ਹਰਿਆਣਾ- ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਕੋਰੋਨਾ ਦੌਰਾਨ ਬਿਹਤਰੀਨ ਕੰਮ ਕਰਨ ਵਾਲੇ ਸਿਹਤ ਵਿਭਾਗ ਦੇ ਕਰਮੀਆਂ ਨੂੰ ਰਾਜ-ਜ਼ਿਲ੍ਹਾ ’ਤੇ ਸਨਮਾਨਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਾਰੇ ਮੈਂਬਰਾਂ ਦਾ ਟੀਕਾਕਰਨ ਹੋਣ ਵਾਲੇ ਘਰ ‘ਗਰੀਨ ਸਟਾਰ ਹਾਊਸ’ ਦੇ ਨਾਮ ਨਾਲ ਜਾਣੇ ਜਾਣਗੇ ਤਾਂ ਕਿ ਹੋਰ ਲੋਕ ਵੀ ਵੈਕਸੀਨ ਲਗਾਉਣ ਲਈ ਉਤਸ਼ਾਹਤ ਹੋ ਸਕਣ। ਵਿਜ ਨੇ ਕਿਹਾ ਕਿ ਰਾਜ ਦੀਆਂ ਸਾਰੀਆਂ 92 ਨਗਰਪਾਲਿਕਾਵਾਂ ’ਚ ਤਾਇਨਾਤ ਸਾਰੇ ਕਰਮੀਆਂ ਦਾ ਵੀ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜ ’ਚ ਕੁੱਲ 40 ਕੋਰੋਨਾ ਜਾਂਚ ਪ੍ਰਯੋਗਸ਼ਾਲਾਵਾਂ ਹਨ, ਜਿਨ੍ਹਾਂ ’ਚੋਂ 19 ਸਰਕਾਰੀ ਅਤੇ 21 ਨਿੱਜੀ ਹਨ। ਇਨ੍ਹਾਂ ’ਚ ਹਰ ਦਿਨ ਲਗਭਗ 1.30 ਲੱਖ ਸੈਂਪਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਰਾਜ ਦੇ ਫਤਿਹਾਬਾਦ, ਹਿਸਾਰ, ਨਾਰਨੌਲ, ਕੁਰੂਕੁਸ਼ੇਤਰ, ਚਰਖੀ-ਦਾਦਰੀ, ਕੈਥਲ, ਝੱਜਰ ਅਤੇ ਪਲਵਲ ’ਚ 8 ਨਵੀਆਂ ਮੋਲੀਕਿਊਲਰ ਪ੍ਰਯੋਗਸ਼ਾਲਾਵਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਚੈਟਿੰਗ ਕਰਨ ਤੋਂ ਰੋਕਣ ’ਤੇ ਗੁੱਸੇ ’ਚ ਆਈ ਪਤਨੀ ਨੇ ਪਤੀ ਦੇ ਤੋੜ ਦਿੱਤੇ ਦੰਦ
ਇਸੇ ਤਰ੍ਹਾਂ ਰਾਜ ਦੇ ਲਗਭਗ 1.73 ਕਰੋੜ ਲੋਕਾਂ ਦੀ ਹੁਣ ਤੱਕ ਜਾਂਚ ਕੀਤੀ ਜਾ ਚੁਕੀ ਹੈ। ਇਨ੍ਹਾਂ ’ਚੋਂ 65 ਫੀਸਦੀ ਲੋਕਾਂ ’ਚ ਆਈ.ਐੱਲ.ਆਈ. (ਇਨਫਿਊਂਜਾ ਲਾਈਕ ਇਲਨੈੱਸ) ਦੇ ਲੱਛਣ ਪਾਏ ਗਏ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਘਰ-ਘਰ ਜਾ ਕੇ ਯੋਗ ਲੋਕਾਂ ਨੂੰ ਕੋਰੋਨਾ ਦਾ ਦੂਜਾ ਟੀਕਾਕਰਨ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਰਾਜ ’ਚ 23 ਸਤੰਬਰ ਤੱਕ ਕੁੱਲ 2,17,79,655 ਲੋਕਾਂ ਦੀ ਟੀਕਾਕਰਨ ਕੀਤਾ ਗਿਆ ਹੈ, ਜਿਨ੍ਹਾਂ ’ਚੋਂ 1,59,86,337 ਲੋਕਾਂ ਨੂੰ ਪਹਿਲਾ ਅਤੇ 57,93,318 ਦਾ ਦੂਜਾ ਟੀਕਾਕਰਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸਿਹਤ ਦੇਖਭਾਲ ਕਰਮੀਆਂ ’ਚ 99 ਫੀਸਦੀ ਨੂੰ ਪਹਿਲਾ ਅਤੇ 93 ਫੀਸਦੀ ਨੂੰ ਦੂਜਾ ਟੀਕਾ ਲਗਾਇਆ ਜਾ ਚੁਕਿਆ ਹੈ। ਅਨਿਲ ਵਿਜ ਨੇ ਕਿਹਾ ਕਿ ਉਹ ਹਰਿਆਣਾ ਨੂੰ ਆਕਸੀਜਨ ਦੇ ਮਾਮਲੇ ’ਚ ਆਤਮਨਿਰਭਰ ਬਣਾਉਣਾ ਚਾਹੁੰਦੇ ਹਨ ਅਤੇ ਇਸ ਲਈ ਪ੍ਰਧਾਨ ਮੰਤਰੀ ਕੇਅਰਜ਼ ਫੰਡ ਤੋਂ ਮਿਲੇ 40 ਪੀ.ਐੱਸ.ਏ. ਪਲਾਂਟ ’ਚੋਂ 39 ਨੂੰ ਚਾਲੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ਦੇ ਕਾਜ਼ਾ ’ਚ ਸ਼ੁਰੂ ਹੋਇਆ ਦੁਨੀਆ ਦਾ ਸਭ ਤੋਂ ਉੱਚਾ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਕੋਰਟ ਨੇ ਪੁੱਛਿਆ- ਮੱਖਣ ਚੋਰੀ ਬਾਲ ਲੀਲਾ ਤਾਂ ਮਠਿਆਈ ਚੋਰੀ ਅਪਰਾਧ ਕਿਵੇਂ? ਜਾਣੋ ਕੀ ਹੈ ਪੂਰਾ ਮਾਮਲਾ
NEXT STORY