕਿਹਾ ਕਿ ਉਨ੍ਹਾਂ ਦੇ ਵੈਂਟੀਲੇਟਰ ਬੱਚਿਆਂ ਦੇ ਹਿਸਾਬ ਨਾਲ ਤਿਆਰ ਹਨ ਪਰ ਤਿੰਨ ਕਿਲੋਗ੍ਰਾਮ ਤੋਂ ਘੱਟ ਵਜ਼ਨ ਵਾਲੇ ਬੱਚਿਆਂ ਨੂੰ ਨਿਊ ਨੇਟਲ ਵੈਂਟੀਲੇਸ਼ਨ ਮਸ਼ੀਨਾਂ ਦੀ ਜ਼ਰੂਰਤ ਹੈ, ਜੋ ਮਸ਼ੀਨ ਕੰਪਲੀਕੇਟਡ ਹੋਣ ਦੇ ਨਾਲ ਹੀ ਮਹਿੰਗੀ ਵੀ ਹੈ। ਅਲਵਾ ਨੇ ਕਿਹਾ ਕਿ ਸਿਰਫ ਤੀਜੀ ਸ਼੍ਰੇਣੀ ਦੇ ਹਸਪਤਾਲਾਂ ’ਚ ਨਿਊ ਨੇਟਲ ਆਈ. ਸੀ. ਯੂ. ’ਚ ਹੀ ਅਜਿਹੀਆਂ ਮਸ਼ੀਨਾਂ ਹੋਣਗੀਆਂ।
ਇਹ ਵੀ ਪੜ੍ਹੋ– ਝਾੜੂ-ਪੋਚਾ ਕਰਨ ਵਾਲੀ ਬਣ ਗਈ ਡਾਕਟਰ, ਗਰਭਵਤੀ ਦੀ ਮੌਤ, ਜ਼ਿੰਦਾ ਬੱਚੇ ਨੂੰ ਡਸਟਬਿਨ ’ਚ ਸੁੱਟਿਆ
ਬੱਚਿਆਂ ਦੇ ਇਲਾਜ ਲਈ ਅਜੇ ਦਵਾਈਆਂ ਹਨ ਘੱਟ
ਬੱਚਿਆਂ ਦੇ ਇਲਾਜ ਲਈ ਅਜੇ ਦਵਾਈਆਂ ਦੀ ਉਪਲੱਬਧਤਾ ਦਾ ਵੀ ਘੱਟ ਹੈ। ਇਸ ਲਈ ਉਨ੍ਹਾਂ ਦੇ ਇਲਾਜ ਦਾ ਸਹੀ ਤਰੀਕਾ ਅਪਨਾਉਣਾ ਡਾਕਟਰਾਂ ਦੀ ਪਹਿਲੀ ਤਰਜੀਹ ਹੈ। ਇਲਾਜ ਦੇ ਤਰੀਕੇ ’ਚ ਦੱਸਿਆ ਜਾ ਸਕਦਾ ਹੈ ਕਿ ਬੱਚਿਆਂ ਨੂੰ ਆਕਸੀਜਨ ਕਿਸ ਤਰ੍ਹਾਂ ਦੇਣੀ ਹੈ, ਦੂਸਰਾ ਕਿਹੜਾ ਇਲਾਜ ਕਰਨਾ ਹੈ ਤੇ ਕਿਹੜੀ ਦਵਾਈ ਉਨ੍ਹਾਂ ਨੂੰ ਦਿੱਤੀ ਜਾ ਸਕਦੀ ਹੈ। ਡਾਕਟਰ ਉਮੀਦ ਕਰ ਰਹੇ ਹਨ ਕਿ ਬੱਚਿਆਂ ’ਚ ਵੱਡਿਆਂ ਵਾਂਗ ਇਮਿਊਨ ਸਿਸਟਮ ਦੇ ਹਰਕਤ ’ਚ ਆਉਣ ’ਤੇ ਅੰਗਾਂ ’ਚ ਸੋਜ਼ਿਸ਼ ਆਉਣ ਦੀ ਸਮੱਸਿਆ ਨਹੀਂ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਦਾ ਇਮਿਊਨ ਸਿਸਟਮ ਇੰਨਾ ਵਿਕਸਤ ਹੀ ਨਹੀਂ ਹੁੰਦਾ ਕਿ ਅਜਿਹੀ ਪ੍ਰਤੀਕਿਰਿਆ ਦੇ ਸਕਣ ਪਰ ਬੱਚਿਆਂ ’ਚ ਮਲਟੀ ਸਿਸਟਮ ਇਨਫਲਾਮੇਟਰੀ ਸਿੰਡ੍ਰੋਮ (ਐੱਮ. ਆਈ. ਐੱਸ.-ਸੀ.) ਵੇਖਿਆ ਗਿਆ ਹੈ। ਇੰਡੀਅਨ ਅਕੈਡਮੀ ਆਫ ਪੀਡੀਆਟ੍ਰਿਕਸ ਦਾ ਕਹਿਣਾ ਹੈ ਬੱਚਿਆਂ ’ਤੋਂ ਬਾਲਗਾਂ ਨੂੰ ਇਨਫੈਕਸ਼ਨ ਫੈਲ ਸਕਦਾ ਹੈ ਪਰ ਉਹ ਗੰਭੀਰ ਨਹੀਂ ਹੋਵੇਗਾ।
ਇਹ ਵੀ ਪੜ੍ਹੋ– ਕੋਵਿਡ ਖ਼ਿਲਾਫ਼ ਲੜਾਈ ’ਚ ਭਾਰਤ ਲਈ ਚੰਗਾ ਸੰਕੇਤ, ਤੇਜ਼ੀ ਨਾਲ ਠੀਕ ਹੋ ਰਹੇ ਮਰੀਜ਼
ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਸੂਬਿਆਂ ਨੂੰ ਹੁਕਮ
ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਵੀ ਹਾਲ ਹੀ ’ਚ ਸਾਰੇ ਸੂਬਿਆਂ ਨੂੰ ਕਿਹਾ ਹੈ ਕਿ ਕੋਵਿਡ ਦੀ ਤੀਸਰੀ ਲਹਿਰ ਨਵਜਾਤ ਅਤੇ ਥੋੜੇ ਵੱਡੇ ਬੱਚਿਆਂ ਲਈ ਖ਼ਤਰਾ ਭਰਪੂਰ ਰਹਿਣ ਦੇ ਖ਼ਦਸ਼ੇ ਦਰਮਿਆਨ ਦੇਸ਼ ’ਚ ਨਵਜਾਤਾਂ ਅਤੇ ਬੱਚਿਆਂ ਦੀ ਮੈਡੀਕਲ ਦੇਖਭਾਲ ਲਈ ਜ਼ਰੂਰੀ ਸਿਹਤ ਸੇਵਾ ਸਹੂਲਤਾਂ ਦੇ ਅੰਕੜੇ ਮੁਹੱਈਆ ਕਰਵਾਉਣ। ਸੂਬਿਆਂ ਨੂੰ ਕਿਹਾ ਗਿਆ ਹੈ ਕਿ ਉਹ ਪਿਛਲੇ ਤਿੰਨ ਸਾਲਾਂ ’ਚ ਇਨ੍ਹਾਂ ਸਿਹਤ ਸੇਵਾ ਇਕਾਈਆਂ ’ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਅਤੇ ਚਾਈਲਡ ਸਪੈਸ਼ਲਿਸਟ ਨਰਸਾਂ, ਸਹਾਇਕ ਕਰਮਚਾਰੀਆਂ, ਪੈਰਾਮੈਡੀਕਲ ਕਰਮਚਾਰੀਆਂ ਦੀ ਗਿਣਤੀ ਦੀ ਵੀ ਜਾਣਕਾਰੀ ਦੇਣ। ਜਾਣਕਾਰ ਇਸ ਲਈ ਜੁਟਾਈ ਜਾ ਰਹੀ ਹੈ ਕਿ ਸਿਹਤ ਸੇਵਾ ਦੀ ਸਥਿਤੀ, ਹਿਊਮਨ ਰਿਸੋਰਸਿਸ, ਬੁਨਿਆਦੀ ਢਾਂਚੇ, ਉਪਕਰਣ ਅਤੇ ਰਿਕਾਰਡ ਦੀ ਸਥਿਤੀ ਦਾ ਅੰਦਾਜ਼ਾ ਮਿਲ ਸਕੇ।
ਨੂੰਹ ਅਤੇ ਉਸ ਦੇ ਪੇਕੇ ਵਾਲਿਆਂ ਦੀਆਂ ਧਮਕੀਆਂ ਤੋਂ ਤੰਗ ਬਜ਼ੁਰਗ ਜੋੜੇ ਨੇ ਕੀਤੀ ਖ਼ੁਦਕੁਸ਼ੀ
NEXT STORY