Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 07, 2026

    7:16:32 AM

  • gold and silver prices hike

    Gold Silver Price: ਸੋਨੇ ਅਤੇ ਚਾਂਦੀ ਦੀਆਂ...

  • navjot kaur sidhu formed her new party

    ਨਵਜੋਤ ਕੌਰ ਸਿੱਧੂ ਦਾ ਵੱਡਾ ਸਿਆਸੀ ਧਮਾਕਾ, ਬਣਾਈ...

  • roshan healthcare ayurvedic treatment

    ਪੁਰਸ਼ਾਂ ਦੀ ਅੰਦਰੂਨੀ ਕਮਜ਼ੋਰੀ ਦੂਰ ਕਰਨ 'ਚ ਸੋਨੇ...

  • punjab police transfers several senior ips officers  see list

    ਪੰਜਾਬ ਪੁਲਸ ਦੇ ਸੀਨੀਅਰ IPS ਅਧਿਕਾਰੀਆਂ ਦੇ ਹੋਏ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • Jalandhar
  • 2012 ਪਿੱਛੋਂ ਕਿਵੇਂ ਹਾਸ਼ੀਏ ’ਤੇ ਚਲੀ ਗਈ ਬਸਪਾ, ਕੀ ਕੇਂਦਰੀ ਏਜੰਸੀਆਂ ਨੇ ਡੁਬੋਈ ਮਾਇਆਵਤੀ ਦੀ ਬੇੜੀ!

NATIONAL News Punjabi(ਦੇਸ਼)

2012 ਪਿੱਛੋਂ ਕਿਵੇਂ ਹਾਸ਼ੀਏ ’ਤੇ ਚਲੀ ਗਈ ਬਸਪਾ, ਕੀ ਕੇਂਦਰੀ ਏਜੰਸੀਆਂ ਨੇ ਡੁਬੋਈ ਮਾਇਆਵਤੀ ਦੀ ਬੇੜੀ!

  • Edited By Disha,
  • Updated: 14 Apr, 2024 11:43 AM
Jalandhar
how bsp became marginalized after 2012  did central agencies sink mayawati boat
  • Share
    • Facebook
    • Tumblr
    • Linkedin
    • Twitter
  • Comment

ਜਲੰਧਰ/ਉੱਤਰ ਪ੍ਰਦੇਸ਼- ਸਾਲ 2012 ’ਚ ਉੱਤਰ ਪ੍ਰਦੇਸ਼ ਵਿਚ ਸੱਤਾ ਗੁਆਉਣ ਅਤੇ 2014 ’ਚ ਨਰਿੰਦਰ ਮੋਦੀ ਦੇ ਮਾਰਗਦਰਸ਼ਨ ਵਾਲੀ ਭਾਜਪਾ ਦੇ ਉਦੈ ਤੋਂ ਬਾਅਦ ਬਹੁਜਨ ਸਮਾਜ ਪਾਰਟੀ (ਬਸਪਾ) ਲਗਾਤਾਰ ਹਾਸ਼ੀਏ ’ਤੇ ਚੱਲ ਰਹੀ ਹੈ। ਜਾਣਕਾਰਾਂ ਮੁਤਾਬਕ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਬਸਪਾ ਕਾਫੀ ਕਮਜ਼ੋਰ ਹੋ ਚੁੱਕੀ ਹੈ। ਇਨ੍ਹਾਂ ਚੋਣਾਂ ਵਿਚ ਵੀ ਜੇ ਬਸਪਾ ਵੋਟ ਸ਼ੇਅਰ ਦੀ ਗਿਰਾਵਟ ਦੇ ਨਾਲ ਹਾਰ ਦਾ ਸਾਹਮਣਾ ਕਰਦੀ ਹੈ ਤਾਂ ਪਾਰਟੀ ਲਈ ਮੁੜ ਉਭਰ ਸਕਣਾ ਮੁਸ਼ਕਲ ਹੋਵੇਗਾ। ਇਕ ਰਿਪੋਰਟ ਮੁਤਾਬਕ ਬਸਪਾ ਦੇ ਸਮਰਥਕਾਂ ਨੂੰ ਹੁਣ ਲੱਗਣ ਲੱਗਾ ਹੈ ਕਿ ਉੱਤਰ ਪ੍ਰਦੇਸ਼ ’ਚ ਬਸਪਾ 80 ਸੀਟਾਂ ਦੇ ਮੁਕਾਬਲੇ ’ਚ ਨਹੀਂ ਹੈ। ਬਸਪਾ ਦੀ ਪ੍ਰਧਾਨ ਮਾਇਆਵਤੀ ਦੇ ਸਮਰਥਕਾਂ ਤੇ ਵਿਰੋਧੀਆਂ ਵਿਚਾਲੇ ਚਰਚਾ ਹੈ ਕਿ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਤੇ ਹੋਰ ਕੇਂਦਰੀ ਸਰਕਾਰੀ ਏਜੰਸੀਆਂ ਦੇ ਡਰ ਨੇ ਉਨ੍ਹਾਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਤੋਂ ਇਲਾਵਾ ਮਾਮਲੇ ਨਾਲ ਜੁੜੇ ਜਾਣਕਾਰ ਪਰਿਵਾਰਵਾਦ ਦੀ ਸਿਆਸਤ ਅਤੇ ਦੂਜੀ ਕਤਾਰ ਦੀ ਲੀਡਰਸ਼ਿਪ ਦੀ ਘਾਟ ਨੂੰ ਵੀ ਬਸਪਾ ਦੇ ਪਤਨ ਲਈ ਜ਼ਿੰਮੇਵਾਰ ਮੰਨਦੇ ਹਨ।

ਸਪਾ ਨੇ ਕਿਉਂ ਨਹੀਂ ਕੀਤੇ ਗੱਠਜੋੜ ਦੇ ਯਤਨ

ਬਸਪਾ ਨੂੰ 2014 ਦੀਆਂ ਲੋਕ ਸਭਾ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ ’ਚ 20 ਫੀਸਦੀ ਤੋਂ ਵੱਧ ਵੋਟਾਂ ਮਿਲੀਆਂ ਸਨ ਪਰ 2019 ਦੀਆਂ ਚੋਣਾਂ ਵਿਚ 19 ਫੀਸਦੀ ਵੋਟਾਂ ਦੇ ਨਾਲ 10 ਸੀਟਾਂ ਹਾਸਲ ਕਰਨ ਤੋਂ ਬਾਅਦ ਸਪਸ਼ਟ ਹੋ ਚੁੱਕਾ ਹੈ ਕਿ ਉਹ ਆਪਣੇ ਸਹਿਯੋਗੀਆਂ ਨੂੰ ਵੋਟ ਟਰਾਂਸਫਰ ਕਰਨ ਦੇ ਮਾਮਲੇ ’ਚ ਸੀਮਿਤ ਹੋ ਚੁੱਕੀ ਹੈ। ਇਹੀ ਕਾਰਨ ਹੈ ਕਿ ਸਮਾਜਵਾਦੀ ਪਾਰਟੀ ਨੇ ਵੀ ਇਸ ਵਾਰ ਬਸਪਾ ਨਾਲ ਗੱਠਜੋੜ ਕਰਨ ਦਾ ਕੋਈ ਯਤਨ ਨਹੀਂ ਕੀਤਾ। ਮਾਇਆਵਤੀ ਦੇ ਸਮਰਥਕ ਤੇ ਵਿਰੋਧੀ ਦੋਵੇਂ ਇਹ ਦਲੀਲ ਦਿੰਦੇ ਹੋਏ ਨਜ਼ਰ ਆਉਂਦੇ ਹਨ ਕਿ ਮਾਇਆਵਤੀ ’ਤੇ ਜੇਲ ਜਾਣ ਤੋਂ ਬਚਣ ਅਤੇ ਸਿਆਸੀ ਤੌਰ ’ਤੇ ਸਰਗਰਮ ਨਾ ਹੋਣ ਦਾ ਭਾਰੀ ਦਬਾਅ ਹੈ। ਉਹ ਵਿਰੋਧੀ ਰੈਂਕ ਦੇ ਕਈ ਆਗੂਆਂ ਜਿਵੇਂ ਹੇਮੰਤ ਸੋਰੇਨ, ਕੇ. ਕਵਿਤਾ, ਮਨੀਸ਼ ਸਿਸੋਦੀਆ ਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੀਆਂ ਉਦਾਹਰਣਾਂ ਵੀ ਦਿੰਦੇ ਹਨ। ਬਸਪਾ ਦਾ ਆਧਾਰ 2022 ’ਚ ਉਸ ਵੇਲੇ ਜ਼ਮੀਨ ’ਤੇ ਡਿੱਗਦਾ ਹੋਇਆ ਨਜ਼ਰ ਆਇਆ ਜਦੋਂ ਵਿਧਾਨ ਸਭਾ ਚੋਣਾਂ ਵਿਚ ਉਸ ਨੂੰ 13 ਫੀਸਦੀ ਵੋਟ ਸ਼ੇਅਰ ਦੇ ਨਾਲ ਇਕੋ ਸੀਟ ’ਤੇ ਜਿੱਤ ਮਿਲੀ।

ਪਰਿਵਾਰ ਦੇ ਮੈਂਬਰਾਂ ਤੋਂ ਕਿੰਨਾ ਨੁਕਸਾਨ?

ਬਸਪਾ ਸੁਪਰੀਮੋ ਦੇ ਸਮਰਥਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਕਾਰਨ ਵੀ ਪਾਰਟੀ ਨੂੰ ਨੁਕਸਾਨ ਉਠਾਉਣਾ ਪਿਆ ਹੈ। ਉਨ੍ਹਾਂ ਦੇ ਕੁਝ ਵਿਰੋਧੀਆਂ ਤੇ ਸਮਰਥਕਾਂ ’ਚ ਇਹ ਚਰਚਾ ਵੀ ਰਹਿੰਦੀ ਹੈ ਕਿ ਮਾਇਆਵਤੀ ਨੇ ਸਰਗਰਮ ਤੌਰ ’ਤੇ ਪ੍ਰਚਾਰ ਨਾ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਏਜੰਸੀਆਂ ਉਨ੍ਹਾਂ ਦੇ ਭਰਾ ਆਨੰਦ ਕੁਮਾਰ ਅਤੇ ਭਤੀਜੇ ਤੇ ਸਿਆਸੀ ਉੱਤਰਾਧਿਕਾਰੀ ਆਕਾਸ਼ ਆਨੰਦ ਨੂੰ ਨਿਸ਼ਾਨਾ ਬਣਾਉਣਗੀਆਂ। ਇਹ ਵੀ ਇਕ ਕਾਰਨ ਦੱਸਿਆ ਜਾ ਰਿਹਾ ਹੈ ਕਿ ਮਾਇਆਵਤੀ ਨੇ ਵਿਰੋਧੀ ਭਾਰਤੀ ਧੜੇ ’ਚ ਸ਼ਾਮਲ ਹੋਣ ਦਾ ਕੋਈ ਯਤਨ ਨਹੀਂ ਕੀਤਾ। ਮਾਮਲੇ ਨਾਲ ਸਬੰਧਤ ਜਾਣਕਾਰ ਬਸਪਾ ਦੇ ਪਤਨ ਦੇ ਇਤਿਹਾਸਕ ਕਾਰਨ ਦੱਸਦੇ ਹੋਏ ਇਹ ਵੀ ਕਹਿੰਦੇ ਹਨ ਕਿ 2007 ਦੀਆਂ ਯੂ. ਪੀ. ਵਿਧਾਨ ਸਭਾ ਚੋਣਾਂ ’ਚ ਆਪਣੇ ਦਮ ’ਤੇ ਬਹੁਮਤ ਹਾਸਲ ਕਰਨ ਤੋਂ ਬਾਅਦ 2009 ਦੀਆਂ ਲੋਕ ਸਭਾ ਚੋਣਾਂ ਵਿਚ ਖੁਦ ਨੂੰ ਇਕ ਕੌਮੀ ਪਾਰਟੀ ਦੇ ਤੌਰ ’ਤੇ ਉਭਾਰਨ ਦੀ ਕਵਾਇਦ ਸ਼ੁਰੂ ਹੋ ਚੁੱਕੀ ਸੀ। ਇਸ ਦੌਰਾਨ ਦੂਜੀ ਕਤਾਰ ਤੋਂ ਬਿਨਾਂ ਹੀ ਮਾਇਆਵਤੀ ਨੇ ਪਾਰਟੀ ਸੁਪਰੀਮੋ ਦੀ ਵਾਗਡੋਰ ਆਪਣੇ ਹੱਥਾਂ ਵਿਚ ਲੈ ਲਈ। ਬਸਪਾ ਇਸ ਦੌਰ ’ਚ ਸਮਾਜਿਕ ਅੰਦੋਲਨ ਨਾਲ ਚੋਣ ਮਸ਼ੀਨ ਵਾਲੀ ਪਾਰਟੀ ਦੇ ਤੌਰ ’ਤੇ ਬਦਲਦੀ ਚਲੀ ਗਈ ਅਤੇ ਕਾਂਸ਼ੀ ਰਾਮ ਵੱਲੋਂ ਕਲਪਨਾ ਕੀਤੀ ਗਈ ਤੇ ਬਣਾਈ ਗਈ ਬਸਪਾ ਦਾ ਅੰਤ ਹੋ ਗਿਆ।

ਕੀ ਕਹਿੰਦੇ ਹਨ ਮਾਮਲੇ ਨਾਲ ਜੁੜੇ ਜਾਣਕਾਰ

ਇਸ ਮਾਮਲੇ ’ਚ ਅਧਿਐਨ ਕਰ ਰਹੇ ਸੈਂਟਰ ਫਾਰ ਪਾਲਿਸੀ ਰਿਸਰਚ ਦੇ ਫੈਲੋ ਰਾਹੁਲ ਵਰਮਾ ਕਹਿੰਦੇ ਹਨ ਕਿ ਯੂ. ਪੀ. ਦੀ ਵਧਦੀ ਦੋ-ਧਰੁਵੀ ਸਿਆਸਤ ’ਚ ਬਸਪਾ ਹੁਣ ਪੂਰੀ ਤਰ੍ਹਾਂ ਹਾਸ਼ੀਏ ’ਤੇ ਆ ਗਈ ਹੈ। ਇਸ ਦੀ ਗਿਰਾਵਟ ਸਾਰੀਆਂ ਸਿਆਸੀ ਪਾਰਟੀਆਂ ਲਈ ਸਬਕ ਹੈ, ਖਾਸ ਤੌਰ ’ਤੇ ਉਨ੍ਹਾਂ ਪਾਰਟੀਆਂ ਲਈ ਜੋ ਇਕੋ ਮੁੱਦੇ ’ਤੇ ਸੰਗਠਿਤ ਹਨ ਜਾਂ ਪਰਿਵਾਰ ਵੱਲੋਂ ਚਲਾਈਆਂ ਜਾਂਦੀਆਂ ਹਨ ਅਤੇ ਸੀਮਿਤ ਸਮਾਜਿਕ ਅਧਾਰ ’ਤੇ ਭਰੋਸਾ ਕਰਦੀਆਂ ਹਨ। ਇਕ ਵਾਰ ਜਦੋਂ ਸਿਆਸਤ ਦਾ ਧਰੁਵੀਕਰਨ ਹੋ ਜਾਂਦਾ ਹੈ ਤਾਂ ਵਿਵਸਥਾ ’ਚ ਤੀਜੀਆਂ ਤੇ ਚੌਥੀਆਂ ਧਿਰਾਂ ਹੋਰ ਵੀ ਦੱਬੀਆਂ ਜਾਂਦੀਆਂ ਹਨ। 2022 ’ਚ ਬਸਪਾ ਤੇ ਕਾਂਗਰਸ ਦੇ ਨਾਲ ਇਹੀ ਹੋਇਆ ਸੀ। ਉਸ ਵੇਲੇ ਬਸਪਾ 13 ਫੀਸਦੀ ਤੋਂ ਘੱਟ ਵੋਟਾਂ ’ਤੇ ਅਤੇ ਕਾਂਗਰਸ 5 ਫੀਸਦੀ ਤੋਂ ਘੱਟ ਵੋਟਾਂ ’ਤੇ ਸਿਮਟ ਗਈ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

  • Mayawati
  • BSP
  • Central Agency
  • BJP
  • Narendra Modi
  • ਮਾਇਆਵਤੀ
  • ਬਸਪਾ
  • ਕੇਂਦਰੀ ਏਜੰਸੀ
  • ਭਾਜਪਾ
  • ਨਰਿੰਦਰ ਮੋਦੀ

ਮੰਡੀ ਤੋਂ ‘ਕੁਈਨ’ ਕੰਗਨਾ ਨਾਲ ਭਿੜਣਗੇ ‘ਰਾਜਾ’ ਵਿਕਰਮਾਦਿਤਿਆ

NEXT STORY

Stories You May Like

  • degree flood skill shortage university report unemployment
    ਡਿਗਰੀਆਂ ਦੇ ਹੜ੍ਹ ’ਚ ‘ਹੁਨਰ ਦੀ ਬੇੜੀ’
  • singer reveals she lost her voice for six months in 2022
    ਮਸ਼ਹੂਰ ਗਾਇਕਾ ਦੀ ਚਲੀ ਗਈ ਆਵਾਜ਼ ! 'ਦਿਲਾ ਦੇ ਘਰ ਚੰਡੀਗੜ੍ਹ ਮੇਂ...' ਫੇਮ Singer ਦੇ ਵੱਡੇ ਖੁਲਾਸੇ
  • bsp rally  budhlada rally
    ਬਸਪਾ ਵੱਲੋਂ 9ਅਪ੍ਰੈਲ ਦੀ ਪੰਜਾਬ ਸੰਭਾਲੋ ਰੈਲੀ ਦੀਆਂ ਤਿਆਰੀਆਂ ਮੁਕੰਮਲ : ਕੁਲਦੀਪ ਸਰਦੂਲਗੜ੍ਹ
  • new orders issued regarding gas agencies and petrol pumps in nawanshahr
    ਨਵਾਂਸ਼ਹਿਰ ਵਾਸੀਆਂ ਲਈ ਅਹਿਮ ਖ਼ਬਰ! ਗੈਸ ਏਜੰਸੀਆਂ ਤੇ ਪੈਟਰੋਲ ਪੰਪਾਂ ਨੂੰ ਲੈ ਨਵੇਂ ਹੁਕਮ ਜਾਰੀ
  • when narendra chanchal s voice disappeared overnight due to his arrogance
    ਜਦੋਂ ਨਰਿੰਦਰ ਚੰਚਲ ਨੂੰ ਮਾਤਾ ਰਾਣੀ ਨੇ ਸਿਖਾਇਆ ਸਬਕ ! ਹੰਕਾਰ ਕਾਰਨ ਰਾਤੋ-ਰਾਤ ਚਲੀ ਗਈ ਸੀ ਆਵਾਜ਼
  • long lines of consumers forming outside gas agencies
    ਗੈਸ ਏਜੰਸੀਆਂ ਬਾਹਰ ਲੱਗ ਰਹੀਆਂ ਖਪਤਕਾਰਾਂ ਦੀਆਂ ਲੰਬੀਆਂ ਲਾਈਨਾਂ
  • 4 mobiles and sims recovered during checking in central jail faridkot
    ਕੇਂਦਰੀ ਜੇਲ੍ਹ ਫਰੀਦਕੋਟ ’ਚ ਚੈਕਿੰਗ ਦੌਰਾਨ 4 ਮੋਬਾਇਲ ਤੇ ਸਿਮ ਬਰਾਮਦ
  • rapid firing near white house  security agencies on high alert
    ਵ੍ਹਾਈਟ ਹਾਊਸ ਨੇੜੇ ਤਾਬੜਤੋੜ ਫਾਇਰਿੰਗ, ਹਾਈ ਅਲਰਟ 'ਤੇ ਸੁਰੱਖਿਆ ਏਜੰਸੀਆਂ
  • roshan healthcare ayurvedic treatment
    ਪੁਰਸ਼ਾਂ ਦੀ ਅੰਦਰੂਨੀ ਕਮਜ਼ੋਰੀ ਦੂਰ ਕਰਨ 'ਚ ਸੋਨੇ 'ਤੇ ਸੁਹਾਗਾ ਹੋ ਰਿਹਾ ਇਹ ਖ਼ਾਸ...
  • next 48 hours crucial in punjab thunderstorm alert
    ਪੰਜਾਬ 'ਚ ਅਗਲੇ 48 ਘੰਟੇ ਅਹਿਮ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ...
  • the impact of the war was seen in punjab prices of sports goods increased
    ਪੰਜਾਬ 'ਚ ਦਿੱਸਿਆ ਜੰਗ ਦਾ ਅਸਰ! ਪਿੰਡਾਂ ਨੂੰ ਵਾਪਸੀ ਕਰਨ ਲੱਗੇ ਪ੍ਰਵਾਸੀ...
  • jalandhar amritsar national highway to remain closed on april 8
    8 ਅਪ੍ਰੈਲ ਲਈ ਹੋਇਆ ਵੱਡਾ ਐਲਾਨ! ਪੰਜਾਬ ਦਾ ਇਹ ਮਸ਼ਹੂਰ ਹਾਈਵੇਅ ਰਹੇਗਾ...
  • punjab robbery at pnb bank
    ਪੰਜਾਬ: PNB ਬੈਂਕ 'ਚ ਪੈ ਗਿਆ ਡਾਕਾ
  • impact of gulf war in punjab now secondary steel prices increased
    ਖਾੜੀ ਜੰਗ ਦਾ ਅਸਰ! ਛੋਟੇ ਉਦਯੋਗਾਂ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਸੈਕੰਡਰੀ ਸਟੀਲ...
  • power cut in punjab
    ਪੰਜਾਬ 'ਚ ਲੱਗੇਗਾ 8 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ...
  • sewerage jam in   leather complex   of west assembly constituency for years
    ਵੈਸਟ ਵਿਧਾਨ ਸਭਾ ਹਲਕੇ ਦੇ ਲੈਦਰ ਕੰਪਲੈਕਸ ’ਚ ਸਾਲਾਂ ਤੋਂ ਸੀਵਰੇਜ ਜਾਮ, ਨਿਗਮ ਦਾ...
Trending
Ek Nazar
strange restaurant people get strong slaps

ਅਜੀਬੋ-ਗਰੀਬ ਰੈਸਟੋਰੈਂਟ : ਖਾਣਾ ਖਾਣ ਤੋਂ ਪਹਿਲਾਂ ਲੋਕ ਲੈਂਦੇ ਹਨ 'ਚਪੇੜਾਂ' ਦਾ...

teenage daughter kim jong un

ਕਿਮ ਜੋਂਗ ਉਨ ਦੀ ਬੇਟੀ ਹੋਵੇਗੀ ਅਗਲੀ ਵਾਰਿਸ! ਦੱਖਣੀ ਕੋਰੀਆਈ ਖੁਫੀਆ ਏਜੰਸੀ ਦਾ...

france sold gold

ਫਰਾਂਸ ਨੇ ਵੇਚਿਆ ਅਮਰੀਕਾ 'ਚ ਰੱਖਿਆ ਆਪਣਾ 'ਸੋਨਾ': ਹੋਇਆ 8.1 ਅਰਬ ਯੂਰੋ ਦਾ...

revolutionary guards   intelligence chief israel

ਇਜ਼ਰਾਈਲ ਨੇ ਲਿਆ ਬਦਲਾ; ਰੈਵੋਲਿਊਸ਼ਨਰੀ ਗਾਰਡ ਦੇ ਖੁਫੀਆ ਮੁਖੀ ਦੀ ਹੱਤਿਆ ਦੀ ਲਈ...

satinder sartaaj shares glimpse of  love and companionship   with vicky kaushal

ਸਤਿੰਦਰ ਸਰਤਾਜ ਤੇ ਵਿੱਕੀ ਕੌਸ਼ਲ ਦੀ ਜੱਫੀ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਗਾਇਕ ਨੇ...

woman gives birth to 4 identical girls in russia

1.55 ਕਰੋੜ 'ਚੋਂ ਇੱਕ ਮਾਮਲਾ! ਰੂਸ 'ਚ ਔਰਤ ਨੇ ਇੱਕੋ ਜਿਹੀਆਂ 4 ਬੱਚੀਆਂ ਨੂੰ...

famous actress subhashini

ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਪਤੀ ਨਾਲ ਵਿਵਾਦ ਦੀਆਂ ਖਬਰਾਂ ਵਿਚਾਲੇ ਮਸ਼ਹੂਰ...

volcano erupts in indonesia

ਇੰਡੋਨੇਸ਼ੀਆ 'ਚ ਫਟਿਆ ਜਵਾਲਾਮੁਖੀ; ਅਸਮਾਨ 'ਚ 1,100 ਮੀਟਰ ਤੱਕ ਉੱਠਿਆ ਸੁਆਹ ਦਾ...

know how much loan you can get on silver  rule

ਜਾਣੋ 1 ਲੱਖ ਦੀ ਚਾਂਦੀ 'ਤੇ ਕਿੰਨਾ ਮਿਲ ਸਕਦੈ Loan , ਕੀ ਹਨ ਸ਼ਰਤਾਂ ਤੇ ਨਿਯਮ

famous punjabi singer admitted to hospital

ਮਸ਼ਹੂਰ ਪੰਜਾਬੀ ਗਾਇਕ ਹਸਪਤਾਲ 'ਚ ਦਾਖਲ, ਤਸਵੀਰ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਦੀ...

china extends visa free arrangement

ਰੂਸੀ ਨਾਗਰਿਕਾਂ ਨੂੰ ਚੀਨ ਦਾ ਤੋਹਫ਼ਾ ; ਵੀਜ਼ਾ-ਮੁਕਤ ਐਂਟਰੀ ਦੀ ਮਿਆਦ ਵਧਾਈ

husband s attitude changed after going to canada after getting a love marriage

ਪਹਿਲਾਂ ਚਾਵਾਂ ਨਾਲ ਕਰਵਾਈ 'ਲਵ ਮੈਰਿਜ', ਫਿਰ ਕੈਨੇਡਾ ਜਾ ਕੇ ਪਤੀ ਨੇ ਬਦਲੇ ਤੇਵਰ,...

westjet implements temporary surcharge

ਵੈਸਟਜੈੱਟ ਵੱਲੋਂ ਕੈਂਪੇਨਿਅਨ ਵਾਊਚਰ ਬੁਕਿੰਗਾਂ ’ਤੇ ਅਸਥਾਈ ਸਰਚਾਰਜ ਲਾਗੂ

famous punjabi actress makes big allegations against singer aujla

ਮਸ਼ਹੂਰ ਪੰਜਾਬੀ ਅਦਾਕਾਰਾ ਨੇ ਗਾਇਕ ਔਜਲਾ 'ਤੇ ਲਾਏ ਵੱਡੇ ਇਲਜ਼ਾਮ, 'ਮੈਨੂੰ ਡੇਢ...

famous hollywood star falls from 6 foot high glass window

ਸ਼ੂਟਿੰਗ ਦੌਰਾਨ ਵੱਡਾ ਹਾਦਸਾ: 6 ਫੁੱਟ ਉੱਚੀ ਕੱਚ ਦੀ ਖਿੜਕੀ ਤੋਂ ਹੇਠਾਂ ਡਿੱਗਿਆ...

shubman gill out of ipl 2026

IPL 2026: ਕਪਤਾਨ ਸ਼ੁਭਮਨ ਗਿੱਲ ਟੀਮ 'ਚੋਂ ਬਾਹਰ! GT ਦੀਆਂ ਵਧੀਆਂ ਮੁਸ਼ਕਲਾਂ

the   golden   time has come for the 4 zodiac signs

4 ਰਾਸ਼ੀਆਂ ਦਾ ਆ ਗਿਆ 'Golden' ਟਾਈਮ! 30 ਸਾਲ ਬਾਅਦ ਬਣ ਰਿਹੈ ਇਹ ਮਹਾਯੋਗ

ai track us military moves

ਈਰਾਨ ਜੰਗ 'ਤੇ ਚੀਨ ਦੀ ਤਿੱਖੀ ਨਜ਼ਰ!  AI ਰਾਹੀਂ ਅਮਰੀਕੀ ਫੌਜ ਦੀਆਂ ਹਰਕਤਾਂ ਨੂੰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • impeachment motion against chief election commissioner rejected
      ਮੁੱਖ ਚੋਣ ਕਮਿਸ਼ਨਰ ਵਿਰੁੱਧ ਮਹਾਦੋਸ਼ ਪ੍ਰਸਤਾਵ ਖਾਰਜ, 193 ਸਾਂਸਦਾਂ ਨੇ ਕੀਤੇ ਸਨ...
    • jasoosi chappal reveals wife  s secret
      'ਜਾਸੂਸੀ ਚੱਪਲ' ਨੇ ਖੋਲ੍ਹ ਦਿੱਤੀ ਪਤਨੀ ਦੀ ਪੋਲ! ਪਤੀ ਨੇ GPS ਲਗਾ ਕੇ ਪ੍ਰੇਮੀ...
    • 9 policemen sentenced to death
      9 ਪੁਲਸ ਮੁਲਾਜ਼ਮਾਂ ਨੂੰ ਸੁਣਾਈ ਸਜ਼ਾ-ਏ-ਮੌਤ ! ਥਾਣੇ 'ਚ ਟਾਰਚਰ ਦੌਰਾਨ ਗਈ ਸੀ...
    • weather alert imd predicts torrential rain and dust storms
      IMD ਨੇ ਜਾਰੀ ਕੀਤਾ ਭਾਰੀ ਮੀਂਹ ਦਾ ਅਲਰਟ! ਇਨ੍ਹਾਂ ਸੂਬਿਆਂ ਲਈ ਜਾਰੀ ਹੋਈ...
    • sarbjit singh delhi vidhan sabha
      ਸਰਬਜੀਤ ਸਿੰਘ ਨੇ ਤੋੜਿਆ ਦਿੱਲੀ ਵਿਧਾਨ ਸਭਾ ਦੇ ਗੇਟ, ਕਾਰ ਸਣੇ ਅੰਦਰ ਹੋਇਆ ਦਾਖ਼ਲ
    • girl  mobile tower love marriage  police
      ਪਿੰਡ ਵਾਲਿਓਂ..., ਇਹ ਜੋ ਮੋਨੂੰ ਹੈ ਨਾ! 150 ਫੁੱਟ ਉੱਚੇ ਮੋਬਾਈਲ ਟਾਵਰ 'ਤੇ...
    • 1 777 indians brought back from iran via armenia  mea
      ਪੱਛਮੀ ਏਸ਼ੀਆ ਦੇ ਜੰਗੀ ਹਾਲਾਤ ਦਰਮਿਆਨ ਈਰਾਨ ਤੋਂ 1777 ਭਾਰਤੀਆਂ ਦੀ ਹੋਈ...
    • petrol pump sealed
      ਪੈਟਰੋਲ ਪੰਪ ਹੋ ਗਿਆ ਸੀਲ ! ਗੱਡੀਆਂ 'ਚ ਪਾਣੀ ਭਰਨ 'ਤੇ ਗ੍ਰੇਟਰ ਨੋਇਡਾ 'ਚ...
    • supreme court  central government  highway  stray animals  notice
      ਹਾਈਵੇਅ 'ਤੇ ਘੁੰਮਦੇ ਪਸ਼ੂਆਂ ਦਾ ਮਾਮਲਾ: ਸੁਪਰੀਮ ਕੋਰਟ ਨੇ ਕੇਂਦਰ ਅਤੇ ਸੂਬਿਆਂ...
    • electric rod incident
      ਪਾਣੀ ਗਰਮ ਕਰਨ ਵਾਲੀ Rod ਬਣ ਗਈ 'ਕਾਲ' ! ਮਾਂ-ਧੀ ਦੀ ਹੋਈ ਦਰਦਨਾਕ ਮੌਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +