ਨਾਗਪੁਰ- ਪੁਲਸ ਨੇ ਨਾਗਪੁਰ 'ਚ ਇਕ ਮਹਿਲਾ ਡਾਕਟਰ ਦੇ ਕਤਲ ਦਾ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਹੈ ਅਤੇ ਉਸ ਦੇ ਪਤੀ ਅਤੇ ਉਸ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ਇਸ ਘਟਨਾ ਨੂੰ ਡਕੈਤੀ ਨਾਲ ਸਬੰਧਤ ਅਪਰਾਧ ਦੱਸਣ ਦੀ ਕੋਸ਼ਿਸ਼ ਕੀਤੀ ਸੀ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਹਿਲਾ ਡਾਕਟਰ ਦੇ ਪਤੀ ਡਾਕਟਰ ਅਨਿਲ ਰਾਹੁਲ ਨੂੰ ਉਸ ਦੇ ਚਰਿੱਤਰ 'ਤੇ ਸ਼ੱਕ ਸੀ, ਜਿਸ ਕਾਰਨ ਦੋਵਾਂ ਵਿਚਕਾਰ ਝਗੜਾ ਹੋਇਆ। ਅਨਿਲ ਰਾਏਪੁਰ ਦੇ ਇਕ ਨਿੱਜੀ ਮੈਡੀਕਲ ਕਾਲਜ 'ਚ ਪੜ੍ਹਾਉਂਦਾ ਹੈ। ਪੁਲਸ ਅਨੁਸਾਰ, ਅਨਿਲ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਡਾਕਟਰ ਅਰਚਨਾ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ ਅਤੇ ਉਸ ਦੇ ਭਰਾ ਰਾਜੂ ਰਾਹੁਲ ਨੇ 9 ਅਪ੍ਰੈਲ ਨੂੰ ਲੋਹੇ ਦੀ ਰਾਡ ਉਸ ਦੇ ਸਿਰ 'ਤੇ ਮਾਰ ਦਿੱਤਾ। ਪੁਲਸ ਨੇ ਦੱਸਿਆ ਕਿ ਮਹਿਲਾ ਡਾਕਟਰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਫਿਜ਼ੀਓਥੈਰੇਪੀ ਵਿਭਾਗ 'ਚ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰ ਰਹੀ ਸੀ। ਪੁਲਸ ਨੇ ਕਿਹਾ,"ਅਨਿਲ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਉਨ੍ਹਾਂ ਵਿਚਕਾਰ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਅਨਿਲ ਅਕਸਰ ਆਪਣੀ ਪਤਨੀ ਨਾਲ ਲੜਦਾ ਸੀ ਅਤੇ ਉਸ ਨੂੰ ਕੁੱਟਦਾ ਸੀ।"
ਇਹ ਵੀ ਪੜ੍ਹੋ : ਜਾਇਦਾਦ ਵਿਵਾਦ 'ਚ ਗੋਦ ਲਏ ਪੁੱਤਰ ਸਬੰਧੀ ਦਾਅਵਾ ਖਾਰਜ; SC ਨੇ ਕਿਹਾ-ਇਰਾਦਾ ਧੀਆਂ ਦਾ ਹੱਕ ਮਾਰਨ ਦਾ ਹੈ
ਅਧਿਕਾਰੀ ਨੇ ਦੱਸਿਆ ਕਿ ਅਨਿਲ ਨੇ ਆਪਣੇ ਭਰਾ ਰਾਜੂ ਨੂੰ 9 ਅਪ੍ਰੈਲ ਨੂੰ ਨਾਗਪੁਰ ਦੇ ਲਾਡੀਕਰ ਲੇਆਊਟ ਸਥਿਤ ਆਪਣੇ ਘਰ ਬੁਲਾਇਆ। ਅਨਿਲ ਨੇ ਆਪਣੀ ਪਤਨੀ ਦੇ ਪੈਰ ਫੜ ਕੇ ਉਸ ਨੂੰ ਹੇਠਾਂ ਸੁੱਟ ਦਿੱਤਾ, ਜਦੋਂ ਕਿ ਰਾਜੂ ਨੇ ਲੋਹੇ ਦੀ ਰਾਡ ਨਾਲ ਉਸ ਦੇ ਸਿਰ 'ਤੇ ਹਮਲਾ ਕੀਤਾ। ਪੁਲਸ ਨੇ ਦੱਸਿਆ ਕਿ ਕਤਲ ਤੋਂ ਬਾਅਦ ਦੋਵੇਂ ਭਰਾਵਾਂ ਨੇ ਸੈਂਟਰਲ ਲਾਕਿੰਗ ਸਿਸਟਮ ਦਾ ਇਸਤੇਮਾਲ ਕਰ ਕੇ ਘਰ ਨੂੰ ਬੰਦ ਕਰ ਦਿੱਤਾ ਅਤੇ ਦੌੜਣ ਗਏ। ਅਨਿਲ 12 ਅਪ੍ਰੈਲ ਨੂੰ ਆਪਣੇ ਘਰ ਪਰਤਿਆ ਅਤੇ ਰੌਲਾ ਪਾਇਆ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਪਹਿਲੀ ਨਜ਼ਰ ਇਹ ਡਕੈਤੀ ਦਾ ਮਾਮਲਾ ਲੱਗ ਰਿਹਾ ਸੀ। ਹਾਲਾਂਕਿ ਪੁਲਸ ਨੂੰ ਸ਼ੱਕ ਹੋਇਆ ਜਦੋਂ ਉਸ ਨੇ ਦੇਖਿਆ ਕਿ ਲਾਸ਼ ਸੜ ਚੁੱਕੀ ਹੈ, ਜਿਸ ਤੋਂ ਸੰਕੇਤ ਮਿਲਿਆ ਕਿ ਕਤਲ ਕੁਝ ਦਿਨ ਪਹਿਲੇ ਹੋਇਆ ਸੀ। ਅਧਿਕਾਰੀ ਨੇ ਦੱਸਿਆ ਕਿ ਸ਼ੱਕ ਉਦੋਂ ਹੋਰ ਡੂੰਘਾ ਹੋ ਗਿਆ, ਜਦੋਂ ਪੁਲਸ ਨੇ ਦੇਖਿਆ ਕਿ ਅਨਿਲ ਬੇਚੈਨ ਸੀ ਅਤੇ ਬੇਹੋਸ਼ ਹੋਣ ਦਾ ਨਾਟਕ ਕਰ ਰਿਹਾ ਸੀ। ਅਧਿਕਾਰੀ ਨੇ ਦੱਸਿਆ,''ਪੁੱਛ-ਗਿੱਛ ਦੌਰਾਨ ਅਨਿਲ ਨੇ ਆਪਣੀ ਪਤਨੀ ਦੇ ਕਤਲ ਦੀ ਗੱਲ ਸਵੀਕਾਰ ਕੀਤੀ, ਜਿਸ ਤੋਂ ਬਾਅਦ ਉਸ ਨੂੰ ਅਤੇ ਉਸ ਦੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕਤਲ ਦੇ ਪਿੱਛੇ ਕਿਤੇ ਹੋਰ ਮਕਸਦ ਤਾਂ ਨਹੀਂ ਸੀ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
500 ਮੀਟਰ ਡੂੰਘੀ ਖੱਡ 'ਚ ਜਾ ਡਿੱਗਾ ਸਾਮਾਨ ਨਾਲ ਲੱਦਿਆ ਪਿੱਕਅਪ ਵਾਹਨ, 3 ਲੋਕਾਂ ਦੀ ਹੋਈ ਦਰਦਨਾਕ ਮੌਤ
NEXT STORY